ਸੰਸਦ ''ਚ ਮਾਡਰਨ ਡਰੈੱਸ ਤੋਂ ਜਬਰ-ਜ਼ਿਨਾਹ ਦੋਸ਼ੀ ਨਾਲ ਪਿਆਰ ਤਕ, ਨੁਸਰਤ ਜਹਾਂ ਦਾ ਰਿਹਾ ਵਿਵਾਦਾਂ ਨਾਲ ਪੁਰਾਣਾ ਨਾਤਾ

Saturday, Jun 12, 2021 - 04:55 PM (IST)

ਸੰਸਦ ''ਚ ਮਾਡਰਨ ਡਰੈੱਸ ਤੋਂ ਜਬਰ-ਜ਼ਿਨਾਹ ਦੋਸ਼ੀ ਨਾਲ ਪਿਆਰ ਤਕ, ਨੁਸਰਤ ਜਹਾਂ ਦਾ ਰਿਹਾ ਵਿਵਾਦਾਂ ਨਾਲ ਪੁਰਾਣਾ ਨਾਤਾ

ਨਵੀਂ ਦਿੱਲੀ (ਬਿਊਰੋ) : ਬੰਗਾਲੀ ਅਦਾਕਾਰਾ ਅਤੇ ਟੀ. ਐੱਮ. ਸੀ. ਸੰਸਦ ਮੈਂਬਰ ਨੁਸਰਤ ਜਹਾਂ ਇਨ੍ਹੀਂ ਦਿਨੀਂ ਆਪਣੀ ਨਿੱਜੀ ਲਾਈਫ਼ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ 'ਚ ਹੈ। ਨੁਸਰਤ ਜਹਾਂ ਸਿਆਸਤ ਅਤੇ ਐਕਟਿੰਗ ਦੋਵਾਂ ਹੀ ਖ਼ੇਤਰਾਂ 'ਚ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿੰਦੀ ਹੈ ਪਰ ਇਨ੍ਹੀਂ ਦਿਨੀਂ ਉਹ ਆਪਣੀ ਨਿੱਜੀ ਲਾਈਫ਼ 'ਚ ਚੱਲ ਰਹੀ ਉਥਲ-ਪੁਥਲ ਕਾਰਨ ਖ਼ਬਰਾਂ 'ਚ ਛਾਈ ਹੈ। ਨੁਸਰਤ ਨੇ 19 ਜਨਵਰੀ, 2019 ਨੂੰ ਤੁਰਕੀ 'ਚ ਆਪਣੇ ਬੁਆਏਫ੍ਰੈਂਡ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਵਿਆਹ ਹਿੰਦੂ ਅਤੇ ਇਸਲਾਮਿਕ ਦੋਵਾਂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ।

ਹਾਲ ਹੀ 'ਚ ਉਸ ਨੇ ਆਪਣੇ ਵਿਆਹ ਨੂੰ ਨਾਜਾਇਜ਼ ਬਣਾ ਦਿੱਤਾ। ਬੇਬੀ ਬੰਪ ਨਾਲ ਨੁਸਰਤ ਜਹਾਂ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕੁਝ ਅਣਸੁਣੇ ਪਹਿਲੂ...

1. 30 ਸਤੰਬਰ 2016 ਨੂੰ ਨੁਸਰਤ ਦੇ ਕਥਿਤ ਪ੍ਰੇਮੀ ਕਾਦਰ ਖ਼ਾਨ ਨੂੰ ਘਟਨਾ ਦੇ ਚਾਰ ਸਾਲ ਬਾਅਦ ਸਮੂਹਿਕ ਜਬਰ-ਜਨਾਹ ਦੇ ਮਾਮਲੇ 'ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਦੌਰਾਨ ਅਦਾਕਾਰਾ ਦਾ ਵਿਆਹ ਹੋਣ ਵਾਲਾ ਸੀ। ਇਹੀ ਨਹੀਂ ਨੁਸਰਤ 'ਤੇ ਵੀ ਇਕ ਅਪਰਾਧੀ ਨੂੰ ਪਨਾਹ ਦੇਣ ਦਾ ਦੋਸ਼ ਲੱਗਾ ਸੀ।

 
 
 
 
 
 
 
 
 
 
 
 
 
 
 
 

A post shared by Nusratian forever ♡ (@nusratjahanews)

2. ਉਥੇ ਹੀ ਨੁਸਰਤ 17-18 ਜੂਨ 2019 ਨੂੰ ਬਾਕੀ ਸੰਸਦੀ ਮੈਂਬਰਾਂ ਨਾਲ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਨਹੀਂ ਹੋਈ ਸੀ। ਠੀਕ ਨਾ ਹੋਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।

3. ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਬਿਮਾਰ ਹੋਣ ਪਿੱਛੇ ਦੋ ਪਹਿਲੂ ਖ਼ਬਰਾਂ 'ਚ ਸਨ। ਇਕ ਲੰਬੇ ਸਮੇਂ ਤੋਂ ਅਸਥਮਾ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਸਾਹ ਦੀ ਬਿਮਾਰੀ ਹੋ ਗਈ ਸੀ। ਉਥੇ ਹੀ ਦੂਸਰਾ, ਡਰੱਗ ਓਵਰਡੋਜ਼ ਕਾਰਨ ਉਹ ਪਰੇਸ਼ਾਨ ਸੀ।

