ਟ੍ਰੇਨ ਹੇਠਾਂ ਆਉਣ ਕਾਰਨ ਐਰਤ ਦੀ ਮੌਤ, ਪਲੇਟਫਾਰਮ ’ਤੇ ਚੜ੍ਹਣ ਸਮੇਂ ਹੋਇਆ ਹਾਦਸਾ
Friday, Apr 18, 2025 - 03:43 AM (IST)

ਜਲੰਧਰ (ਮਹੇਸ਼) - ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਇਕ ਔਰਤ ਦੀ ਅਮਰਪਾਲੀ ਐਕਸਪ੍ਰੈੱਸ ਟ੍ਰੇਨ (15708) ਹੇਠਾਂ ਆਉਣ ਨਾਲ ਮੌਤ ਹੋ ਗਈ। ਜੀ. ਆਰ. ਪੀ. ਚੌਕੀ ਜਲੰਧਰ ਕੈਂਟ ਦੇ ਇੰਚਾਰਜ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਉਕਤ ਹਾਦਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕ ਔਰਤ (50-55) ਰੇਲਵੇ ਲਾਈਨਾਂ ਕ੍ਰਾਸ ਕਰ ਕੇ ਪਲੇਟਫਾਰਮ ਨੰ. 2 ’ਤੇ ਚੜ੍ਹਣ ਦੀ ਕੋਸ਼ਿਸ਼ ਕਰ ਰਹੀ ਸੀ। ਅਚਾਨਕ ਆਈ ਟ੍ਰੇਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਨੇ ਦਮ ਤੋੜ ਦਿੱਤਾ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ। ਅਧਿਕਾਰੀ ਨੇ ਕਿਹਾ ਕਿ ਔਰਤ ਦੀ ਸ਼ਿਨਾਖਤ ਲਈ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਕਰਦੇ ਹੋਏ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ ਜਾਵੇਗਾ।