Kapil Sharma ਤੋਂ ਨਾਰਾਜ਼ ਹੈ ਆਨਸਕ੍ਰੀਨ ਪਤਨੀ Sumona Chakravarti, ਜਾਣੋ ਕਿਉਂ

Friday, Jun 21, 2024 - 01:53 PM (IST)

Kapil Sharma ਤੋਂ ਨਾਰਾਜ਼ ਹੈ ਆਨਸਕ੍ਰੀਨ ਪਤਨੀ Sumona Chakravarti, ਜਾਣੋ ਕਿਉਂ

ਮੁੰਬਈ-  ਸੁਮੋਨਾ ਚੱਕਰਵਰਤੀ ਕਈ ਸਾਲਾਂ ਤੋਂ ਟੀ.ਵੀ. 'ਚ ਕੰਮ ਕਰ ਰਹੀ ਹੈ। ਪਰ ਉਸ ਨੂੰ ਪਛਾਣ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਤੋਂ ਮਿਲੀ। ਸੁਮੋਨਾ ਨੇ ਮੰਜੂ ਸ਼ਰਮਾ ਦਾ ਕਿਰਦਾਰ ਨਿਭਾਅ ਕੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ। ਇਸ ਤੋਂ ਬਾਅਦ ਉਹ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਨਜ਼ਰ ਆਈ। ਪਰ ਪਿਛਲੇ 10 ਸਾਲਾਂ ਤੋਂ ਕਪਿਲ ਸ਼ਰਮਾ ਦੀ ਆਨ-ਸਕਰੀਨ ਪਤਨੀ ਦੇ ਤੌਰ 'ਤੇ ਮਨੋਰੰਜਨ ਕਰ ਰਹੀ ਹੈ। ਸੁਮੋਨਾ ਨੂੰ ਨੈੱਟਫਲਿਕਸ ਦੇ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਜਗ੍ਹਾ ਨਹੀਂ ਮਿਲੀ। ਸੁਨੀਲ ਗਰੋਵਰ ਇਸ ਸ਼ੋਅ 'ਚ ਵਾਪਸ ਪਰਤਿਆ ਪਰ ਸੁਮੋਨਾ ਦੀ ਜਗ੍ਹਾ ਖੋਹ ਲਈ ਗਈ।

ਇਹ ਖ਼ਬਰ ਵੀ ਪੜ੍ਹੋ- ਕੰਗਨਾ ਰਣੌਤ ਥੱਪੜ ਕਾਂਡ 'ਤੇ ਅਨੂੰ ਕਪੂਰ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਜਵਾਬ

ਦੱਸਿਆ ਜਾ ਰਿਹਾ ਹੈ ਕਿ ਨੈੱਟਫਲਿਕਸ ਸ਼ੋਅ ਤੋਂ ਹਟਾਏ ਜਾਣ ਤੋਂ ਬਾਅਦ ਸੁਮੋਨਾ ਚੱਕਰਵਰਤੀ ਕਾਫ਼ੀ ਨਾਰਾਜ਼ ਹੈ। ਉਸ ਨੂੰ ਉਮੀਦ ਨਹੀਂ ਸੀ ਕਿ ਉਹ ਨੈੱਟਫਲਿਕਸ ਸ਼ੋਅ ਦਾ ਹਿੱਸਾ ਨਹੀਂ ਬਣੇਗੀ। ਰਿਪੋਰਟ ਮੁਤਾਬਕ ਉਹ ਇਸ ਪ੍ਰਭਾਵ 'ਚ ਸੀ ਕਿ ਸ਼ੋਅ ਦੇ ਡਿਜੀਟਲ ਸੰਸਕਰਣ 'ਚ ਪੂਰੀ ਕਾਸਟ ਨੂੰ ਬਰਕਰਾਰ ਰੱਖਿਆ ਜਾਵੇਗਾ, ਪਰ ਉਨ੍ਹਾਂ ਨੂੰ ਕਪਿਲ ਸ਼ਰਮਾ ਦਾ ਕੋਈ ਕਾਲ ਨਹੀਂ ਆਇਆ। ਸੁਨੀਲ ਗਰੋਵਰ ਦੇ ਸ਼ੋਅ 'ਚ ਵਾਪਸ ਆਉਣ ਤੋਂ ਬਾਅਦ, ਕਪਿਲ ਨੇ ਸਿਰਫ਼ ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਨੂੰ ਵਾਪਸ ਰੱਖਿਆ।

ਇਹ ਖ਼ਬਰ ਵੀ ਪੜ੍ਹੋ- ਹਲਦੀ ਦੀ ਰਸਮ ਤੋਂ ਬਾਅਦ ਅਦਾਕਾਰਾ ਨੇ ਛੁਪਾਇਆ ਚਿਹਰਾ

ਦੱਸ ਦਈਏ ਕਿ ਸੁਮੋਨਾ ਚੱਕਰਵਰਤੀ ਨੂੰ ਪਤਾ ਲੱਗਾ ਕਿ ਉਹ ਹੁਣ ਇਸ ਸ਼ੋਅ ਦਾ ਹਿੱਸਾ ਨਹੀਂ ਹੈ ਤਾਂ ਉਹ ਬਹੁਤ ਗੁੱਸੇ 'ਚ ਸੀ ਅਤੇ ਹੁਣ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੈ। ਹਾਲਾਂਕਿ, ਉਹ ਚੁੱਪ ਰਹਿ ਕੇ ਇਸ ਨਾਲ ਨਜਿੱਠ ਰਹੀ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਬਾਹਰ ਕੀਤੇ ਜਾਣ ਬਾਰੇ ਵਾਰ-ਵਾਰ ਪੁੱਛਿਆ ਜਾ ਰਿਹਾ ਹੈ, ਜੋ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਕਰ ਰਿਹਾ ਹੈ। ਉਸ ਦਾ ਕਪਿਲ ਸ਼ਰਮਾ ਨਾਲ ਕੋਈ ਮਤਭੇਦ ਨਹੀਂ ਹੈ, ਪਰ ਜਦੋਂ ਤੋਂ ਉਸ ਨੂੰ ਹਟਾਇਆ ਗਿਆ ਹੈ, ਉਹ ਉਸ ਨਾਲ ਗੱਲ ਨਹੀਂ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਸਾਂਝੀ ਕੀਤੀ ਤਸਵੀਰ, ਨਿਰਾਸ਼ ਹੁੰਦਿਆਂ ਆਖ ਦਿੱਤੀਆਂ ਇਹ ਗੱਲਾਂ

ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੁਮੋਨਾ ਚੱਕਰਵਰਤੀ ਸਟੰਟ ਬੇਸਡ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 14' 'ਚ ਨਜ਼ਰ ਆ ਰਹੀ ਹੈ।
 


author

DILSHER

Content Editor

Related News