4. ਉਥੇ ਹੀ ਸੰਸਦੀ ਮੈਂਬਰ ਬਣਨ ਤੋਂ ਬਾਅਦ ਸਾਲ 2019 'ਚ ਜਦੋਂ ਨੁਸਰਤ ਜਹਾਂ ਪਹਿਲੀ ਵਾਰ ਸੰਸਦ ਗਈ ਸੀ ਤਾਂ ਵੈਸਟਰਨ ਡਰੈੱਸ ਨੂੰ ਲੈ ਕੇ ਲੋਕਾਂ ਨੇ ਉਸਨੂੰ ਕਾਫੀ ਟਰੋਲ ਕੀਤਾ ਸੀ।

 
 
 
 
 
 
 
 
 
 
 
 
 
 
 
 

A post shared by Nusrat (@nusratchirps)

5. ਇਸ ਤੋਂ ਬਾਅਦ ਜਦੋਂ ਨੁਸਰਤ ਨਿਖਿਲ ਜੈਨ ਨਾਲ ਵਿਆਹ ਤੋਂ ਬਾਅਦ ਵਾਪਸ ਆਈ ਸੀ ਤਾਂ ਉਹ ਸੰਸਦ 'ਚ ਚੂੜੀਆਂ, ਸਿੰਦੂਰ ਅਤੇ ਸਾੜ੍ਹੀ ਪਾ ਕੇ ਆਈ। ਇਸ 'ਤੇ ਵੀ ਉਸ ਨੂੰ ਸੋਸ਼ਲ ਮੀਡੀਆ 'ਤੇ ਟਰੋਲਰਜ਼ ਦਾ ਸਾਹਮਣਾ ਕਰਨਾ ਪਿਆ।

6. ਉਥੇ ਹੀ ਅਲੱਗ ਧਰਮ 'ਚ ਵਿਆਹ ਨੂੰ ਲੈ ਕੇ ਕਾਫ਼ੀ ਬਵਾਲ ਮਚਿਆ ਸੀ। ਮੁਫ਼ਤੀ ਮੁਕਰਮ ਅਹਿਮਦ, ਸ਼ਾਹੀ ਇਮਾਮ, ਫਤਹਿਪੁਰੀ ਮਸਜਿਦ ਨੇ ਕਿਹਾ ਸੀ, ਇਹ ਵਿਆਹ ਨਹੀਂ ਹੈ, ਇਹ ਦਿਖਾਵਾ ਹੈ। ਮੁਸਲਿਮ ਅਤੇ ਜੈਨ ਦੋਵੇਂ ਇਸ ਨੂੰ ਵਿਆਹ ਨਹੀਂ ਮੰਨਣਗੇ। ਉਹ ਹੁਣ ਜੈਨ ਜਾਂ ਮੁਸਲਿਮ ਨਹੀਂ ਹਨ।

7. ਮੁਫਤੀ ਦੇ ਇਸ ਬਿਆਨ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ ਸੰਸਦ 'ਚ ਮੀਡੀਆ ਦਾ ਸਾਹਮਣਾ ਕਰਨਾ ਪਿਆ ਸੀ।

8. ਨਿਖਿਲ ਜੈਨ ਨਾਲ ਵਿਆਹ ਤੋਂ ਬਾਅਦ ਇਸੇ ਸਾਲ ਭਾਵ ਜਨਵਰੀ 2021 'ਚ ਨੁਸਰਤ ਜਹਾਂ ਦਾ ਨਾਮ ਉਨ੍ਹਾਂ ਦੇ ਕੋ-ਸਟਾਰ ਯਸ਼ ਦਾਸ ਗੁਪਤਾ ਨਾਲ ਜੁੜਿਆ। ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਖ਼ੂਬ ਚਰਚਾ 'ਚ ਆਉਣ ਲੱਗੀਆਂ।

 
 
 
 
 
 
 
 
 
 
 
 
 
 
 
 

A post shared by Nusrat (@nusratchirps)

9. ਇਸ ਤੋਂ ਬਾਅਦ ਇਸੀ ਮਹੀਨੇ ਇੰਸਟਾਗ੍ਰਾਮ 'ਤੇ ਇਕ ਰਹੱਸਮਈ ਪੋਸਟ ਆਈ, ਜਿਸ 'ਚ ਨੁਸਰਤ ਜਹਾਂ ਦੇ ਪ੍ਰੈਗਨੈਂਟ ਹੋਣ ਦੀ ਗੱਲ ਸਾਹਮਣੇ ਆਈ। ਖ਼ਬਰ ਮਿਲੀ ਕਿ ਉਹ ਛੇ ਮਹੀਨੇ ਦੀ ਗਰਭਵਤੀ ਹੈ ਤੇ ਨਿਖਿਲ ਇਸ ਗੱਲ ਤੋਂ ਅਣਜਾਣ ਹਨ।

10. ਉਥੇ ਹੀ ਹੁਣ ਨੁਸਰਤ ਦੀ ਇਕ ਤਸਵੀਰ ਕਾਫ਼ੀ ਸੁਰਖੀਆਂ 'ਚ ਹੈ, ਜਿਸ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।


author

sunita

Content Editor

Related News