ਸੰਨੀ-ਬੌਬੀ ਨਹੀਂ, ਧਰਮਿੰਦਰ ਨੇ ਆਪਣੇ 'ਤੀਜੇ ਪੁੱਤ' ਨਾਲ ਕੀਤਾ ਸੀ ਇਹ ਵਾਅਦਾ, ਕੀ ਆਪਣੇ ਬੋਲ ਪੁਗਾਉਣਗੇ 'ਹੀ-ਮੈਨ' ?

Wednesday, Nov 12, 2025 - 04:26 PM (IST)

ਸੰਨੀ-ਬੌਬੀ ਨਹੀਂ, ਧਰਮਿੰਦਰ ਨੇ ਆਪਣੇ 'ਤੀਜੇ ਪੁੱਤ' ਨਾਲ ਕੀਤਾ ਸੀ ਇਹ ਵਾਅਦਾ, ਕੀ ਆਪਣੇ ਬੋਲ ਪੁਗਾਉਣਗੇ 'ਹੀ-ਮੈਨ' ?

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਸਿਹਤ ਵਿੱਚ ਹੁਣ ਸੁਧਾਰ ਆ ਰਿਹਾ ਹੈ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਅੱਜ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਪੁੱਤਰ ਬੌਬੀ ਨਾਲ ਘਰ ਪਰਤ ਆਏ। ਇਸ ਦੌਰਾਨ, ਧਰਮਿੰਦਰ ਦਾ ਇੱਕ ਪੁਰਾਣਾ ਵੀਡੀਓ ਫਿਰ ਤੋਂ ਵਾਇਰਲ ਹੋ ਗਿਆ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਸਲਮਾਨ ਖਾਨ ਨਾਲ ਕੀਤੇ ਇੱਕ ਖਾਸ ਵਾਅਦੇ ਦਾ ਜ਼ਿਕਰ ਕੀਤਾ ਹੈ।

ਸਲਮਾਨ ਨਾਲ ਖੂਨ ਦਾ ਨਹੀਂ, ਪਰ ਦਿਲ ਦਾ ਰਿਸ਼ਤਾ

ਬਹੁਤ ਘੱਟ ਲੋਕ ਜਾਣਦੇ ਹਨ ਕਿ ਧਰਮਿੰਦਰ ਆਪਣੇ ਪੁੱਤਰਾਂ—ਸੰਨੀ ਅਤੇ ਬੌਬੀ ਦਿਓਲ—ਤੋਂ ਇਲਾਵਾ ਤੀਜੇ ਬੇਟੇ ਦਾ ਵੀ ਹਮੇਸ਼ਾ ਜ਼ਿਕਰ ਕਰਦੇ ਹਨ। ਇਹ 'ਤੀਜਾ ਬੇਟਾ' ਹੋਰ ਕੋਈ ਨਹੀਂ ਸਗੋਂ ਅਦਾਕਾਰ ਸਲਮਾਨ ਖਾਨ ਹਨ। ਭਾਵੇਂ ਧਰਮਿੰਦਰ ਦਾ ਸਲਮਾਨ ਨਾਲ ਖੂਨ ਦਾ ਰਿਸ਼ਤਾ ਨਹੀਂ ਹੈ, ਪਰ ਉਨ੍ਹਾਂ ਵਿਚਕਾਰ ਅਪਣੱਤ ਅਤੇ ਸਨੇਹ ਕਿਸੇ ਅਸਲੀ ਰਿਸ਼ਤੇ ਤੋਂ ਘੱਟ ਨਹੀਂ ਹੈ।

ਇਹ ਵੀ ਪੜ੍ਹੋ: ਹਸਪਤਾਲ ਤੋਂ ਡਿਸਚਾਰਜ ਹੋਏ ਬਾਲੀਵੁੱਡ ਅਦਾਕਾਰ ਗੋਵਿੰਦਾ, ਵੀਡੀਓ ਆਈ ਸਾਹਮਣੇ

ਧਰਮਿੰਦਰ ਕਈ ਮੌਕਿਆਂ 'ਤੇ ਸਲਮਾਨ ਨੂੰ ਆਪਣਾ ਬੇਟਾ ਦੱਸਦੇ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ: “ਮੇਰੇ ਤਿੰਨ ਬੇਟੇ ਹਨ, ਤਿੰਨੋਂ ਹੀ ਜਜ਼ਬਾਤੀ ਹਨ, ਖ਼ੁਦਾਰ ਹਨ, ਪਰ ਸਲਮਾਨ ਥੋੜ੍ਹਾ ਮੇਰੇ 'ਤੇ ਜ਼ਿਆਦਾ ਗਿਆ ਹੈ, ਕਿਉਂਕਿ ਇਹ ਰੰਗੀਨ ਮਿਜ਼ਾਜ ਹੈ”। ਇਸ ਬਿਆਨ 'ਤੇ ਬੌਬੀ ਦਿਓਲ ਵੀ ਹੱਸ ਪਏ ਸਨ।

