ਨੀਨਾ ਗੁਪਤਾ ਨੇ ਫ਼ਿਲਮ ''ਉਤਸਵ'' ਦੀ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਸੰਕਰ ਨਾਗ ਨੂੰ ਯਾਦ

Friday, Jul 02, 2021 - 04:53 PM (IST)

ਨੀਨਾ ਗੁਪਤਾ ਨੇ ਫ਼ਿਲਮ ''ਉਤਸਵ'' ਦੀ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਸੰਕਰ ਨਾਗ ਨੂੰ ਯਾਦ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਨੇ 1984 ਵਿੱਚ ਰਿਲੀਜ਼ ਹੋਈ ਆਪਣੀ ਇਰੋਟਿਕ ਫ਼ਿਲਮ 'ਉਤਸਵ' ਦੇ ਅਭਿਨੇਤਾ ਸ਼ੰਕਰ ਨਾਗ ਨੂੰ ਯਾਦ ਕਰਦਿਆਂ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਨੀਨਾ ਗੁਪਤਾ ਇਸ ਤਸਵੀਰ 'ਚ ਬਹੁਤ ਬੋਲਡ ਲੱਗ ਰਹੀ ਹੈ। ਸ਼ੰਕਰ ਨਾਗ ਨਾਲ ਫ਼ਿਲਮ ਦੀ ਯਾਦਗਾਰ ਤਸਵੀਰ ਸਾਂਝੀ ਕਰਦੇ ਹੋਏ ਨੀਨਾ ਗੁਪਤਾ ਨੇ ਲਿਖਿਆ, 'ਉਤਸਵ' ਦਾ ਇਕ ਦ੍ਰਿਸ਼, ਤੁਹਾਨੂੰ ਬਹੁਤ ਯਾਦ ਆ ਜਾਂਦਾ ਹੈ, ਸ਼ੰਕਰ ਸਾਨੂੰ ਜਲਦੀ ਹੀ ਛੱਡ ਗਿਆ।' ਨੀਨਾ ਇਸ ਤਸਵੀਰ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ। ਸਾਲ 1984 ਵਿੱਚ ਰਿਲੀਜ਼ ਹੋਈ ਇਹ ਅਡਲਟ ਫ਼ਿਲਮ ਕਾਫ਼ੀ ਵਿਵਾਦਾਂ ਵਿੱਚ ਰਹੀ ਸੀ। ਇਸ ਫ਼ਿਲਮ ਵਿਚ ਰੇਖਾ ਮੁੱਖ ਭੂਮਿਕਾ ਵਿਚ ਸੀ। ਇਹ ਇਕ ਪੀਰੀਅਡ ਡਰਾਮਾ ਫ਼ਿਲਮ ਸੀ ਜੋ ਸੰਸਕ੍ਰਿਤ ਨਾਟਕ 'ਸ਼੍ਰੀਚਕਤਿਕਾਮ' ਦਾ ਰੂਪਾਂਤਰ ਹੈ। ਇਸ ਫ਼ਿਲਮ ਦੀ ਕਹਾਣੀ ਉਜੈਨ ਵਿਚ ਇਕ ਵੇਸਵਾ ਅਤੇ ਇਕ ਗਰੀਬ ਬ੍ਰਾਹਮਣ ਦੀ ਮੁਲਾਕਾਤ 'ਤੇ ਅਧਾਰਿਤ ਹੈ। ਇਸ ਫ਼ਿਲਮ ਦੀ ਅਸ਼ਲੀਲ, ਸੈਕਸੂਅਲਤਾ, ਸੰਵੇਦਨਾਤਮਕ ਅਤੇ ਭਰਮਾਉਣ ਵਾਲੀ ਹੋਣ ਕਰਕੇ ਅਲੋਚਨਾ ਕੀਤੀ ਗਈ ਸੀ।

PunjabKesari
ਇਸ ਫ਼ਿਲਮ ਦਾ ਨਿਰਦੇਸ਼ਨ ਗਿਰੀਸ਼ ਕਰਨਦ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਅਦਾਕਾਰ ਸ਼ਸ਼ੀ ਕਪੂਰ ਅਤੇ ਰੇਖਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਫ਼ਿਲਮ 'ਚ ਅਮਜਦ ਖ਼ਾਨ, ਅਨੁਪਮ ਖੇਰ, ਨੀਨਾ ਗੁਪਤਾ ਅਤੇ ਸਤੀਸ਼ ਕੌਸ਼ਿਕ, ਅੰਨੂ ਕਪੂਰ ਨਜ਼ਰ ਆਏ ਸਨ। ਤੁਹਾਨੂੰ ਦੱਸ ਦੇਈਏ ਕਿ ਸ਼ੰਕਰ ਨਾਗ ਕੰਨੜ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਮਸ਼ਹੂਰ ਸੀਰੀਅਲ 'ਮਾਲਗੁੜੀ ਡੇਅਜ਼' ਦਾ ਨਿਰਦੇਸ਼ਨ ਵੀ ਕੀਤਾ ਸੀ । 30 ਸਤੰਬਰ 1990 ਨੂੰ 36 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।


author

Aarti dhillon

Content Editor

Related News