ਅਕਸ਼ੈ ਕੁਮਾਰ ਦੇ ਜਨਮਦਿਨ ’ਤੇ ਜਾਣੋ ਨੈੱਟਵਰਥ ਅਤੇ ਖ਼ਾਸ ਕਿਰਦਾਰਾਂ ਬਾਰੇ, ਪਾਈਪਲਾਈਨ 'ਚ ਨੇ ਇਹ ਫ਼ਿਲਮਾਂ

Friday, Sep 09, 2022 - 02:45 PM (IST)

ਅਕਸ਼ੈ ਕੁਮਾਰ ਦੇ ਜਨਮਦਿਨ ’ਤੇ ਜਾਣੋ ਨੈੱਟਵਰਥ ਅਤੇ ਖ਼ਾਸ ਕਿਰਦਾਰਾਂ ਬਾਰੇ, ਪਾਈਪਲਾਈਨ 'ਚ ਨੇ ਇਹ ਫ਼ਿਲਮਾਂ

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ 9 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ’ਚ ਜਨਮੇ ਅਕਸ਼ੈ ਕੁਮਾਰ ਦਾ ਅਸਲੀ ਨਾਂ ਰਾਜੀਵ ਹਰੀ ਓਮ ਭਾਟੀਆ ਹੈ। ਅਦਾਕਾਰਾ ਨੂੰ ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਸੋਸ਼ਲ ਮੀਡੀਆ ’ਤੇ ਹੈਸ਼ਟੈਗ ਅਕਸ਼ੈ ਕੁਮਾਰ ਟ੍ਰੈਂਡ ਕਰ ਰਿਹਾ ਹੈ। ਅਕਸ਼ੈ ਨੇ ਬਾਲੀਵੁੱਡ ਇੰਡਸਟਰੀ ’ਤੇ ਵਖਰੀ ਪਹਿਚਾਣ ਬਣਾਈ ਹੈ। ਅਦਾਕਾਰੀ ਦੇ ਨਾਲ-ਨਾਲ ਅਕਸ਼ੈ ਨੇ ਆਪਣੇ ਕਿਰਦਾਰਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਹੈ। 

PunjabKesari

ਅਕਸ਼ੈ ਨੇ ਤੀਹ ਸਾਲ ਤੋਂ ਜ਼ਿਆਦਾ ਦੇ ਆਪਣੇ ਕਰੀਅਰ ’ਚ ਕਈ ਕਿਰਦਾਰ ਨਿਭਾਏ ਹਨ। ਇਨ੍ਹਾਂ ’ਚ ਸਟੰਟਮੈਨ ਤੋਂ ਲੈ ਕੇ ਬੇਰੁਜ਼ਗਾਰਾਂ, ਪੁਲਸ ਅਫ਼ਸਰਾਂ ਅਤੇ ਫ਼ੌਜੀ ਅਫ਼ਸਰਾਂ ਤੱਕ ਦੀਆਂ ਭੂਮਿਕਾਵਾਂ ਸ਼ਾਮਲ ਹਨ। ਇਕ ਪਾਸੇ ਜਿੱਥੇ ਅਕਸ਼ੈ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਰਹੇ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਸੁਰਖੀਆਂ ’ਚ ਰਹੀ। ਜਨਮਦਿਨ ਦੇ ਖਾਸ ਮੌਕੇ ’ਤੇ ਤੁਹਾਨੂੰ ਅਕਸ਼ੈ ਕੁਮਾਰ ਦੇ ਦੀ ਨੈੱਟਵਰਥ ਬਾਰੇ ਦੱਸਦੇ ਹਾਂ।

