ਵਿਆਹ ਦੇ ਸਵਾਲ ’ਤੇ ਸ਼ਹਿਨਾਜ਼ ਨੇ ਤੋੜੀ ਚੁੱਪ, ਕਿਹਾ- ‘24 ਘੰਟੇ ਗੱਲ ਕਰਨੀ ਪਵੇਗੀ...’
Sunday, Jul 31, 2022 - 02:21 PM (IST)
ਮੁੰਬਈ: ਪੰਜਾਬ ਦੀ ‘ਕੈਟਰੀਨਾ ਕੈਫ਼’ ਯਾਨੀ ਕਿ ਸ਼ਹਿਨਾਜ਼ ਗਿੱਲ ਜਦੋਂ ਬਿੱਗ ਬੌਸ 13 ’ਚ ਆਈ ਸੀ ਤਾਂ ਸਾਰਿਆਂ ਨੇ ਅਦਾਕਾਰਾ ਨੂੰ ਬੇਹੱਦ ਪਿਆਰ ਦਿੱਤਾ ਸੀ। ਸ਼ਹਿਨਾਜ਼ ਆਪਣੇ ਸਟਾਈਲ ਕਾਰਨ ਮਸ਼ਹੂਰ ਹਸਤੀਆਂ ’ਚੋਂ ਇਕ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਆਏ ਦਿਨ ਅਦਾਕਾਰਾ ਨੂੰ ਲੈ ਕੇ ਕੋਈ ਨਾ ਕੋਈ ਖ਼ਬਰ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਦੀ ਫ਼ੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਨਾਲ ਮਜ਼ਾਕੀਆ ਗੱਲਬਾਤ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ‘ਮਸਾਬਾ ਮਸਾਬਾ’ ਦੇ ਨਵੇਂ ਸੀਜ਼ਨ ਦੇ ਪ੍ਰਮੋਸ਼ਨ ਦੌਰਾਨ ਦੀ ਹੈ।
ਇਹ ਵੀ ਪੜ੍ਹੋ: ਆਲੀਆ ਭੱਟ ਨੇ ਤਸਵੀਰਾਂ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ
ਵੀਡੀਓ ’ਚ ਸ਼ਹਿਨਾਜ਼ ਗਿੱਲ ਅਤੇ ਮਸਾਬਾ ਇਕ-ਦੂਜੇ ਤੋਂ ਸਵਾਲ ਪੁੱਛ ਰਹੀਆਂ ਹਨ। ਜਿਨ੍ਹਾਂ ਦਾ ਸਹੀ ਜਵਾਬ ਦੇਣਾ ਹੈ। ਮਸਾਬਾ ਅਤੇ ਸ਼ਹਿਨਾਜ਼ ਨੂੰ ਇਕ-ਦੂਜੇ ਨਾਲ ਸਭ ਤੋਂ ਜ਼ਿਆਦਾ ਗੂਗਲ ਕੀਤੇ ਸਵਾਲਾਂ ਬਾਰੇ ਪੁੱਛਣਾ ਹੈ। ਮਸਾਬਾ ਸ਼ਹਿਨਾਜ਼ ਨੂੰ ਉਸ ਦੇ ਵਿਆਹ ਬਾਰੇ ਸਵਾਲ ਪੁੱਛਦੀ ਹੈ। ਮਸਾਬਾ ਕਹਿੰਦੀ ਹੈ ਕਿ ਕੋਈ ਪੁੱਛ ਰਿਹਾ ਹੈ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ। ਇਸ ’ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਪ੍ਰਸ਼ੰਸਕ ਪੁੱਛ ਰਹੇ ਹਨ ਤਾਂ ਠੀਕ ਹੈ ਪਰ ਮੈਨੂੰ ਸਹਿਣਾ ਬਹੁਤ ਮੁਸ਼ਕਲ ਹੈ। ਮੇਰੀ 24 ਘੰਟੇ ਤਾਰੀਫ਼ ਕਰਨੀ ਪਵੇਗੀ। ਕਿਉਂ ਪੁੱਛ ਰਹੇ ਹੋ, ‘ਮੇਰੇ ਨਾਲ ਵਿਆਹ ਕਰੋਗੇ’। ਮੇਰੇ ਨਾਲ ਵਿਆਹ ਵਾਲੇ ਪਲਾਨ ਨਾ ਬਣਾਓ। 24 ਘੰਟੇ ਮੇਰੀ ਗੱਲ ਕਰਨੀ ਪਵੇਗੀ ਅਤੇ ਜੇਕਰ ਤੁਸੀਂ ਮੇਰੇ ਬਾਰੇ ਗੱਲ ਨਹੀਂ ਕੀਤੀ ਤਾਂ ਮੈਂ ਆਪਣੇ ਰਸਤੇ ’ਤੇ ਨਿਕਲ ਜਾਵਾਂਗੀ।’
ਇਹ ਵੀ ਪੜ੍ਹੋ: CWG 2022: ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ’ਚ ਜਿੱਤਿਆ ਸੋਨੇ ਦਾ ਮੈਡਲ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ
ਮਸਾਬਾ ਸ਼ਹਿਨਾਜ਼ ਨੂੰ ਪੁੱਛਦੀ ਹੈ ਕਿ ਤੁਹਾਨੂੰ ਸਨਾ ਕਿਉਂ ਕਿਹਾ ਜਾਂਦਾ ਹੈ। ਇਸ ’ਤੇ ਸ਼ਹਿਨਾਜ਼ ਨੇ ਕਿਹਾ ਕਿ ‘ਮੇਰੇ ਮਾਤਾ-ਪਿਤਾ ਨੂੰ ਪਤਾ ਲੱਗ ਗਿਆ ਸੀ ਕਿ ਸ਼ਹਿਨਾਜ਼ ਬ੍ਰਾਂਡ ਬਣਨ ਜਾ ਰਹੀ ਹਾਂ ਤਾਂ ਇਕ ਨਾਂ ਨਹੀਂ ਚੱਲੇਗਾ, ਇਸ ਲਈ ਉਨ੍ਹਾਂ ਨੇ ਮੈਨੂੰ ਸਨਾ ਵੀ ਕਹਿਣਾ ਸ਼ੁਰੂ ਕਰ ਦਿੱਤਾ।’ ਮਸਾਬਾ ਨੇ ਸਨਾ ਨੂੰ ਪੁੱਛਿਆ ਕਿ ਇਹ ਕਰੈਕਟਰ ਮੋਰ ਕੀ ਹੈ ਤਾਂ ਸਨਾ ਕਹਿੰਦੀ ਹੈ ਕਿ ਕਰੈਕਟਰ ਲੈੱਸ ਦਾ ਉਲਟਾ ਕਰੈਕਟਰ ਮੋਰ ਹੈ।
ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।