ਬਿਨਾਂ ਮਾਸਕ ਦੇ ਮੁੰਬਈ ਦੀਆਂ ਸੜਕਾਂ ’ਤੇ ਨਿਕਲੀ ਨੀਆ ਸ਼ਰਮਾ, ਲੋਕਾਂ ਨੇ ਕੱਢਿਆ ਗੁੱਸਾ

Wednesday, Jun 23, 2021 - 06:21 PM (IST)

ਬਿਨਾਂ ਮਾਸਕ ਦੇ ਮੁੰਬਈ ਦੀਆਂ ਸੜਕਾਂ ’ਤੇ ਨਿਕਲੀ ਨੀਆ ਸ਼ਰਮਾ, ਲੋਕਾਂ ਨੇ ਕੱਢਿਆ ਗੁੱਸਾ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਨੀਆ ਸ਼ਰਮਾ ਆਪਣੀ ਬੋਲਡਨੈੱਸ ਲਈ ਸੁਰਖੀਆਂ ’ਚ ਰਹਿੰਦੀ ਹੈ। ਇਹ ਬੋਲਡਨੈੱਸ ਉਸ ਦੀ ਦਿੱਖ ਦੇ ਨਾਲ-ਨਾਲ ਉਸ ਦੇ ਕਿਰਦਾਰ ਤੇ ਵਿਚਾਰਾਂ ’ਚ ਵੀ ਝਲਕਦੀ ਹੈ ਪਰ ਨੀਆ ਨੂੰ ਹੁਣ ਉਸ ਦੇ ਇਕ ਕੰਮ ਲਈ ਸੋਸ਼ਲ ਮੀਡੀਆ ’ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਜਦੋਂ ਨੀਆ ਨੂੰ ਮੁੰਬਈ ’ਚ ਬਿਨਾਂ ਮਾਸਕ ਦੇ ਦੇਖਿਆ ਗਿਆ ਤਾਂ ਬਹੁਤ ਸਾਰੇ ਯੂਜ਼ਰਸ ਨੇ ਇਸ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ।

PunjabKesari

ਦਰਅਸਲ ਬਾਲੀਵੁੱਡ ਦੇ ਫੋਟੋਗ੍ਰਾਫਰ ਨੇ ਨੀਆ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਫੋਟੋਗ੍ਰਾਫਰਜ਼ ਲਈ ਪੋਜ਼ ਦੇ ਰਹੀ ਹੈ। ਨੀਆ ਨੇ ਗੁਲਾਬੀ ਰੰਗ ਦੀ ਆਫ ਸ਼ੋਲਡਰ ਸ਼ਾਰਟ ਡਰੈੱਸ ਪਹਿਨੀ ਹੋਈ ਹੈ। ਇਸ ਵੀਡੀਓ ’ਚ ਨੀਆ ਪੋਜ਼ ਦਿੰਦੀ ਹੱਸਦੀ ਨਜ਼ਰ ਆ ਰਹੀ ਹੈ ਪਰ ਮਾਸਕ ਕਿਤੇ ਵੀ ਨਜ਼ਰ ਨਹੀਂ ਆਉਂਦਾ। ਕਈ ਲੋਕਾਂ ਨੇ ਨੀਆ ਦੀ ਇਸ ਪੋਸਟ ’ਤੇ ਇਤਰਾਜ਼ ਜਤਾਇਆ ਸੀ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਕ ਯੂਜ਼ਰ ਨੇ ਲਿਖਿਆ, ‘ਮਸ਼ਹੂਰ ਲੋਕ ਅਜੇ ਵੀ ਮਾਸਕ ਪਹਿਨਣ ਦੀ ਦੁਹਾਈ ਦਿੰਦੇ ਹਨ ਪਰ ਉਹ ਹਮੇਸ਼ਾ ਮਾਸਕ ਬਿਨਾਂ ਦਿਖਾਈ ਦਿੰਦੇ ਹਨ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਲੋਕ ਮਾਸਕ ਕਿਉਂ ਨਹੀਂ ਪਹਿਨਦੇ?’ ਇਕ ਹੋਰ ਯੂਜ਼ਰ ਨੇ ਪੁੱਛਿਆ ਕਿ ਉਸ ਨੇ ਮਾਸਕ ਕਿਉਂ ਨਹੀਂ ਪਹਿਨਿਆ ਹੈ? ਕੀ ਮੁੰਬਾਈ ’ਚ ਕੋਵਿਡ ਖ਼ਤਮ ਹੈ?

PunjabKesari

ਤੁਹਾਨੂੰ ਦੱਸ ਦੇਈਏ ਕਿ ਨੀਆ ਹਾਲ ਹੀ ’ਚ ਗਾਣੇ ‘ਅੱਖੀਆਂ ਦਾ ਘਰ’ ’ਚ ਦਿਖਾਈ ਦਿੱਤੀ ਸੀ। ਇਸ ਤੋਂ ਪਹਿਲਾਂ ਉਹ ਅਰਜੁਨ ਬਿਜਲਾਨੀ ਨਾਲ ਸਿੰਗਲ ਟਰੈਕ ‘ਤੁਮ ਬੇਵਾਫਾ ਹੋ’ ਬਹੁਤ ਮਸ਼ਹੂਰ ਹੋਇਆ ਸੀ। ਗਾਣੇ ਨੇ ਤਿੰਨ ਦਿਨਾਂ ’ਚ 10 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕੀਤੇ ਸਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News