ਨੇਹਾ ਕੱਕੜ ਦਾ ਖੁਲਾਸਾ, ਰੋਹਨ ਨਹੀਂ ਸੀ ਵਿਆਹ ਲਈ ਤਿਆਰ, ਡਰਿੰਕ ਕਰਕੇ ਕੀਤਾ ਵਿਆਹ ਲਈ ਪ੍ਰਪੋਜ਼

12/8/2020 12:19:27 PM

ਜਲੰਧਰ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਤੋਂ ਬਾਅਦ ਹਾਲ ਹੀ ’ਚ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੇ ਸਨ। ਇਸ ਦੌਰਾਨ ਨੇਹਾ ਨੇ ਰੋਹਨਪ੍ਰੀਤ ਨਾਲ ਆਪਣੀ ਪਹਿਲੀ ਮੁਲਾਕਾਤ ਤੇ ਲਵ ਸਟੋਰੀ ਨੂੰ ਲੈ ਕੇ ਕਈ ਕਿੱਸੇ ਸਾਂਝੇ ਕੀਤੇ। ਸ਼ੋਅ ’ਚ ਨੇਹਾ ਨੇ ਦੱਸਿਆ ਕਿ ਸ਼ੁਰੂਆਤ ’ਚ ਰੋਹਨਪ੍ਰੀਤ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਬਾਅਦ ’ਚ ਉਹ ਤਿਆਰ ਹੋ ਗਿਆ।

PunjabKesari

‘ਦਿ ਕਪਿਲ ਸ਼ਰਮਾ ਸ਼ੋਅ’ ’ਚ ਨੇਹਾ ਨੇ ਦੱਸਿਆ ਕਿ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਉਹ ਮਸ਼ਹੂਰ ਹੈ ਤੇ ਉਸ ਕੋਲ ਸਭ ਕੁਝ ਹੈ ਤਾਂ ਅਜਿਹੇ ’ਚ ਉਹ ਰਿਲੇਸ਼ਨਸ਼ਿਪ ’ਚ ਨਹੀਂ ਪੈਣਾ ਚਾਹੁੰਦੀ ਸੀ ਪਰ ਰੋਹਨਪ੍ਰੀਤ ਵਿਆਹ ਲਈ ਤਿਆਰ ਨਹੀਂ ਸੀ। ਨੇਹਾ ਨੇ ਦੱਸਿਆ ਕਿ ਰੋਹਨਪ੍ਰੀਤ ਨੇ ਉਸ ਨੂੰ ਕਿਹਾ ਕਿ ਉਹ ਅਜੇ ਸਿਰਫ 25 ਸਾਲ ਦਾ ਹੈ ਤੇ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ।

PunjabKesari

ਫਿਰ ਇਕ ਦਿਨ ਰੋਹਨਪ੍ਰੀਤ ਨੇ ਨੇਹਾ ਨੂੰ ਕਿਹਾ ਕਿ ਉਹ ਉਸ ਦੇ ਬਿਨਾਂ ਨਹੀਂ ਰਹਿ ਸਕਦਾ, ਚਲੋ ਵਿਆਹ ਕਰਵਾ ਲੈਂਦੇ ਹਾਂ। ਰੋਹਨਪ੍ਰੀਤ ਨੇ ਡਰਿੰਕ ਕੀਤੀ ਹੋਈ ਸੀ ਤੇ ਨੇਹਾ ਨੂੰ ਲੱਗਾ ਕਿ ਉਹ ਅਗਲੇ ਦਿਨ ਇਸ ਗੱਲ ਨੂੰ ਭੁੱਲ ਜਾਵੇਗਾ। ਨੇਹਾ ਨੇ ਅੱਗੇ ਕਿਹਾ ਕਿ ਉਹ ਦੂਜੇ ਸ਼ੂਟ ਲਈ ਚੰਡੀਗੜ੍ਹ ਪਹੁੰਚੀ। ਰੋਹਨਪ੍ਰੀਤ ਹੋਟਲ ’ਚ ਆਇਆ ਤੇ ਉਸ ਨੇ ਵਿਆਹ ਦੀ ਗੱਲ ਫਿਰ ਯਾਦ ਕਰਵਾਈ। ਇਸ ਤੋਂ ਬਾਅਦ ਨੇਹਾ ਨੇ ਰੋਹਨਪ੍ਰੀਤ ਨੂੰ ਕਿਹਾ, ‘ਮੇਰੀ ਮਾਂ ਨੂੰ ਮਿਲੋ।’

PunjabKesari

ਨੇਹਾ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਰੋਹਨਪ੍ਰੀਤ ਦੀ ਮੁਸਕੁਰਾਹਟ ਬਹੁਤ ਚੰਗੀ ਲੱਗੀ ਸੀ। ਉਸ ਨੇ ਅੱਗੇ ਕਿਹਾ ਕਿ ਉਸ ਦੇ ਤੇ ਰੋਹਨਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਵਿਆਹ ਤੋਂ ਕੋਈ ਇਤਰਾਜ਼ ਨਹੀਂ ਸੀ।

PunjabKesari

ਨੋਟ– ਨੇਹਾ ਤੇ ਰੋਹਨ ਦੀ ਲਵ ਸਟੋਰੀ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh