ਨੈੱਟਫਲਿਕਸ ਤੇ ਐਮਾਜ਼ੋਨ ਨੂੰ ਟੱਕਰ ਦੇਵੇਗਾ ਮਰਾਠੀ, ਪੰਜਾਬੀ, ਗੁਜਰਾਤੀ ਓ. ਟੀ. ਟੀ. ਪਲੇਟਫਾਰਮ
Monday, Jun 28, 2021 - 02:35 PM (IST)
ਮੁੰਬਈ (ਬਿਊਰੋ) - ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ, ਡਿਜਨੀ ਹੌਟਸਟਾਰ ਤੇ ਸੋਨੀ ਲਿਵ ਵਰਗੇ ਇੰਟਰਨੈਸ਼ਨਲ ਓ. ਟੀ. ਟੀ. ਪਲੇਟਫਾਰਮ ’ਤੇ ਭਾਰਤੀ ਖ਼ੇਤਰੀ ਭਾਸ਼ਾਵਾਂ ਦਾ ਕੰਟੈਂਟ ਅੱਧਾ ਫੀਸਦੀ ਵੀ ਨਹੀਂ ਹੈ। ਖ਼ੇਤਰੀ ਭਾਸ਼ਾਵਾਂ ਦੀ ਪਹੁੰਚ ਤੇ ਬਾਜ਼ਾਰ ਦੀ ਤਾਕਤ ਨੂੰ ਦੇਖਦੇ ਹੋਏ ਇਸ ਦਾ ਕੰਟੈਂਟ ਵਧਾਇਆ ਜਾ ਰਿਹਾ ਹੈ। ਉਥੇ ਹੀ ਇੰਟਰਨੈਸ਼ਨਲ ਪਲੇਟਫਾਰਮ ਦਾ ਮੁਕਾਬਲਾ ਕਰਨ ਲਈ ਖ਼ੇਤਰੀ ਭਾਸ਼ਾਵਾਂ ’ਚ ਉ. ਟੀ. ਟੀ. ਪਲੇਟਫਾਰਮ ਲੈ ਕੇ ਆਉਣ ਜਾ ਰਹੇ ਹਨ। ਅਗਲੇ ਮਹੀਨੇ ਮਰਾਠੀ ਦਾ ਪਹਿਲਾ ਓ. ਟੀ. ਟੀ. ਪਲੇਟਫਾਰਮ ਲਾਂਚ ਹੋਵੇਗਾ। ਪੰਜਾਬੀ ’ਚ 2-3 ਓ. ਟੀ. ਟੀ. ਰਿਲੀਜ਼ ਹੋ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਜੱਸ ਬਾਜਵਾ ਤੇ ਸੋਨੀਆ ਮਾਨ ਖ਼ਿਲਾਫ਼ ਕੇਸ ਦਰਜ ਕਰ ਕਸੂਤੀ ਘਿਰੀ ਚੰਡੀਗੜ੍ਹ ਪੁਲਸ
ਫ਼ਿਲਮ ਨਿਰਮਾਤਾ ਤੇ ਓ. ਟੀ. ਟੀ. ਦੇ ਜਾਣਕਾਰ ਗਿਰੀਸ਼ ਵਾਨਖੇੜੇ ਕਹਿੰਦੇ ਹਨ ਕਿ ਤੇਲੁਗੂ ਦੇ ‘ਆਹਾ’, ਮਲਿਆਲਮ ਦੇ ‘ਨੀਸਸਟ੍ਰੀਮ’, ਬੰਗਾਲੀ ’ਚ ‘ਹਾਏਚਾਏ’ ਸਫ਼ਲਤਾ ਤੋਂ ਬਾਅਦ ਖ਼ੇਤਰੀ ਭਾਸ਼ਾਵਾਂ ’ਚ ਓ. ਟੀ. ਟੀ. ਪਲੇਟਫਾਰਮ ਵਧ ਰਹੇ ਹਨ। ਪੀ. ਡਬਲਯੂ. ਸੀ. ਦੀ ਰਿਪੋਰਟ ਮੁਤਾਬਕ, ਭਾਰਤ ਦੁਨੀਆ ਦਾ 8ਵਾਂ ਅਜਿਹਾ ਦੇਸ਼ ਹੈ, ਜਿੱਥੇ ਉ. ਟੀ. ਟੀ. ਸੈਕਟਰ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਤਾਕਤ ਨੂੰ ਵੇਖਦੇ ਹੋਏ ਰੀਜਨਲ ਪਲੇਅਰ ਇਸ ਫੀਲਡ ’ਚ ਆ ਰਹੇ ਹਨ। ਅਗਲੇ ਮਹੀਨੇ ਲਾਂਚ ਹੋ ਰਹੇ ਮਰਾਠੀ ਓ. ਟੀ. ਟੀ. ਪਲੇਟਫਾਰਮ ‘ਪਲੇਨੇਟ ਮਰਾਠੀ’ ਦੇ ਪ੍ਰਡਿਊਸਰ ਅਕਸ਼ੈ ਬਰਦਾਪੁਰਕਰ ਨੇ ਬੀਤੇ ਸਾਲ ਅਮਿਤਾਭ ਬੱਚਨ ਤੇ ਵਿਕਰਮ ਗੋਖਲੇ ਨੂੰ ਲੈ ਕੇ ‘ਅਬੀ ਆਣੀ ਸੀਡੀ’ ਨਾਂ ਦੀ ਫ਼ਿਲਮ ਬਣਾਈ।
ਇਹ ਖ਼ਬਰ ਵੀ ਪੜ੍ਹੋ : ਅਸਲੀ ਕਿਰਦਾਰ ਭੁੱਲ ਹੀਰੋ ਬਣਨ ਨਿਕਲਿਆ ਇਹ ਵਿਧਾਇਕ, ਲੋਕਾਂ ਨੇ ਪਾਈਆਂ ਲਾਹਨਤਾਂ
ਦੱਸਣਯੋਗ ਹੈ ਓ. ਟੀ. ਟੀ. ਕੋਲ ਲਗਭਗ 700 ਗੁਜਰਾਤੀ ਫ਼ਿਲਮਾਂ ਹਨ ਅਤੇ ਹਰ 10 ਦਿਨ ’ਚ ਵੈੱਬ ਸੀਰੀਜ਼ ਅਪਡੇਟ ਕਰਨ ਦਾ ਕੰਮ ਚੱਲ ਰਿਹਾ ਹੈ। ਦੁਨੀਆਭਰ ’ਚ 10 ਕਰੋੜ ਤੋਂ ਜ਼ਿਆਦਾ ਪੰਜਾਬੀਆਂ ਲਈ ਤਿੰਨ ਓ. ਟੀ. ਟੀ. ਪਲੇਟਫਾਰਮ ਲਾਂਚ ਹੋ ਰਹੇ ਹਨ। ‘ਹਾਏਚਾਏ’ ਹੁਣ ਤੱਕ 600 ਬੰਗਾਲੀ ਫ਼ਿਲਮਾਂ, 70 ਤੋਂ ਜ਼ਿਆਦਾ ਬੰਗਾਲੀ ਵੈੱਬ ਸੀਰੀਜ਼ ਦਿਖਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਚੜ੍ਹੀ ਇਕ ਹੋਰ ਸਫ਼ਲਤਾ ਦੀ ਪੌੜੀ, ਬਾਲੀਵੁੱਡ 'ਚ ਹੋਣ ਲੱਗੇ ਚਰਚੇ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।