ਜੇਲ੍ਹ ''ਚ ਕੈਦ ਭਰਾ ਨੂੰ ਮਿਲਣ ਆਇਆ ਭਰਾ ਆਪ ਹੀ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Wednesday, Apr 09, 2025 - 03:53 PM (IST)
 
            
            ਲੁਧਿਆਣਾ (ਸਿਆਲ): ਜੇਲ੍ਹ ਵਿਚ ਕੈਦੀ ਭਰਾ ਨਾਲ ਮੁਲਾਕਾਤ ਦੌਰਾਨ ਪਾਬੰਦੀਸ਼ੁਦਾ ਸਾਮਾਨ ਦੇਣ ਆਏ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫਞ 52ਏ ਪ੍ਰਿਜ਼ਨ ਐਕਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਮਾਸੀ ਨੇ ਭਾਣਜੀ ਨੂੰ Cold Drink 'ਚ ਨਸ਼ੀਲੀ ਚੀਜ਼ ਪਿਆ ਕੇ 5 ਮੁੰਡਿਆਂ ਨਾਲ...
ਸਹਾਇਕ ਸੁਪਰੀਡੰਟ ਇੰਦਰਪ੍ਰੀਤ ਸਿੰਘ ਨੇ ਪੁਲਸ ਨੂੰ ਭੇਜੇ ਸ਼ਿਕਾਇਤ ਪੱਤਰ ਵਿਚ ਦੱਸਿਆ ਕਿ ਕੈਦੀ ਗੁਰਪ੍ਰੀਤ ਸਿੰਘ ਇਕ ਮਾਮਲੇ ਵਿਚ ਸਜ਼ਾ ਭੁਗਤ ਰਿਹਾ ਹੈ। ਉਸ ਦਾ ਭਰਾ ਜਸਪ੍ਰੀਤ ਸਿੰਘ ਮੁਲਾਕਾਤ ਕਰਨ ਆਇਆ। ਤਲਾਸ਼ੀ ਦੌਰਾਨ ਉਸ ਕੋਲੋਂ 2.50 ਗ੍ਰਾਮ ਸੁਲਫ਼ੇ ਜਿਹਾ ਕਾਲੇ ਰੰਗ ਦਾ ਪਦਾਰਥ ਬਰਾਮਦ ਕੀਤਾ ਗਿਆ। ਪੁਲਸ ਨੇ ਮੁਲਜ਼ਮ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            