ਹੁਣ ਲੰਡਨ ''ਚ ਵੀ ਹੋਵੇਗਾ ਅਨੰਤ-ਰਾਧਿਕਾ ਦੇ ਵਿਆਹ ਦਾ ਜਸ਼ਨ, ਬੁੱਕ ਕੀਤਾ ਗਿਆ ਲਗਜ਼ਰੀ ਹੋਟਲ

Thursday, Jul 25, 2024 - 05:28 PM (IST)

ਹੁਣ ਲੰਡਨ ''ਚ ਵੀ ਹੋਵੇਗਾ ਅਨੰਤ-ਰਾਧਿਕਾ ਦੇ ਵਿਆਹ ਦਾ ਜਸ਼ਨ, ਬੁੱਕ ਕੀਤਾ ਗਿਆ ਲਗਜ਼ਰੀ ਹੋਟਲ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਜਸ਼ਨ ਅਜੇ ਖਤਮ ਨਹੀਂ ਹੋਇਆ,  ਜੀ ਹਾਂ, ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਹੁਣ ਆਪਣੇ ਛੋਟੇ ਬੇਟੇ ਅਨੰਤ ਅਤੇ ਨੂੰਹ ਰਾਧਿਕਾ ਲਈ ਲੰਡਨ 'ਚ ਇੱਕ ਸ਼ਾਨਦਾਰ ਜਸ਼ਨ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਅਗਸਤ ਤੋਂ ਸਤੰਬਰ ਤੱਕ ਦੋ ਮਹੀਨਿਆਂ ਲਈ ਲਗਜ਼ਰੀ 7 ਸਟਾਰ ਸਟੋਕ ਪਾਰਕ ਹੋਟਲ ਬੁੱਕ ਕੀਤਾ ਗਿਆ ਹੈ। ਇੱਕ ਵਾਰ ਫਿਰ, ਹਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ, ਦੁਨੀਆ ਦੇ ਪ੍ਰਮੁੱਖ ਕਾਰੋਬਾਰੀ, ਰਾਜਨੀਤਿਕ ਹਸਤੀਆਂ ਅਤੇ ਇੱਥੋਂ ਤੱਕ ਕਿ ਬ੍ਰਿਟਿਸ਼ ਸ਼ਾਹੀ ਪਰਿਵਾਰ ਵੀ ਇਸ ਜਸ਼ਨ 'ਚ ਸ਼ਾਮਲ ਹੋਵੇਗਾ।ਇਕ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਨੇ ਸਤੰਬਰ ਤੱਕ 7 ਸਟਾਰ ਸਟੋਕ ਪਾਰਕ ਹੋਟਲ ਬੁੱਕ ਕਰ ਲਿਆ ਹੈ। ਕਿਹਾ ਗਿਆ ਹੈ ਕਿ ਫ਼ਿਲਮੀ ਸਿਤਾਰਿਆਂ ਦੇ ਨਾਲ, ਪ੍ਰਿੰਸ ਹੈਰੀ ਅਤੇ ਸਾਬਕਾ ਬ੍ਰਿਟਿਸ਼ ਪੀ.ਐਮ. ਬੋਰਿਸ ਜੌਨਸਨ ਵਿਆਹ ਤੋਂ ਬਾਅਦ ਦੇ ਜਸ਼ਨ 'ਚ ਸ਼ਾਮਲ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਿੰਪਲ ਲੁੱਕ 'ਚ ਤਸਵੀਰਾਂ ਕੀਤੀਆਂ ਸਾਂਝੀਆਂ

ਦੱਸ ਦਈਏ ਕਿਅਨੰਤ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਦੁਨੀਆ ਭਰ 'ਚ ਕਾਫੀ ਚਰਚਾ ਹੋਈ ਹੈ। ਵਿਆਹ ਤੋਂ ਪਹਿਲਾਂ ਦੋਹਾਂ ਲਈ ਦੋ ਪ੍ਰੀ-ਵੈਡਿੰਗ ਪ੍ਰੋਗਰਾਮ ਰੱਖੇ ਗਏ ਸਨ। ਪਹਿਲਾ ਪ੍ਰੋਗਰਾਮ ਮਾਰਚ ਦੇ ਮਹੀਨੇ ਗੁਜਰਾਤ ਦੇ ਜਾਮਨਗਰ 'ਚ ਤੈਅ ਕੀਤਾ ਗਿਆ। ਰਿਹਾਨਾ ਇਸ ਤਿੰਨ ਦਿਨਾਂ ਈਵੈਂਟ 'ਚ ਪਰਫਾਰਮ ਕਰਨ ਪਹੁੰਚੀ ਸੀ। ਦੂਜਾ ਪ੍ਰੀ-ਵੈਡਿੰਗ ਈਵੈਂਟ ਅੰਬਾਨੀ ਪਰਿਵਾਰ ਵਲੋਂ ਵਿਦੇਸ਼ 'ਚ ਆਯੋਜਿਤ ਕੀਤਾ ਗਿਆ ਸੀ। ਪਰਿਵਾਰ ਨੇ ਮਈ ਮਹੀਨੇ 'ਚ ਕਰੂਜ਼ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ।

