ਰੂਬੀਨਾ-ਅਭਿਨਵ ਦੀ ਰੋਮਾਂਟਿਕ ਕੈਮਿਸਟਰੀ ''ਚ ਰਿਲੀਜ਼ ਹੋਇਆ ਗੀਤ ''ਮਰਜਾਣਿਆਂ''

Friday, Mar 19, 2021 - 05:08 PM (IST)

ਰੂਬੀਨਾ-ਅਭਿਨਵ ਦੀ ਰੋਮਾਂਟਿਕ ਕੈਮਿਸਟਰੀ ''ਚ ਰਿਲੀਜ਼ ਹੋਇਆ ਗੀਤ ''ਮਰਜਾਣਿਆਂ''

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਫੇਮਸ ਜੋੜੀ ਰੂਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਦਾ ਪਹਿਲਾ ਗੀਤ 'ਮਰਜਾਣਿਆਂ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ 'ਚ ਦੋਵਾਂ ਦਾ ਰੋਮਾਂਟਿਕ ਤੇ ਚੁਲਬੁਲਾ ਅੰਦਾਜ਼ ਵੇਖਣ ਨੂੰ ਮਿਲਿਆ ਹੈ, ਜੋ ਕਿ 'ਬਿੱਗ ਬੌਸ' 'ਚ ਆਏ ਦਿਨ ਵੇਖਣ ਨੂੰ ਮਿਲਦਾ ਸੀ। ਇਹੀ ਕਾਰਨ ਹੈ ਕਿ ਦਰਸ਼ਕ ਇਸ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ। ਗੀਤ 'ਮਰਜਾਣਿਆਂ' ਰਿਲੀਜ਼ ਹੁੰਦੀਆਂ ਹੀ ਨੰਬਰ 1 'ਤੇ ਟਰੈਂਡ ਕਰ ਰਿਹਾ ਹੈ। ਇਸ ਤੋਂ ਇਲਾਵਾ ਗਾਇਕਾ ਨੇਹਾ ਕੱਕੜ ਦੀ ਆਵਾਜ਼ ਨੇ ਇਸ ਗੀਤ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ, ਜਿਸ ਕਾਰਨ ਲੋਕਾਂ ਵਲੋਂ ਇਹ ਗੀਤ ਵਾਰ-ਵਾਰ ਸੁਣਿਆ ਜਾ ਰਿਹਾ ਹੈ। 'ਬਿੱਗ ਬੌਸ' 'ਚ ਆਪਣੀ ਕੈਮਿਸਟਰੀ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰੂਬੀਨਾ-ਅਭਿਨਵ ਇਸ ਗੀਤ 'ਚ ਆਪਣੀ ਖ਼ੂਬਸੂਰਤ ਕੈਮਿਸਟਰੀ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ। ਦੋਵਾਂ ਦਾ ਇਹ ਪਹਿਲਾ ਪੰਜਾਬੀ ਟਰੈਕ ਹੈ। 

ਦੱਸ ਦਈਏ ਕਿ ਅਭਿਨਵ ਸ਼ੁਕਲਾ ਪੰਜਾਬੀ ਪਰਿਵਾਰ ਤੋਂ ਸਬੰਧਤ ਹਨ। ਰੂਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੀਤ ਦੀ ਇੱਕ ਝਲਕ ਸਾਂਝੀ ਕੀਤੀ ਸੀ, ਜਿਸ 'ਚ ਉਹ ਅਭਿਨਵ ਸ਼ੁਕਲਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਰੁਬੀਨਾ ਤੇ ਅਭਿਨਵ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਲਿਖਿਆ ਸੀ ਕਿ ਇਸ ਨੂੰ ਸ਼ੇਅਰ ਕਰਕੇ ਮੈਂ ਬਹੁਤ ਐਕਸਾਈਟਿਡ ਹਾਂ। ਸ਼ੇਅਰ ਕੀਤੇ ਗਏ ਪੋਸਟਰ 'ਚ ਦੋਵਾਂ ਦੀ ਲੁੱਕ ਕਾਫੀ ਕੂਲ ਲੱਗ ਰਹੀ ਹੈ। 


author

sunita

Content Editor

Related News