 

 
 
 
 
 
 
 
 
 
 
 
 
 
 
 
 

A post shared by Devil 😈 (@the_salman_khan___)

ਇਹ ਵੀ ਪੜ੍ਹੋ: ਮਾਂ-ਧੀ ਨੂੰ ਇਕੱਠੇ ਪ੍ਰੇਗਨੈਂਟ ਕਰਨ ਵਾਲੇ Youtuber ਨੇ ਹੁਣ ਕੀਤਾ ਅਜਿਹਾ ਖੁਲਾਸਾ ਕਿ...

'ਬਿੱਗ ਬੌਸ' ਦੇ ਮੰਚ 'ਤੇ ਕੀਤਾ ਸੀ ਵਾਅਦਾ

ਧਰਮਿੰਦਰ ਨੇ'ਬਿੱਗ ਬੌਸ 16' ਦੇ ਮੰਚ 'ਤੇ ਸਲਮਾਨ ਖਾਨ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ੋਅ ਦੇ ਅਗਲੇ ਸੀਜ਼ਨ ਵਿੱਚ ਦੁਬਾਰਾ ਜ਼ਰੂਰ ਆਉਣਗੇ। ਇਸ ਐਪੀਸੋਡ ਵਿੱਚ ਧਰਮਿੰਦਰ ਅਤੇ ਸਲਮਾਨ ਨੇ 'ਯਮਲਾ ਪਗਲਾ ਦੀਵਾਨਾ' ਗੀਤ 'ਤੇ ਇਕੱਠੇ ਡਾਂਸ ਕੀਤਾ ਅਤੇ ਬਹੁਤ ਮਸਤੀ ਕੀਤੀ ਸੀ। ਸਲਮਾਨ ਨੇ ਉਸ ਸਮੇਂ ਮਜ਼ਾਕ ਵਿੱਚ ਕਿਹਾ ਸੀ, "ਤੁਹਾਨੂੰ ਅਗਲੇ ਸੀਜ਼ਨ ਵਿੱਚ ਦੁਬਾਰਾ ਆਉਣਾ ਪਵੇਗਾ।" ਇਸ 'ਤੇ ਧਰਮਿੰਦਰ ਨੇ ਜਵਾਬ ਦਿੱਤਾ, "ਮੈਂ ਜ਼ਰੂਰ ਆਵਾਂਗਾ, ਪੁੱਤਰ। ਤੂੰ ਮੇਰੇ 'ਤੇ ਗਿਆ ਹੈ। ਤੇਰੇ ਨਾਲ ਮੁਹੱਬਤ ਹੈ।" ਉਸ ਪਲ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। 

ਇਹ ਵੀ ਪੜ੍ਹੋ: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਵਾਅਦਾ ਪੂਰਾ, ਫਿਰ ਤੋਂ ਉਮੀਦ

ਹਾਲਾਂਕਿ ਧਰਮਿੰਦਰ ਆਪਣਾ ਇਹ ਵਾਅਦਾ ਪਹਿਲਾਂ ਹੀ ਨਿਭਾਅ ਚੁੱਕੇ ਹਨ! ਉਹ 'ਬਿੱਗ ਬੌਸ 17' ਵਿੱਚ ਇੱਕ ਵਾਰ ਫਿਰ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਬੌਬੀ ਦਿਓਲ ਦੇ ਮਸ਼ਹੂਰ 'ਜਮਾਲ ਕੁਡੂ' ਡਾਂਸ ਸਟੈਪ ਨੂੰ ਵੀ ਦੁਹਰਾਇਆ ਸੀ। ਹੁਣ ਜਦੋਂ ਬਿੱਗ ਬੌਸ 19 ਦਾ ਫਿਨਾਲੇ ਨੇੜੇ ਹੈ, ਦਰਸ਼ਕ ਉਮੀਦ ਕਰ ਰਹੇ ਹਨ ਕਿ ਧਰਮਿੰਦਰ ਇੱਕ ਵਾਰ ਫਿਰ ਸਲਮਾਨ ਖਾਨ ਦੇ ਨਾਲ ਮੰਚ ਸਾਂਝਾ ਕਰਦੇ ਨਜ਼ਰ ਆਉਣਗੇ। 

ਇਹ ਵੀ ਪੜ੍ਹੋ: ਧਰਮਿੰਦਰ ਮਗਰੋਂ ਉੱਡੀ ਜੈਕੀ ਚੈਨ ਦੇ ਦਿਹਾਂਤ ਦੀ ਖ਼ਬਰ ! ਸਾਹਮਣੇ ਆਇਆ ਸੱਚ


author

cherry

Content Editor

Related News