ਰਿਤਿਕ-ਸਬਾ ਹੀ ਨਹੀਂ ਸੁਜੈਨ-ਅਰਸਨਲ ਵੀ ਰਚਾਉਣਗੇ ਵਿਆਹ, ਦੋਵਾਂ ਬੱਚਿਆਂ ਨਾਲ ਸ਼ਾਮਲ ਹੋਣਗੇ ਅਦਾਕਾਰ!

Sunday, Aug 07, 2022 - 11:45 AM (IST)

ਰਿਤਿਕ-ਸਬਾ ਹੀ ਨਹੀਂ ਸੁਜੈਨ-ਅਰਸਨਲ ਵੀ ਰਚਾਉਣਗੇ ਵਿਆਹ, ਦੋਵਾਂ ਬੱਚਿਆਂ ਨਾਲ ਸ਼ਾਮਲ ਹੋਣਗੇ ਅਦਾਕਾਰ!

ਮੁੰਬਈ- ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਉਨ੍ਹਾਂ ਦੀ ਐਕਸ ਪਤਨੀ ਸੁਜੈਨ ਖਾਨ ਤਲਾਕ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਅੱਗੇ ਵਧ ਗਈ ਹੈ। ਜਿਥੇ ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਉਧਰ ਸੁਜੈਨ ਅਦਾਕਾਰ ਅਲੀ ਗੋਨੀ ਦੇ ਭਰਾ ਅਰਸਨਲ ਗੋਨੀ ਨੂੰ ਡੇਟ ਕਰ ਰਹੀ ਹੈ। ਸੁਜੈਨ ਅਤੇ ਅਰਸਨਲ ਹਮੇਸ਼ਾ ਇਕ-ਦੂਜੇ ਦੇ ਨਾਲ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਸਪਾਟ ਕੀਤੇ ਜਾਂਦੇ ਰਹੇ ਹਨ। ਜਿਸ 'ਚ ਖ਼ਾਸ ਗੱਲ ਇਹ ਹੈ ਕਿ ਆਪਣੀ ਸਾਬਕਾ ਪਤਨੀ ਦੇ ਵਿਆਹ 'ਚ ਰਿਤਿਕ ਆਪਣੇ ਦੋਵਾਂ ਬੱਚਿਆਂ ਨਾਲ ਸ਼ਿਰਕਤ ਕਰ ਸਕਦੇ ਹਨ।

PunjabKesari
ਹਾਲ ਹੀ 'ਚ ਇਹ ਜੋੜਾ ਛੁੱਟੀਆਂ ਮਨਾਉਂਦੇ ਵੀ ਨਜ਼ਰ ਆਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਵਿਚਾਲੇ ਹੁਣ ਇਸ ਜੋੜੇ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਦੀ ਮੰਨੀਏ ਤਾਂ ਰਿਤਿਕ ਦੀ ਐਕਸ ਵਾਈਫ ਸੁਜੈਨ ਖਾਨ ਜਲਦ ਹੀ ਅਰਸਨਲ ਗੋਨੀ ਨਾਲ ਵਿਆਹ ਕਰ ਸਕਦੀ ਹੈ।

