ਇਲੈਕਟ੍ਰਿਕ ਸਕੂਟੀ ਦੀ ਬੈਟਰੀ ''ਚ ਹੋਇਆ ਬਲਾਸਟ, ਗੱਡੀ ਤੇ ਬਾਈਕ ਸੜੇ

Thursday, Apr 17, 2025 - 07:41 PM (IST)

ਇਲੈਕਟ੍ਰਿਕ ਸਕੂਟੀ ਦੀ ਬੈਟਰੀ ''ਚ ਹੋਇਆ ਬਲਾਸਟ, ਗੱਡੀ ਤੇ ਬਾਈਕ ਸੜੇ

ਫੱਤੂਢੀਂਗਾ (ਘੁੰਮਣ) : ਪੱਤਰਕਾਰ ਜਸਵਿੰਦਰ ਸਿੰਘ ਸੰਧਾ ਪੁੱਤਰ ਸਵ.ਸਵਰਨ ਸਿੰਘ ਸਾਬਕਾ ਸਰਪੰਚ ਡਡਵਿੰਡੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ 3 ਵੱਜ ਕੇ 5 ਮਿੰਟ ਤੇ ਅਚਾਨਕ ਬਲਾਸਟ ਹੋਣ ਦੀ ਆਵਾਜ਼ ਆਉਣ ਨਾਲ ਸਾਰੇ ਪਰਿਵਾਰ ਦੀ ਅੱਖ ਖੁੱਲ੍ਹ ਗਈ। ਇਸ ਦੌਰਾਨ ਜਦੋਂ ਜਾ ਕੇ ਗੈਰਜ਼ 'ਚ ਵੇਖਿਆ ਤਾਂ ਉਥੇ ਖੜ੍ਹੀ ਬੇਨਜ਼ਿੰਗ ਇਲੈਕਟ੍ਰੋਨਿਕ ਸਕੂਟੀ ਦੀ ਬੈਟਰੀ 'ਚ ਬਲਾਸਟ ਹੋਣ ਨਾਲ ਪੂਰੀ ਤਰ੍ਹਾਂ ਸੜ ਗਈ ਅਤੇ ਨਾਲ ਖੜੀ ਚਿੱਟੇ ਰੰਗ ਦੀ ਆਲਟੋ ਕਾਰ ਨੰਬਰ ਯੂ ਪੀ 32 ਈ ਡਬਲਯੂ 3446 ਅਤੇ ਇਕ ਟੀ ਵੀ ਐੱਸ ਸਕੂਟੀ ਜੂਪੀਟਰ ਨੰਬਰ ਪੀ ਬੀ ਜ਼ੀਰੋ ਨਾਇਨ ਏ ਕੇ 7615 ਵੀ ਪੂਰੀ ਤਰਾਂ ਸੜ ਕੇ ਸੁਆਹ ਹੋ ਗਈ। 

PunjabKesari

ਉਨ੍ਹਾਂ ਨੇ ਦੱਸਿਆ ਕਿ ਪਹਿਲਾ ਅਸੀਂ ਸੀਸੀਟੀਵੀ ਫੁੱਟੇਜ ਚੈਕ ਕੀਤੀ ਕਿ ਕੋਈ ਸ਼ਰਾਰਤ ਨਾਲ ਅੱਗ ਨਾ ਲਗਾ ਗਿਆ ਹੋਵੇ ਪਰ ਕੈਮਰੇ ਵੇਖਣ 'ਤੇ ਪਤਾ ਲੱਗਾ ਕਿ ਇਲੈਕਟ੍ਰਿਕ ਸਕੂਟੀ ਦੀ ਬੈਟਰੀ ਵਿੱਚ ਬਲਾਸਟ ਹੋਣ ਨਾਲ ਹੀ ਇਹ ਸਾਰਾ ਨੁਕਸਾਨ ਹੋਇਆ ਹੈ। ਉਸਨੇ ਦਸਿਆ ਕਿ ਅਸੀਂ ਸਾਰਿਆਂ ਨੇ ਜਲਦੀ ਨਾਲ ਗੈਰਾਜ ਦੇ ਵਿੱਚ ਖੜ੍ਹੇ ਦੋ ਟਰੈਕਟਰ, ਆਲਟੋ ਕਾਰ ਅਤੇ ਅੱਗ ਦੇ ਨਾਲ ਸੜੀਆਂ ਹੋਈਆਂ ਦੋ ਸਕੂਟੀ ਵੀ ਨੂੰ ਬਾਹਰ ਕੱਢਿਆ ਤੇ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਤਦ ਤੱਕ ਦੋਵੇਂ ਸਕੂਟੀਆਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਸਨ ਅਤੇ ਆਲਟੋ ਕਾਰ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ। ਜਸਵਿੰਦਰ ਸਿੰਘ ਸੰਧਾ ਨੇ ਭਰੇ ਮਨ ਨਾਲ ਦੱਸਿਆ ਕਿ ਬੇਨਲਿੰਗ ਇਲੈਕਟ੍ਰੋਨਿਕ ਸਕੂਟੀ ਜਿਸਦੀ ਕੀਮਤ 70,000 ਹਜ਼ਾਰ ਦੂਜੀ ਟੀ ਵੀ ਐਸ ਸਕੂਟੀ ਜਿਸਦੀ ਕੀਮਤ ਸਵਾ ਲੱਖ ਅਤੇ ਆਲਟੋ ਕਾਰ ਦਾ 50-70 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News