PunjabKesari

ਅਕਸ਼ੈ ਕੁਮਾਰ ਦੀ ਕੁੱਲ ਜਾਇਦਾਦ

ਅਕਸ਼ੈ ਕੁਮਾਰ ਕਾਫ਼ੀ ਲਗਜ਼ਰੀ ਜੀਵਨ ਜਿਉਂਦੇ ਹਨ। ਖ਼ਬਰਾਂ ਮੁਤਾਬਕ ਅਕਸ਼ੈ ਕੁਮਾਰ ਦੀ ਕੁੱਲ ਜਾਇਦਾਦ 2 ਹਜ਼ਾਰ ਕਰੋੜ ਰੁਪਏ ਹੈ ਅਤੇ ਉਹ ਹਰ ਮਹੀਨੇ ਕਰੀਬ 4 ਕਰੋੜ ਰੁਪਏ ਕਮਾਉਂਦੇ ਹਨ। ਅਕਸ਼ੈ ਕੁਮਾਰ ਫ਼ਿਲਮਾਂ ਦੇ ਨਾਲ-ਨਾਲ ਵਿਗਿਆਪਨਾਂ ’ਚ ਵੀ ਕਮਾਈ ਕਰਦੇ ਹਨ। ਇਸ ਦੇ ਨਾਲ ਅਕਸ਼ੈ ਕੁਮਾਰ ਕੋਲ ਇਕ ਪ੍ਰਾਈਵੇਟ ਜੈੱਟ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਜੁਹੂ ਸਥਿਤ ਬੰਗਲੇ ਦੀ ਕੀਮਤ ਕਰੀਬ 100 ਕਰੋੜ ਰੁਪਏ ਹੋਵੇਗੀ। ਅਕਸ਼ੈ ਕੁਮਾਰ ਕੋਲ ਰੋਲਸ ਰਾਇਸ ਤੋਂ ਲੈ ਕੇ ਬੈਂਟਲੇ ਤੱਕ ਲਗਜ਼ਰੀ ਕਾਰਾਂ ਹਨ। 

PunjabKesari

ਅਕਸ਼ੈ ਕੁਮਾਰ ਦਾ ਫ਼ਿਲਮਾਂ ’ਚ ਕਿਰਦਾਰ

ਅਕਸ਼ੈ ਕੁਮਾਰ ਨੇ ਬਾਲੀਵੁੱਡ ਫ਼ਿਲਮਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਅਕਸ਼ੈ ਕੁਮਾਰ ਨੇ ਕਈ ਫ਼ਿਲਮਾਂ ’ਚ ਆਰਮੀ ਮੈਨ ਦਾ ਕਿਰਦਾਰ ਨਿਭਾਇਆ ਹੈ। ਅਕਸ਼ੈ ਕੁਮਾਰ ਨੇ ਫ਼ਿਲਮ ਕੇਸਰੀ ’ਚ ਹੌਲਦਾਰ ਈਸ਼ਰ ਸਿੰਘ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਰਿਕਾਰਡ ਤੋੜ ਕਾਰੋਬਾਰ ਕੀਤਾ ਹੈ।ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਸੂਰਿਆਵੰਸ਼ੀ ’ਚ ਪੁਲਸ ਅਫ਼ਸਰ ਦੀ ਭੂਮਿਕਾ ਨਿਭਾਈ ਹੈ। ਅਦਾਕਾਰਾ ਨੇ ਫ਼ਿਲਮ ਜੌਲੀ ਐੱਲ.ਐੱਲ.ਬੀ 2 ’ਚ ਵਕੀਲ ਸਨ। ਜੋ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ ਅਤੇ ਬਾਕਸ ਆਫ਼ਿਸ ’ਤੇ ਵੀ ਚੰਗਾ ਕਲੈਕਸ਼ਨ ਕੀਤਾ ਸੀ।

