ਰੌਕਸਟਾਰ ਯਸ਼ ਨੂੰ KVN ਵਲੋਂ ਸਪੈਸ਼ਲ ਸਰਪ੍ਰਾਈਜ਼
Tuesday, Jan 10, 2023 - 01:24 PM (IST)

ਮੁੰਬਈ (ਬਿਊਰੋ) : ਕੇ. ਵੀ. ਐੱਨ. ਪ੍ਰੋਡਕਸ਼ਨ ਨੇ ਪੈਨ ਇੰਡੀਅਨ ਸਟਾਰ ਯਸ਼ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹਾਲ ਹੀ ’ਚ ਯਸ਼ ਨਾਲ ਮੁਲਾਕਾਤ ਦੌਰਾਨ ਇਕ ਖ਼ਾਸ ਘੋਸ਼ਣਾ ਕੀਤੀ ਗਈ ਸੀ ਕਿ ਅਗਲੀ ਫ਼ਿਲਮ ਦਾ ਨਾਂ ‘ਯਸ਼ 19’ ਹੋਵੇਗਾ, ਜਿਸ ’ਚ ਯਸ਼ ਨਜ਼ਰ ਆਉਣਗੇ। ਵੈਸੇ ਤਾਂ ਕੁਝ ਮਹੀਨਿਆਂ ਤੋਂ ਅਜਿਹੀਆਂ ਅਫਵਾਹਾਂ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ
ਹੁਣ ਇਸ ਖ਼ਬਰ ’ਤੇ ਪੁਸ਼ਟੀ ਦੀ ਮੋਹਰ ਲੱਗ ਗਈ ਹੈ। ਇਸ ਤੋਂ ਬਾਅਦ ਨੇਟੀਜ਼ਨ ਸਾਹਮਣੇ ਆਏ, ਕੁਝ ਹੀ ਸਮੇਂ ’ਚ ਲੋਹਿਤ ਐੱਨ. ਨਾਲ ਯਸ਼ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਯਸ਼ ਦੀ ਪਿਛਲੀ ਫ਼ਿਲਮ ਨੇ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਨਿਰਦੇਸ਼ਕ ਤੇ ਕਲਾਕਾਰਾਂ ਦਾ ਖ਼ੁਲਾਸਾ ਹੋਣਾ ਬਾਕੀ ਹੈ ਪਰ ਇਹ ਕਹਿਣਾ ਸਹੀ ਹੋਵੇਗਾ ਹੈ ਕਿ ਕੇ. ਵੀ. ਐੱਨ. ਪ੍ਰੋਡਕਸ਼ਨ ਦਾ ਇਹ ਫ਼ੈਸਲਾ ਉਨ੍ਹਾਂ ਦੀ ਝੋਲੀ ’ਚ ਇਕ ਹੋਰ ਬਲਾਕਬਸਟਰ ਲਿਆਏਗਾ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖ ਖੜ੍ਹੇ ਹੋ ਜਾਣਗੇ ਰੋਂਗਟੇ
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।