ਨਵੇਂ ਵਿਵਾਦ ''ਚ ਘਿਰੇ ਪਰਮੀਸ਼ ਵਰਮਾ, ਲਾਲ ਜੋੜੇ ’ਚ ਦੁਲਹਨ ਬਣੀ ਗਾਇਕਾ ਪਲਕ ਮੁਛਾਲ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

Monday, Nov 07, 2022 - 05:50 PM (IST)

ਨਵੇਂ ਵਿਵਾਦ ''ਚ ਘਿਰੇ ਪਰਮੀਸ਼ ਵਰਮਾ, ਲਾਲ ਜੋੜੇ ’ਚ ਦੁਲਹਨ ਬਣੀ ਗਾਇਕਾ ਪਲਕ ਮੁਛਾਲ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਪਰਮੀਸ਼ ਵਰਮਾ ਇੰਨੀਂ ਦਿਨੀਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਛਾਏ ਹੋਏ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਵਿਵਾਦ ਹੋਇਆ ਸੀ, ਹੁਣ ਪਰਮੀਸ਼ ਵਰਮਾ ਦਾ ਇਹ ਨਵਾਂ ਵਿਵਾਦ ਪੰਜਾਬੀ ਸੰਗੀਤਕਾਰ ਤੇ ਗਾਇਕ ਬੀ ਪਰਾਕ ਨਾਲ ਜੁੜਿਆ ਹੈ। ਇਸ ਦੇ ਨਾਲ ਵੱਡੀ ਖ਼ਬਰ ਹੈ ਕਿ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ ਹੋ ਗਿਆ ਹੈ। ਉੁਨ੍ਹਾਂ ਨੇ 47 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ 'ਚ ਦੁੱਖ ਦੀ ਲਹਿਰ ਦੌੜ ਗਈ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਪੰਜਾਬੀ ਗਾਇਕ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਸਾਂਝੀ ਕੀਤੀ ਆਉਣ ਵਾਲੇ 8 ਗੀਤਾਂ ਦੀ ਸੂਚੀ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਆਪਣੀ ਗਾਇਕੀ ਨਾਲ ਜਾਣੇ ਜਾਂਦੇ ਹਨ। ਪ੍ਰਸ਼ੰਸਕ ਅਦਾਕਾਰ ਦੀ ਆਵਾਜ਼ ਨੂੰ ਬੇਹੱਦ ਪਸੰਦ ਕਰਦੇ ਹਨ। ਹਰਭਜਨ ਮਾਨ ਨੇ ਪੰਜਾਬ ’ਚ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ’ਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੈ। ਇਸ ਦੇ ਨਾਲ ਗਾਇਕ ਆਏ ਦਿਨ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਜੂੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਬੀਤੇ ਦਿਨੀਂ  ਹਰਭਜਨ ਮਾਨ ਨੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕੀਤੀ ਹੈ। ਕਿ ਉਹ ਪ੍ਰਸ਼ੰਸਕਾਂ 9 ਨਵੰਬਰ ਸਰਪ੍ਰਾਈਜ਼ ਦੇਣ ਜਾ ਰਹੇ ਹਨ। ਇਸ ਦੇ ਨਾਲ ਹੀ ਗਾਇਕ ਹੁਣ ਇਕ ਅਜਿਹੀ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਦੇਖ ਪ੍ਰਸ਼ੰਸਕਾਂ ਦਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋ ਗਿਆ ਹੈ। 

ਲਾਲ ਜੋੜੇ ’ਚ ਦੁਲਹਨ ਬਣੀ ਗਾਇਕਾ ਪਲਕ ਮੁਸ਼ਾਲ, ਮਿਥੁਨ ਨੇ ਵਾਈਟ ਸ਼ੇਰਵਾਨੀ ’ਚ ਪਤਨੀ ਨਾਲ ਦਿੱਤੇ ਪੋਜ਼ (ਤਸਵੀਰਾਂ)

 'ਆਸ਼ਿਕੀ 2' 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਪਲਕ ਮੁਛਾਲ ਦੀ ਜ਼ਿੰਦਗੀ ਦੀ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਹੋ ਗਈ ਹੈ। ਪਲਕ ਨੇ ਮੁਛਾਲ 6 ਨਵੰਬਰ ਨੂੰ ਸੱਤ ਫੇਰੇ ਲੈ ਕੇ ਮਿਸ ਤੋਂ ਮਿਸਜ਼ ਹੋ ਗਈ ਹੈ। ਪਲਕ ਨੇ ਸੰਗੀਤਕਾਰ ਮਿਥੁਨ ਸ਼ਰਮਾ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਇਸ ਮੌਕੇ 'ਤੇ ਉਹ ਦੁਲਹਨ ਦੇ ਰੂਪ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। 

