''ਮਦਰਸ ਡੇਅ'' ''ਤੇ ਕੈਟਰੀਨਾ ਨੇ ਲੁਟਾਇਆ ਮੰਮੀ ਸੁਜੈਨ ਅਤੇ ਸੱਸ ਮਾਂ ''ਤੇ ਪਿਆਰ, ਦੇਖੋ ਤਸਵੀਰਾਂ

Sunday, May 08, 2022 - 11:50 AM (IST)

''ਮਦਰਸ ਡੇਅ'' ''ਤੇ ਕੈਟਰੀਨਾ ਨੇ ਲੁਟਾਇਆ ਮੰਮੀ ਸੁਜੈਨ ਅਤੇ ਸੱਸ ਮਾਂ ''ਤੇ ਪਿਆਰ, ਦੇਖੋ ਤਸਵੀਰਾਂ

ਮੁੰਬਈ- ਇਹ ਸੱਚ ਹੈ ਕਿ ਇਸ ਦੁਨੀਆ 'ਚ ਮਾਂ ਨੂੰ ਹੀ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਮਾਂ ਦੀ ਮਹਿਮਾ ਦਾ ਗੁਣਗਾਨ ਪੂਰੀ ਦੁਨੀਆ 'ਚ ਹੈ। ਹੁਣ ਗੱਲ ਆਉਂਦੀ ਹੈ ਉਸ ਰਿਸ਼ਤੇ ਦੀ ਜਿਥੇ ਇਕ ਨਹੀਂ ਦੋ ਦੋ ਮਾਂਵਾਂ ਦਾ ਪਿਆਰ ਚਾਹੇ ਲੜਕਾ ਹੋਵੇ ਜਾਂ ਲੜਕੀ ਵਿਆਹ ਤੋਂ ਬਾਅਦ ਦੋਵਾਂ ਦੇ ਕੋਲ ਦੋ ਦੋ ਮਾਂਵਾਂ ਦਾ ਪਿਆਰ ਹੁੰਦਾ ਹੈ। ਸੱਸ ਅਤੇ ਮਾਂ ਦੇ ਪਿਆਰ 'ਚ ਕੋਈ ਅੰਤਰ ਨਹੀਂ ਹੁੰਦਾ ਸਿਰਫ ਦੋਵਾਂ ਦੇ ਪਿਆਰ ਦਾ ਅੰਦਾਜ਼ ਵੱਖਰਾ ਹੋ ਸਕਦਾ ਹੈ ਪਿਆਰ ਦੇ ਸੰਸਕਾਰ ਵੱਖਰੇ ਹੋ ਸਕਦੇ ਹਨ, ਪਿਆਰ ਦੀ ਭਾਸ਼ਾ 'ਚ ਬਦਲਾਅ ਹੋ ਸਕਦਾ ਹੈ ਮਤਲੱਬ ਮਾਂ ਦੇ ਪਿਆਰ ਤੋਂ ਵੱਖਰੇ ਸੱਸ ਦਾ ਪਿਆਰ ਹੋ ਸਕਦਾ ਹੈ ਕਿਉਂਕਿ ਮਾਂ ਦੇ ਪਿਆਰ ਵਰਗਾ ਹੀ ਪਿਆਰ ਹੁੰਦਾ ਹੈ। 