PunjabKesari
ਮੀਡੀਆ ਰਿਪੋਰਟ ਮੁਤਾਬਕ ਇਕ ਸੋਰਸ ਨੇ ਕਿਹਾ ਕਿ ਸੁਜੈਨ ਅਤੇ ਅਰਸਨਲ ਕਾਫੀ ਮਿਚਿਓਰ ਹਨ ਅਤੇ ਉਹ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੀ ਬਾਕੀ ਦੀ ਜ਼ਿੰਦਗੀ ਇਕੱਠੇ ਬਿਤਾਉਣੀ ਹੈ ਅਤੇ ਇਸ ਲਈ ਉਹ ਵਿਆਹ ਕਰਨਾ ਚਾਹੁੰਦੇ ਹਨ। ਸੁਜੈਨ ਨੇ ਵੀ ਆਪਣਾ ਦੂਜਾ ਵਿਆਹ ਕਰਨ 'ਤੇ ਹੁਣ ਗੰਭੀਰਤਾ ਨਾਲ ਵਿਚਾਰ ਕੀਤਾ ਹੈ। ਜੇਕਰ ਇਹ ਜੋੜਾ ਵਿਆਹ ਕਰਦਾ ਹੈ ਤਾਂ ਇਹ ਬਹੁਤ ਸਾਧਾਰਨ ਤਰੀਕੇ ਨਾਲ ਕੀਤਾ ਜਾਵੇਗਾ। ਇਸ 'ਚ ਕੋਈ ਗ੍ਰੈਂਡ ਸੈਲੀਬਿਰੇਸ਼ਨ ਨਹੀਂ ਹੋਵੇਗਾ ਸਗੋਂ ਇਹ ਸਿੰਪਲ ਵਿਆਹ ਹੋਵੇਗਾ'।
ਸੁਜੈਨ ਅਤੇ ਅਰਸਨਲ ਦੇ ਵਿਆਹ ਤੋਂ ਪਹਿਲਾਂ ਰਿਤਿਕ ਅਤੇ ਸਬਾ ਆਜ਼ਾਦ ਦੇ ਵਿਆਹ ਦੀ ਚਰਚਾ ਵੀ ਜ਼ੋਰਾਂ 'ਤੇ ਸੀ। ਸੋਰਸ ਨੇ ਦੱਸਿਆ-'ਅਜਿਹੀ ਚਰਚਾ ਸੀ ਕਿ ਰਿਤਿਕ ਰੌਸ਼ਨ ਆਪਣੀ ਲੇਡੀਲਵ ਸਬਾ ਆਜ਼ਾਦ ਦੇ ਨਾਲ ਵਿਆਹ ਕਰਨ ਦਾ ਪਲਾਨ ਕਰ ਰਹੇ ਹਨ। ਪਰ ਅਜੇ ਤੱਕ ਜੋੜੇ ਨੇ ਇਹ ਤੈਅ ਨਹੀਂ ਕੀਤਾ ਕਿ ਉਹ ਵਿਆਹ ਕਰਨਾ ਚਾਹੁੰਦੇ ਹਨ ਜਾਂ ਫਿਰ ਨਹੀਂ ਪਰ ਇਹ ਤੈਅ ਹੈ ਕਿ ਸੁਜੈਨ ਆਪਣੇ ਪ੍ਰੇਮੀ ਨਾਲ ਵਿਆਹ ਕਰੇਗੀ, ਹਾਲਾਂਕਿ ਅਜੇ ਡੇਟ ਕਰ ਪਾਉਣਾ ਮੁਸ਼ਕਿਲ ਹੈ'।

PunjabKesari
ਦੱਸ ਦੇਈਏ ਕਿ ਰਿਤਿਕ ਰੌਸ਼ਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜੈਨ ਖਾਨ ਨੇ ਸਾਲ 2000 'ਚ ਇਕ ਦੂਜੇ ਦੇ ਨਾਲ ਵਿਆਹ ਕਰਵਾਇਆ ਸੀ। ਦੋਵੇਂ ਬੀ-ਟਾਊਨ ਦੇ ਪਿਆਰੇ ਜੋੜਿਆਂ 'ਚੋਂ ਇਕ ਸਨ ਹਾਲਾਂਕਿ ਦੋਵਾਂ ਦਾ ਇਹ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ ਅਤੇ ਦੋਵਾਂ ਨੇ ਸਾਲ 2013 'ਚ ਤਲਾਕ ਲੈ ਲਿਆ ਸੀ। ਤਲਾਕ ਤੋਂ ਬਾਅਦ ਵੀ ਦੋਵੇਂ ਚੰਗੇ ਦੋਸਤ ਹਨ। ਸੁਜੈਨ ਖਾਨ ਰਿਤਿਕ ਰੌਸ਼ਨ ਦੋਵੇਂ ਮਿਲ ਕੇ ਮਾਡਰਨ ਪੈਰੇਂਟਿੰਗ ਦੇ ਰਾਹੀਂ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਕਰ ਰਹੇ ਹਨ। ਰਿਤਿਕ ਅਤੇ ਸੁਜੈਨ ਖਾਨ ਇਕ-ਦੂਜੇ ਨੂੰ ਖੂਬ ਸਪੋਰਟ ਕਰਦੇ ਹਨ।


author

Aarti dhillon

Content Editor

Related News