ਹੁਣ ‘ਸਪਨੇ ਵਰਸੇਜ਼ ਐਵਰੀਵਨ’ ਨਾਲ ਟੀ. ਵੀ. ਐੱਫ਼. ਨੇ ਮਚਾਈ ਧੁੰਮ

Wednesday, Jan 31, 2024 - 10:45 AM (IST)

ਹੁਣ ‘ਸਪਨੇ ਵਰਸੇਜ਼ ਐਵਰੀਵਨ’ ਨਾਲ ਟੀ. ਵੀ. ਐੱਫ਼. ਨੇ ਮਚਾਈ ਧੁੰਮ

ਮੁੰਬਈ - ‘ਦਿ ਵਾਇਰਲ ਫੀਵਰ’ ਆਪਣੇ ਸ਼ੋਅਜ਼ ਕਾਰਨ ਵੱਡਾ ਨਾਂ ਬਣ ਗਿਆ ਹੈ। ਇਸਨੇ ਸਮੱਗਰੀ ਪ੍ਰਦਾਨ ਕਰਨ ’ਚ ਆਪਣੇ ਲਈ ਇਕ ਵਿਸ਼ੇਸ਼ ਸਥਾਨ ਬਣਾਇਆ ਹੈ ਜੋ ਦਰਸ਼ਕਾਂ ’ਚ, ਮੁੱਖ ਤੌਰ ’ਤੇ ਸਾਡੇ ਦੇਸ਼ ਦੇ ਨੌਜਵਾਨਾਂ ’ਤੇ ਡੂੰਘਾ ਪ੍ਰਭਾਵ ਛੱਡਦਾ ਹੈ। ਉਹ ਇਸ ਪੀੜ੍ਹੀ ਦੇ ਵਿਸ਼ਾ-ਵਸਤੂ ਸਿਰਜਣਹਾਰ ਹੈ, ਜਿਸ ਨੇ ਦਰਸ਼ਕਾਂ ਦੀਆਂ ਰੂਚੀਆਂ ਤੇ ਤਰਜੀਹਾਂ ਨੂੰ ਸਮਝਣ ਦੀ ਕਲਾ ’ਚ ਮੁਹਾਰਤ ਹਾਸਲ ਕੀਤੀ ਹੈ। ਇਹੀ ਕਾਰਨ ਹੈ ਕਿ ਉਹ ਜ਼ਿਆਦਾਤਰ ਸ਼ੋਅਜ਼ ਲਈ ਚੋਟੀ ਦੇ ਆਈ. ਐੱਮ. ਡੀ. ਬੀ. ਹਨ। 

ਟੀ. ਵੀ. ਐੱਫ. ਰੇਟਿੰਗਸ ਨੂੰ ਪ੍ਰਾਪਤ ਕਰਨ ’ਚ ਸਭ ਤੋਂ ਅੱਗੇ ਹੈ। ਇਸ ’ਚ ਇਕ ਕਮਾਲ ਦਾ ਮੀਲ ਪੱਥਰ ਜੋੜਦੇ ਹੋਏ ਟੀ. ਵੀ. ਐੱਫ. ਗਲੋਬਲ ਪੱਧਰ ’ਤੇ ਆਈ. ਐੱਮ. ਬੀ. ਡੀ. ’ਤੇ ‘ਸਪਨੇ ਵਰਸੇਜ਼ ਐਵਰੀਨ’ ਚੋਟੀ ਦੇ 250 ਟੀ.ਵੀ ਸ਼ੋਅਜ਼ ਦੀ ਸੂਚੀ ’ਚ ਦਾਖਲ ਹੋਣ ਲਈ 7ਵਾਂ ਟੀ.ਵੀ.ਐੱਸ. ਸ਼ੋਅ ਹੋ ਗਿਆ ਹੈ। ਨਵੀਨਤਮ ਆਈ. ਐੱਮ. ਬੀ. ਡੀ. ਚੋਟੀ ਦੇ 250 ਟੀ.ਵੀ ਗਲੋਬਲ ਮਨੋਰੰਜਨ ਜਗਤ ’ਚ ਟੀ. ਵੀ. ਐੱਫ. ’ਤੇ ਹੁਣ ਤੱਕ ਦੇ ਸ਼ੋਅ ਦੀ ਮਜ਼ਬੂਤ ​​ਪਕੜ ਦਿਖਾਉਂਦਾ ਹੈ। ਇਹ ਅਜਿਹਾ ਸ਼ੋਅ ਹੈ ਜਿਸ ’ਚ ਟੀ.ਵੀ.ਐੱਫ. 111 ਦੇ ਉਮੀਦਵਾਰ, ਟੀ.ਵੀ.ਐੱਫ. ਪਿੱਚਰ 54 ’ਤੇ , ‘ਕੋਟਾ ਫੈਕਟਰੀ’ 80 ’ਤੇ, ‘ਗੁੱਲਕ’ 86’ਤੇ, 146 ’ਤੇ ‘ਯੇ ਮੇਰੀ ਫੈਮਿਲੀ’, 88 ’ਤੇ ‘ਪੰਚਾਇਤ’। ਇਸ ’ਚ ਹੁਣ ਟੀ.ਵੀ.ਐੱਫ. ਸ਼ੋਅ ‘ਸਪਨੇ ਵਰਸੇਜ਼ ਐਵਰੀਨ’ ਵੀ ਸ਼ਾਮਲ ਹੋ ਗਿਆ ਹੈ।


author

sunita

Content Editor

Related News