PunjabKesari
ਉਧਰ ਅੱਜ ਮਦਰਸ ਡੇ 'ਤੇ ਹਰ ਕੋਈ ਆਪਣੀ ਮਾਂ ਅਤੇ ਸੱਸ ਮਾਂ 'ਤੇ ਖੂਬ ਪਿਆਰ ਲੁਟਾ ਰਿਹਾ ਹੈ। ਬਾਲੀਵੁੱਡ 'ਚ ਵੀ ਇਸ ਖਾਸ ਦਿਨ ਦੀ ਧੂਮ ਦੇਖਣ ਨੂੰ ਮਿਲੀ। ਜਿਥੇ ਕੁਝ ਸਿਤਾਰਿਆਂ ਨੇ ਇਕ ਪਾਸੇ ਆਪਣੀ ਮਾਂ ਦੇ ਨਾਂ ਪੋਸਟ ਕੀਤੀ। ਉਧਰ ਕੁਝ ਸਿਤਾਰਿਆਂ ਨੇ ਮਾਂ ਅਤੇ ਸੱਸ ਦੋਵਾਂ ਦੇ ਨਾਂ ਪੋਸਟ ਲਿਖੀਆਂ। ਇਸ ਲਿਸਟ 'ਚ ਕੈਟਰੀਨਾ ਕੈਫ ਦਾ ਨਾਂ ਵੀ ਸ਼ਾਮਲ ਹੈ। 

PunjabKesari
'ਮਦਰਸ ਡੇਅ' 'ਤੇ ਕੈਟਰੀਨਾ ਨੇ ਮੰਮੀ ਸੁਜੈਨ ਅਤੇ ਸੱਸ ਮਾਂ 'ਤੇ ਪਿਆਰ ਲੁਟਾਇਆ। ਕੈਟਰੀਨਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਪਹਿਲੀ ਤਸਵੀਰ 'ਚ ਕੈਟਰੀਨਾ ਮਾਂ ਸੁਜੈਨ ਦੇ ਨਾਲ ਪੋਜ਼ ਦੇ ਰਹੀ ਹੈ। ਲੁਕ ਦੀ ਗੱਲ ਕਰੀਏ ਤਾਂ ਕੈਟਰੀਨਾ ਵ੍ਹਾਈਟ ਆਊਟਫਿੱਟ 'ਚ ਨਜ਼ਰ ਆ ਰਹੀ ਹੈ।
ਉਧਰ ਉਨ੍ਹਾਂ ਦੀ ਮਾਂ ਬਲਿਊ ਆਊਟਫਿੱਟ 'ਚ ਦਿਖ ਰਹੀ ਹੈ। ਦੂਜੀ ਤਸਵੀਰ 'ਚ ਕੈਟਰੀਨਾ ਸੱਸ ਮਾਂ ਅਤੇ ਪਤੀ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆ ਰਹੀ ਹੈ। ਤਿੰਨੇ ਸੋਫੇ 'ਤੇ ਬੈਠੇ ਹਨ ਅਤੇ ਕੈਮਰੇ ਦੇ ਵੱਲ ਮੁਸਕੁਰਾਉਂਦੇ ਹੋਏ ਪੋਜ਼ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਕੈਟਰੀਨਾ ਦੇ ਲਿਖਿਆ-Mother’s Day💙💙। ਪ੍ਰਸ਼ੰਸਕ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

PunjabKesari
ਜ਼ਿਕਰਯੋਗ ਹੈ ਕਿ ਵਿੱਕੀ ਅਤੇ ਕੈਟਰੀਨਾ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਬਹੁਤ ਨਿੱਜੀ ਤਰੀਕੇ ਨਾਲ ਸੱਤ ਫੇਰੇ ਲਏ ਸਨ। ਜਿਥੇ ਪਰਿਵਾਰ ਦੇ ਮੈਂਬਰ ਅਤੇ ਕਰੀਬੀ ਦੋਸਤ ਹੀ ਮੌਜੂਦ ਰਹੇ।
ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਫਿਲਮ 'ਮੇਰੀ ਕ੍ਰਿਸਮਿਸ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਜਲਦ ਹੀ ਸਲਮਾਨ ਖਾਨ ਦੇ ਨਾਲ 'ਟਾਈਗਰ 3', 'ਭੂਤ ਪੁਲਿਸ' 'ਚ ਦਿਖੇਗੀ। ਉਧਰ ਵਿੱਕੀ ਇੰਦੌਰ 'ਚ ਸਾਰਾ ਅਲੀ ਦੇ ਨਾਲ ਲਛਮਣ ਉਤੇਕਰ ਦੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।
 


author

Aarti dhillon

Content Editor

Related News