ਇਹ ਖ਼ਬਰ ਵੀ ਪੜ੍ਹੋ -ਇਸ ਅਮਰੀਕੀ ਰੈਪਰ ਨਾਲ ਧਮਾਕਾ ਕਰਨਗੇ ਪੰਜਾਬੀਆਂ ਦੀ ਸ਼ਾਨ ਦਿਲਜੀਤ ਦੁਸਾਂਝ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

ਜੁਲਾਈ ਮਹੀਨੇ 'ਚ ਇੱਕ ਸ਼ਾਨਦਾਰ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੰਕਸ਼ਨ, ਹਲਦੀ ਅਤੇ ਮਹਿੰਦੀ ਦੀ ਰਸਮ ਹੋਈ ਅਤੇ ਫਿਰ ਸੰਗੀਤ ਸਮਾਰੋਹ ਆਯੋਜਿਤ ਕੀਤਾ ਗਿਆ। ਹਰ ਪ੍ਰੋਗਰਾਮ ਸ਼ਾਨਦਾਰ ਸੀ। ਅੰਬਾਨੀ ਦੇ ਵਿਆਹ 'ਚ ਫ਼ਿਲਮੀ ਹਸਤੀਆਂ ਤੋਂ ਲੈ ਕੇ ਖੇਡ, ਰਾਜਨੀਤੀ ਅਤੇ ਕਾਰੋਬਾਰੀ ਜਗਤ ਦੇ ਮਸ਼ਹੂਰ ਚਿਹਰਿਆਂ ਨੇ ਸ਼ਿਰਕਤ ਕੀਤੀ। ਹੁਣ ਲੰਡਨ 'ਚ ਜਸ਼ਨਾਂ ਦਾ ਇਹ ਸਿਲਸਿਲਾ ਜਾਰੀ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੇ ਸਮਾਗਮ 'ਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਵੀ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਸਾਬਕਾ ਪੀ.ਐਮ. ਬੋਰਿਸ ਜਾਨਸਨ ਦੇ ਆਉਣ ਦੀ ਵੀ ਚਰਚਾ ਹੈ।

ਇਹ ਖ਼ਬਰ ਵੀ ਪੜ੍ਹੋ -ਫਿਰ ਵਿਵਾਦਾਂ 'ਚ ਘਿਰੇ ਐਲਵਿਸ਼ ਯਾਦਵ, ਬਾਬਾ ਵਿਸ਼ਵਨਾਥ ਧਾਮ 'ਤੇ ਤਸਵੀਰ ਖਿੱਚਵਾਉਣੀ ਪਈ ਮਹਿੰਗੀ

ਲੰਡਨ ਦੇ ਬਾਹਰ, ਬਕਿੰਘਮਸ਼ਾਇਰ 'ਚ ਸਟੋਕ ਪਾਰਕ ਅਸਟੇਟ 'ਚ ਇੱਕ ਮਹਿਲ, ਗੋਲਫ ਕੋਰਸ ਅਤੇ ਟੈਨਿਸ ਕੋਰਟ ਸ਼ਾਮਲ ਹਨ।  ਸੂਤਰਾਂ ਮੁਤਾਬਕ ਅੰਬਾਨੀ ਪਰਿਵਾਰ ਨੇ ਦੋ ਮਹੀਨਿਆਂ ਲਈ ਪੂਰੇ ਸਥਾਨ ਦੀ ਬੁਕਿੰਗ 'ਚ ਕੋਈ ਕਸਰ ਨਹੀਂ ਛੱਡੀ ਹੈ। ਲਾੜਾ-ਲਾੜੀ ਤੋਂ ਲੈ ਕੇ ਪਰਿਵਾਰਕ ਮੈਂਬਰ ਹੁਣ ਤੋਂ ਲੈ ਕੇ ਸਤੰਬਰ ਤੱਕ ਵੱਖ-ਵੱਖ ਪਾਰਟੀਆਂ 'ਚ ਸ਼ਾਮਲ ਹੋਣਗੇ।


author

Priyanka

Content Editor

Related News