ਹੁਣ ਨਵੇਂ ਵਿਵਾਦ 'ਚ ਘਿਰੇ ਪਰਮੀਸ਼ ਵਰਮਾ, ਸੰਗੀਤਕਾਰ ਬੀ ਪਰਾਕ ਨਾਲ ਜੁੜਿਆ ਹੈ ਮਾਮਲਾ, ਪੋਸਟਾਂ ਵਾਇਰਲ

ਪੰਜਾਬੀ ਗਾਇਕ ਪਰਮੀਸ਼ ਵਰਮਾ ਇੰਨੀਂ ਦਿਨੀਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਛਾਏ ਹੋਏ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਖਿਲਾਫ਼ ਸੋਸ਼ਲ ਮੀਡੀਆ 'ਤੇ ਰੱਜ ਕੇ ਜ਼ਹਿਰ ਉੱਗਲਿਆ ਸੀ। ਹੁਣ ਪਰਮੀਸ਼ ਵਰਮਾ ਨਵੇਂ ਵਿਵਾਦ 'ਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵਾਰ ਮਾਮਲਾ ਸ਼ੈਰੀ ਮਾਨ ਨਾਲ ਨਹੀਂ, ਬਲਕਿ ਪੰਜਾਬੀ ਸੰਗੀਤਕਾਰ ਤੇ ਗਾਇਕ ਬੀ ਪਰਾਕ ਨਾਲ ਜੁੜਿਆ ਹੈ। 

ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਆਸਟਰੇਲੀਆ 'ਚ ਪ੍ਰਦਰਸ਼ਨ ਦਾ ਐਲਾਨ, ਇਸ ਸ਼ਰਤ 'ਤੇ ਮਿਲੇਗੀ ਧਰਨੇ 'ਚ ਐਂਟਰੀ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਤੋਂ ਵਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਲੋਕ ਆਪਣੇ ਚਹੇਤੇ ਸਟਾਰ ਹਾਲੇ ਵੀ ਆਪਣੇ ਦਿਲੋਂ ਕੱਢ ਨਹੀਂ ਸਕੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕਾਤਲ ਹਾਲੇ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ। ਇਹ ਸਭ ਵੇਖਦਿਆਂ ਸਿੱਧੂ ਮੂਸੇਵਾਲਾ ਦੇ ਫ਼ੈਨਜ਼ 'ਚ ਭਾਰੀ ਰੋਸ ਹੈ।

ਦੁਖ਼ਦ ਖ਼ਬਰ : ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ

ਪੰਜਾਬੀ ਫ਼ਿਲਮਾਂ ਦੇ ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ ਹੋ ਗਿਆ ਹੈ। ਉੁਨ੍ਹਾਂ ਨੇ 47 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ 'ਚ ਦੁੱਖ ਦੀ ਲਹਿਰ ਦੌੜ ਗਈ ਹੈ।

ਸ਼ੋਏਬ-ਦੀਪਿਕਾ ਦੀ ਲਾਡਲੀ ਬਣੀ ਦੁਲਹਨ, ਸ਼ੋਹਰ ਨਾਲ ਸਬਾ ਨੇ ਦਿੱਤੇ ਖੂਬਸੂਰਤ ਪੋਜ਼

ਬੀ-ਟਾਊਨ ਅਤੇ ਟੀ.ਵੀ ਦੀ ਮਸ਼ਹੂਰ ਜੋੜੀ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਦੇ ਜਿਗਰ ਦਾ ਟੁਕੜਾ ਯਾਨੀ ਸਬਾ ਇਬਰਾਹਿਮ 6 ਨਵੰਬਰ ਨੂੰ ਦੁਲਹਨ ਬਣੀ ਹੈ। ਸਬਾ ਦੇ ਵਿਆਹ ’ਚ ਭਰਾ ਸ਼ੋਏਬ ਅਤੇ ਭਾਬੀ ਦੀਪਿਕਾ ਨੇ ਕੋਈ ਕਸਰ ਨਹੀਂ ਛੱਡੀ।


 


author

Shivani Bassan

Content Editor

Related News