ਨੁਸਰਤ ਜਹਾਂ ਨੇ ਯਸ਼ ਦਾਸਗੁਪਤਾ ਨਾਲ ਕਰ ਲਿਆ ਵਿਆਹ, ਤਸਵੀਰ ਸਾਂਝੀ ਕਰਕੇ ਦਿੱਤਾ ਹਿੰਟ

Saturday, Oct 16, 2021 - 02:23 PM (IST)

ਨੁਸਰਤ ਜਹਾਂ ਨੇ ਯਸ਼ ਦਾਸਗੁਪਤਾ ਨਾਲ ਕਰ ਲਿਆ ਵਿਆਹ, ਤਸਵੀਰ ਸਾਂਝੀ ਕਰਕੇ ਦਿੱਤਾ ਹਿੰਟ

ਮੁੰਬਈ : ਟੀ.ਐੱਮ.ਸੀ ਸੰਸਦ ਮੈਂਬਰ ਅਤੇ ਬੰਗਾਲੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨੁਸਰਤ ਜਹਾਂ ਹੁਣ ਖੁੱਲ੍ਹ ਕੇ ਦੁਨੀਆ ਸਾਹਮਣੇ ਐਲਾਨ ਕਰਨ ਲੱਗੀ ਹੈ ਕਿ ਉਨ੍ਹਾਂ ਨੇ ਅਤੇ ਅਦਾਕਾਰਾ ਯਸ਼ ਦਾਸਗੁਪਤਾ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰ ਲਿਆ ਹੈ। ਨੁਸਰਤ ਨੇ ਇਕ ਵਾਰ ਫਿਰ ਕੁਝ ਅਜਿਹਾ ਕੀਤਾ, ਜਿਸ ਨਾਲ ਫੈਨਜ਼ ਨੂੰ ਇਹ ਕੰਫਰਮ ਹੋ ਗਿਆ ਕਿ ਅਦਾਕਾਰਾ ਸ਼ਾਦੀਸ਼ੁਦਾ ਹੈ।

PunjabKesari
ਦਰਅਸਲ ਨੁਸਰਤ ਜਹਾਂ ਨੇ ਸ਼ੁੱਕਰਵਾਰ ਨੂੰ ਦੁਸਹਿਰੇ ਮੌਕੇ ਇਕ ਤਸਵੀਰ ਸਾਂਝੀ ਕੀਤੀ ਅਤੇ ਇਸ ’ਚ ਉਹ ਵਿਵਾਹਿਤ ਬੰਗਾਲੀ ਔਰਤਾਂ ਦੁਆਰਾ ਪਾਏ ਜਾਣ ਵਾਲੀ ਸ਼ਾਖ਼ਾ ਪੋਲਾ ਪਾਈ ਨਜ਼ਰ ਆਈ। ਨੁਸਰਤ ਜਹਾਂ ਇਸ ਮੌਕੇ ਆਪਣੇ ਫੈਨਜ਼ ਨੂੰ ਇੰਸਟਾਗ੍ਰਾਮ ’ਤੇ ਪੋਸਟ ਰਾਹੀਂ ਵਿਸ਼ ਕਰ ਰਹੀ ਸੀ।

नुसरत जहां ने शेयर की इफ्तारी की तस्वीरें, इस वजह से सोशल मीडिया यूजर्स ने  कर दिया ट्रोल - Entertainment News: Amar Ujala
ਤਸਵੀਰਾਂ ਸਾਂਝੀਆਂ ਕਰਦੇ ਹੋਏ ਨੁਸਰਤ ਨੇ ਲਿਖਿਆ, ‘ਸ਼ੁਭੋ ਬੋਜੋਆਰ ਪ੍ਰੀਤੀ ਸ਼ੁਭੇਚਾ ਓ ਅਭਿਨੰਦਨ। ਇਸ ਦੌਰਾਨ ਉਹ ਇਕ ਸਫੈਦ ਅਤੇ ਲਾਲ ਸਾੜੀ ’ਚ ਦਿਖਾਈ ਦੇ ਰਹੇ ਹਨ, ਜਿਸ ਦੇ ਮੱਥੇ ’ਤੇ ਲਾਲ ਬਿੰਦੀ ਅਤੇ ਕਲਾਈ ’ਚ ਲਾਲ ਅਤੇ ਸਫੈਦ ਚੂੜੀਆਂ ਹਨ।


author

Aarti dhillon

Content Editor

Related News