ਨਸ਼ੇ ਦੇ ਮਾਮਲੇ 'ਚ ਦੀਪਿਕਾ ਤੋਂ ਬਾਅਦ NCB ਦਫ਼ਤਰ ਪਹੁੰਚੀਆਂ ਸ਼ਰਧਾ ਕਪੂਰ ਤੇ ਸਾਰਾ ਅਲੀ ਖ਼ਾਨ

09/26/2020 12:07:32 PM

ਮੁੰਬਈ (ਬਿਊਰੋ) : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ 'ਚ ਪੁੱਛਗਿੱਛ ਲਈ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਐੱਨ. ਸੀ. ਬੀ. ਦੇ ਦਫ਼ਤਰ ਪਹੁੰਚ ਗਈ ਹੈ। ਹਾਲ ਹੀ 'ਚ ਖ਼ਬਰ ਮਿਲੀ ਹੈ ਕਿ ਸਾਰਾ ਅਲੀ ਖਾਨ, ਸ਼ਰਧਾ ਕਪੂਰ ਵੀ ਐੱਨ. ਸੀ. ਬੀ. ਦੇ ਦਫ਼ਤਰ ਪਹੁੰਚ ਚੁੱਕੀਆਂ ਹਨ, ਉਨ੍ਹਾਂ ਤੋਂ ਵੀ ਐੱਨ. ਸੀ. ਬੀ. ਨਸ਼ੇ ਦੇ ਮਾਮਲੇ 'ਚ ਪੁੱਛਗਿੱਛ ਕਰੇਗੀ। ਇਸ ਮਾਮਲੇ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਦਾ ਨਾਂ ਸਾਹਮਣੇ ਆਏ ਹਨ। ਐੱਨ. ਸੀ. ਬੀ. ਲਗਾਤਾਰ ਇਸ ਦੀ ਜਾਂਚ 'ਚ ਲੱਗਿਆ ਹੋਇਆ ਹੈ। ਡਰੱਗ ਨਾਲ ਜੁੜੇ ਮਾਮਲੇ 'ਚ ਬਾਲੀਵੁੱਡ ਦੇ ਕਈ ਸਿਤਾਰੇ ਜਿਵੇਂ ਕਿ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ, ਰਕੁਲਪ੍ਰੀਤ ਸਿੰਘ ਦੇ ਨਾਂ ਸਾਹਮਣੇ ਆਏ ਹਨ। ਅੱਜ ਐੱਨ. ਸੀ. ਬੀ.  ਇਸ ਮਾਮਲੇ 'ਚ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਤੋਂ ਪੁੱਛਗਿੱਛ ਕਰੇਗੀ।

ਐੱਨ. ਸੀ. ਬੀ. ਦਫ਼ਤਰ ਪਹੁੰਚੀ ਦੀਪਿਕਾ ਪਾਦੁਕੋਣ
ਦੀਪਿਕਾ ਪਾਦੂਕੋਣ ਹੁਣ ਤੋਂ ਥੋੜੀ ਦੇਰ ਪਹਿਲਾ ਐੱਨ. ਸੀ. ਬੀ. ਦੇ ਦਫ਼ਤਰ ਪਹੁੰਚ ਗਈ ਹੈ। ਦੀਪਿਕਾ ਨੂੰ ਸਵੇਰੇ 10 ਵਜੇ ਦੇ ਕਰੀਬ ਐੱਨ. ਸੀ. ਬੀ. ਦੇ ਗੈਸਟ ਹਾਊਸ ਪਹੁੰਚਣ ਨੂੰ ਕਿਹਾ ਗਿਆ ਸੀ। ਦੀਪਿਕਾ 10 ਵਜੇ ਤੋਂ ਪਹਿਲਾਂ ਹੀ ਐੱਨ. ਸੀ. ਬੀ. ਗੈਸਟ ਹਾਉਸ ਪਹੁੰਚ ਗਈ। ਜਾਣਕਾਰੀ ਮੁਤਾਬਕ ਦੀਪਿਕਾ ਪਾਦੂਕੋਣ ਤੋਂ ਐੱਨ. ਸੀ. ਬੀ. ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਡਰੱਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਦੀਪਿਕਾ ਪਾਦੂਕੋਣ ਨੂੰ ਐੱਨ. ਸੀ. ਬੀ. ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਦੀਪਿਕਾ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਉਨ੍ਹਾਂ ਦੀ ਮੈਨੇਜ਼ਰ ਕਰਿਸ਼ਮਾ ਪ੍ਰਕਾਸ਼ ਦੇ ਸਾਹਮਣੇ ਬੈਠਾ ਕੇ ਵੀ ਐੱਨ. ਸੀ. ਬੀ. ਪੁੱਛਗਿੱਛ ਕਰੇਗੀ।
 


sunita

Content Editor

Related News