''ਲਾਈਗਰ'' ਨੂੰ ਓਟੀਟੀ ''ਤੇ ਰਿਲੀਜ਼ ਕਰਨ ਲਈ ਮਿਲਿਆ 200 ਕਰੋੜ ਦਾ ਆਫ਼ਰ? ਜਾਣੋ ਵਿਜੈ ਦੇਵਰਕੋਂਡਾ ਨੇ ਕੀ ਦਿੱਤਾ ਜਵਾਬ

06/22/2021 4:27:19 PM

ਨਵੀਂ ਦਿੱਲੀ (ਬਿਊਰੋ) : ਸਾਊਥ ਦੇ ਸੁਪਰਸਟਾਰ ਵਿਜੈ ਦੇਵਰਕੋਂਡਾ ਬਹੁਤ ਜਲਦ ਬਾਲੀਵੁੱਡ ’ਚ ਧਮਾਲ ਮਚਾਉਣ ਵਾਲੇ ਹਨ। ਵਿਜੈ ਦੇਵਰਕੋਂਡਾ ਜਲਦ ਹੀ ਅਨੰਨਿਆ ਪਾਂਡੇ ਦੇ ਨਾਲ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫ਼ਿਲਮ ‘ਲਾਈਗਰ’ ’ਚ ਨਜ਼ਰ ਆਉਣਗੇ। ਜਾਣਕਾਰੀ ਅਨੁਸਾਰ ਇਸ ਫ਼ਿਲਮ ਨੂੰ 9 ਸਤੰਬਰ ਨੂੰ ਥੀਏਟਰਸ ’ਚ ਰਿਲੀਜ਼ ਕੀਤਾ ਜਾਵੇਗਾ, ਹਾਲਾਂਕਿ ਕੋਵਿਡ ਕਾਰਨ ਫ਼ਿਲਮ ਦੀ ਸ਼ੂਟਿੰਗ ਫਿਲਹਾਲ ਰੁਕੀ ਹੋਈ ਹੈ ਪਰ ਉਮੀਦ ਹੈ ਕਿ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਫ਼ਿਲਮ ਨੂੰ ਤੈਅ ਤਰੀਕ ’ਤੇ ਹੀ ਰਿਲੀਜ਼ ਕੀਤਾ ਜਾਵੇਗਾ।


ਹਾਲ ਹੀ ਫ਼ਿਲਮ ਨਾਲ ਜੁੜੀ ਇਕ ਖ਼ਬਰ ਅਚਾਨਕ ਵਾਇਰਲ ਹੋ ਰਹੀ ਹੈ ਕਿ ਇਸ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਕੀਤਾ ਜਾ ਸਕਦਾ ਹੈ। ਖ਼ਬਰ ਅਨੁਸਾਰ ਓਟੀਟੀ ਪਲੇਟਫਾਰਮ ਨੇ ਮੇਕਰਜ਼ ਨੂੰ 200 ਕਰੋੜ ਰੁਪਏ ਦਾ ਆਫ਼ਰ ਦਿੱਤਾ ਹੈ ਪਰ ਵਾਇਰਲ ਹੁੰਦੀ ਇਸ ਖ਼ਬਰ ’ਚ ਖ਼ੁਦ ਵਿਜੈ ਦੇਵਰਕੋਂਡਾ ਨੇ ਅਜਿਹਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਵਿਜੈ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਫ਼ਿਲਮ ਦੇ ਓਟੀਟੀ ’ਤੇ ਰਿਲੀਜ਼ ਹੋਣ ਦੀ ਗੱਲ ਆਖੀ ਗਈ ਹੈ। ਇਸ ਤਸਵੀਰ ਨਾਲ ਵਿਜੈ ਨੇ ਲਿਖਿਆ, ਇਹ ਬਹੁਤ ਘੱਟ ਹੈ... ਮੈਂ ਥੀਏਟਰ ’ਚ ਇਸ ਤੋਂ ਵੱਧ ਕਰਾਂਗਾ। ਵਿਜੈ ਦੇ ਇਸ ਟਵੀਟ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਫ਼ਿਲਮ ਓਟੀਟੀ ’ਤੇ ਨਹੀਂ ਥੀਏਟਰਸ ’ਚ ਹੀ ਰਿਲੀਜ਼ ਹੋਵੇਗੀ ਅਤੇ ਅਦਾਕਾਰ ਨੇ ਟਵੀਟ ਨਾਲ ਇਹ ਵੀ ਇਸ਼ਾਰਾ ਦੇ ਦਿੱਤਾ ਹੈ ਕਿ ਉਨ੍ਹਾਂ ਦੀ ਫ਼ਿਲਮ 200 ਕਰੋੜ ਤੋਂ ਵੱਧ ਕਮਾਏਗੀ।


ਦੱਸ ਦੇਈਏ ਕਿ ‘ਲਾਈਗਰ’ ਦੇ ਨਾਲ ਵਿਜੈ ਬਾਲੀਵੁੱਡ ’ਚ ਡੈਬਿਊ ਕਰ ਰਹੇ ਹਨ। ਫ਼ਿਲਮ ’ਚ ਵਿਜੈ ਅਤੇ ਅਨੰਨਿਆ ਤੋਂ ਇਲਾਵਾ ਰਾਮਿਆ ਕ੍ਰਿਸ਼ਨ, ਰੋਨਿਤ ਰਾਏ, ਵਿਸ਼ੂ ਰੇਡੀ ਜਿਹੇ ਕਲਾਕਾਰ ਸ਼ਾਮਲ ਹਨ। ਇਹ ਪੈਨ ਇੰਡੀਆ ਫ਼ਿਲਮ ਪੁਰੀ ਜਗਨਨਾਥ ਦੁਆਰਾ ਨਿਰਦੇਸ਼ਿਤ ਹੈ।


sunita

Content Editor

Related News