ਨੇਹਾ ਨੇ ਕਾਲੇ ਰੰਗ ਦੀ ਸਾੜ੍ਹੀ ਪਹਿਨ ਕੀਤੀ ਕੈਟਵਾਕ, ਪ੍ਰਸ਼ੰਸਕ ਹੋਏ ਦੀਵਾਨੇ (ਵੀਡੀਓ)

02/24/2021 11:39:02 AM

ਮੁੰਬਈ: ਬਾਲੀਵੁੱਡ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਨੇਹਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਜੋ ਖ਼ੂਬ ਚਰਚਾ ’ਚ ਹੈ। 


ਇਸ ਵੀਡੀਓ ’ਚ ਨੇਹਾ ਕਾਲੇ ਰੰਗ ਦੀ ਸ਼ਿਮਰਿੰਗ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਨੇਹਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ ’ਚ ਨੇਹਾ ਕਾਫ਼ੀ ਹੌਟ ਦਿਖਾਈ ਦੇ ਰਹੀ ਹੈ। ਨੇਹਾ ਸੈਕਸੀ ਅੰਦਾਜ਼ ’ਚ ਕੈਟਵਾਕ ਕਰ ਰਹੀ ਹੈ। ਨੇਹਾ ਦੀਆਂ ਦਿਲਕਸ਼ ਅਦਾਵਾਂ ਪ੍ਰਸ਼ੰਸਕਾਂ ਦਾ ਦਿਲ ਲੁੱਟ ਰਹੀਆਂ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਿਆਰ ਦੇ ਰਹੇ ਹਨ। 

PunjabKesari
ਨੇਹਾ ਦੇ ਕੰਮ ਦੀ ਗੱਲ ਕਰੀਏ ਤਾਂ ਇਨੀਂ ਦਿਨੀਂ ਉਹ ‘ਇੰਡੀਅਨ ਆਈਡਲ 12’ ’ਚ ਜੱਜ ਦੀ ਭੂਮਿਕਾ ’ਚ ਨਜ਼ਰ ਆ ਰਹੀ ਹੈ। ਹਾਲ ਹੀ ’ਚ ਨੇਹਾ ਨੇ ਇੰਡੀਅਨ ਆਈਡਲ ਦੇ ਸੈੱਟ ’ਤੇ ਪਹੁੰਚੇ ਗੀਤਕਾਰ ਸੰਤੋਸ਼ ਆਨੰਦ ਦੀ 5 ਲੱਖ ਰੁਪਏ ਦੀ ਮਦਦ ਕੀਤੀ ਜਿਸ ਕਾਰਨ ਨੇਹਾ ਦੀ ਕਾਫ਼ੀ ਤਾਰੀਫ਼ ਹੋਈ। ਇਸ ਤੋਂ ਪਹਿਲਾਂ ਵੀ ਨੇਹਾ ਕਈ ਲੋਕਾਂ ਦੀ ਮਦਦ ਕਰ ਚੁੱਕੀ ਹੈ। 


Aarti dhillon

Content Editor

Related News