ਮਸ਼ਹੂਰ ਰੈਪਰ ਦੀ ਮੌਤ ਦੇ ਮਾਮਲੇ ''ਚ ਨਵਾਂ ਮੋੜ, ਪਰਿਵਾਰ ਦੇ ਬਿਆਨ ਨੇ ਮਚਾਈ ਤਰਥੱਲੀ

Thursday, Feb 13, 2025 - 04:30 PM (IST)

ਮਸ਼ਹੂਰ ਰੈਪਰ ਦੀ ਮੌਤ ਦੇ ਮਾਮਲੇ ''ਚ ਨਵਾਂ ਮੋੜ, ਪਰਿਵਾਰ ਦੇ ਬਿਆਨ ਨੇ ਮਚਾਈ ਤਰਥੱਲੀ

ਐਂਟਰਟੇਨਮੈਂਟ ਡੈਸਕ : ਓਡੀਸ਼ਾ ਦੇ ਰਹਿਣ ਵਾਲੇ ਮਸ਼ਹੂਰ ਰੈਪਰ ਅਭਿਨਵ ਸਿੰਘ ਨੇ ਬੈਂਗਲੁਰੂ 'ਚ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਨੂੰ ਸਮਾਪਤ ਕਰ ਲਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ, ਦੋਸਤਾਂ ਅਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਛਾਈ ਹੈ। ਅਭਿਨਵ ਸਿੰਘ ਦੇ ਦਿਹਾਂਤ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ- ਰਣਵੀਰ ਦੇ ਮੁੱਦੇ 'ਤੇ ਤੱਤੇ ਹੋਏ ਜਸਬੀਰ ਜੱਸੀ, ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰੇਆਮ ਆਖੀ ਵੱਡੀ ਗੱਲ

ਮਾਨਸਿਕ ਤੌਰ 'ਤੇ ਕੀਤਾ ਜਾ ਰਿਹਾ ਸੀ ਪਰੇਸ਼ਾਨ 
ਰੈਪਰ ਅਭਿਨਵ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਪਤਨੀ ਅਤੇ ਕਈ ਹੋਰਨਾਂ 'ਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਖ਼ਬਰ ਨੇ ਸੰਗੀਤ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। 

ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ

ਦੱਸ ਦਈਏ ਕਿ ਰੈਪਰ ਦੀ ਮੌਤ ਦੇ ਕਾਰਨ ਹਾਲੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਏ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ ਜੀਵਨ 'ਚ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਦੇ ਝੂਠੇ ਦੋਸ਼ਾਂ ਕਾਰਨ ਖੁਦਕੁਸ਼ੀ ਕੀਤੀ ਹੈ।

ਇਹ ਵੀ ਪੜ੍ਹੋ- ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ, ਮਚੀ ਤਰਥੱਲੀ

ਪ੍ਰਾਈਵੇਟ ਕੰਪਨੀ 'ਚ ਸੀ ਇੰਜੀਨੀਅਰ
ਖ਼ਬਰਾਂ ਮੁਤਾਬਕ, ਰੈਪਰ ਦੀ ਬੀਤੇ ਐਤਵਾਰ ਰਾਤ ਨੂੰ ਮੌਤ ਹੋਈ ਸੀ। ਰੈਪਰ ਦੇ ਨਾਲ-ਨਾਲ ਉਹ ਇੱਕ ਨਿੱਜੀ ਕੰਪਨੀ 'ਚ ਇੰਜੀਨੀਅਰ ਵੀ ਸੀ। ਜੱਗਰਨਾਟ ਰੈਪ ਇੰਡਸਟਰੀ 'ਚ ਜਾਣਿਆ-ਪਛਾਣਿਆ ਨਾਮ ਸੀ। ਉਨ੍ਹਾਂ ਨੇ ਕਈ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ ਸੀ। ਖ਼ਬਰਾਂ ਅਨੁਸਾਰ, ਰੈਪਰ ਅਭਿਨਵ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਨ੍ਹਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੋਸਟਮਾਰਟਮ ਤੋਂ ਬਾਅਦ, ਉਨ੍ਹਾਂ ਦੀ ਲਾਸ਼ ਨੂੰ ਸਸਕਾਰ ਲਈ ਓਡੀਸ਼ਾ ਭੇਜ ਦਿੱਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News