PunjabKesari

ਇਸ ਤੋਂ ਇਲਾਵਾ ਅਦਾਕਾਰ ਨੇ ਭੂਲ ਭੁਲਈਆ ’ਚ ਇਕ ਪ੍ਰੋਫ਼ੈਸਰ ਦੀ ਭੂਮਿਕਾ ਨਿਭਾਈ ਹੈ, ਜੋ ਇਕ ਮਨੋਵਿਗਿਆਨ ਦੇ ਪ੍ਰੋਫ਼ੈਸਰ ਹਨ। ਇਨ੍ਹਾਂ ਕਿਰਦਾਰਾਂ ’ਚ ਅਦਾਕਾਰ ਨੂੰ ਪ੍ਰਸ਼ੰਸਕਾਂ ਤੋਂ ਬੇਹੱਦ ਪਿਆਰ ਮਿਲਿਆ ਅਤੇ ਬਾਕਸ ਆਫ਼ਿਸ ’ਤੇ ਫ਼ਿਲਮਾਂ ਨੇ ਚੰਗੀ ਕਮਾਈ ਵੀ ਹਾਸਲ ਕੀਤੀ ਹੈ।

PunjabKesari

ਅਕਸ਼ੈ ਕੁਮਾਰ ਦੀਆਂ ਹਿੱਟ ਫ਼ਿਲਮਾਂ ਅਤੇ ਪੁਰਸਕਾਰ

ਅਕਸ਼ੈ ਕੁਮਾਰ ਨੇ ਬਾਲੀਵੁੱਡ ’ਚ 100 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਬਾਕਸ ਆਫ਼ਿਸ ’ਤੇ ਹਿੱਟ ਸਾਬਤ ਹੋਈਆਂ ਹਨ। ਇਸ ’ਚ ਧੜਕਨ, ਅੰਦਾਜ਼, ਨਮਸਤੇ ਲੰਡਨ, ਹੇਰਾ ਫ਼ੇਰੀ, ਭੁੱਲ ਭੁਲਾਇਆ, ਸਿੰਘ ਇਜ਼ ਕਿੰਗ, ਗਰਮ ਮਸਾਲਾ, ਸਪੈਸ਼ਲ 26, ਬੇਬੀ, ਏਅਰਲਿਫ਼ਟ, ਕੇਸਰੀ, ਵਕਤ ਹਮਾਰਾ ਹੈ, ਮੈਂ ਖਿਲਾੜੀ ਤੂੰ ਅਨਾੜੀ, ਮੋਹਰਾ, ਮਿਸਟਰ ਐਂਡ ਮਿਸਿਜ਼ ਖਿਲਾੜੀ, ਜਾਨੀ ਦੁਸ਼ਮਨ, ਵੈਲਕਮ, ਹਾਊਸਫੁੱਲ, OMG,ਪੈਡਮੈਨ ਆਦਿ ਵਰਗੀਆਂ ਕਈ ਦਮਦਾਰ ਫ਼ਿਲਮਾਂ ਅਕਸ਼ੈ ਦੀਆਂ ਹਿੱਟ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਫ਼ਿਲਮਫ਼ੇਅਰ ਤੋਂ ਲੈ ਕੇ ਨੈਸ਼ਨਲ ਐਵਾਰਡ ਤੱਕ ਜਿੱਤ ਚੁੱਕੇ ਹਨ।

PunjabKesari

ਅਪਕੰਮਿੰਗ ਫ਼ਿਲਮਾਂ

ਅਕਸ਼ੈ ਕੁਮਾਰ ਦੀ ਅਪਕੰਮਿਗ ਸੂਚੀ ’ਚ ‘ਜੌਲੀ ਐੱਲ.ਐੱਲ.ਬੀ 3’, ‘ਗੋਰਖਾ’, ‘ਰਾਮ ਸੇਤੂ’, ‘ਸੈਲਫੀ’, ‘ਮਿਸ਼ਨ ਸਿੰਡਰੈਲਾ’ ਅਤੇ ‘ਕੈਪਸੂਲ ਗਿੱਲ’ ਵਰਗੀਆਂ ਫ਼ਿਲਮਾਂ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਫ਼ਿਲਮ ‘ਦਿ ਐਂਡ’ ਨਾਲ ਆਪਣਾ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ।


 


author

Shivani Bassan

Content Editor

Related News