ਮਨੋਰੰਜਨ ਕਾਲੀਆ ਦੇ ਘਰ ਪੁੱਜੇ ''ਆਪ'' ਆਗੂ, ਘਰ ''ਤੇ ਹੋਇਆ ਸੀ ਗ੍ਰੇਨੇਡ ਹਮਲਾ
Tuesday, Apr 08, 2025 - 11:32 AM (IST)

ਜਲੰਧਰ : ਜਲੰਧਰ 'ਚ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਬੀਤੀ ਦੇਰ ਰਾਤ ਗ੍ਰਨੇਡਾ ਨਾਲ ਹਮਲਾ ਹੋਇਆ ਹੈ। ਜਿੱਥੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ, ਉੱਥੇ ਹੀ ਮੰਗਲਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੀ ਮਨੋਰੰਜਨ ਕਾਲੀਆ ਦੇ ਘਰ ਪੁੱਜੇ ਅਤੇ ਉੁਨ੍ਹਾਂ ਦਾ ਹਾਲ-ਚਾਲ ਜਾਣਿਆ।
ਇਹ ਵੀ ਪੜ੍ਹੋ : ਜਦੋਂ ਸਕੂਲਾਂ ਨੂੰ ਜਲਦਬਾਜ਼ੀ 'ਚ ਕਰਨਾ ਪਿਆ ਛੁੱਟੀ ਦਾ ਐਲਾਨ...
ਸਿਆਸੀ ਆਗੂਆਂ ਵਲੋਂ ਮਨੋਰੰਜਨ ਕਾਲੀਆ ਨੂੰ ਫੋਨ ਕੀਤੇ ਜਾ ਰਹੇ ਹਨ ਅਤੇ ਪੁਲਸ ਟੀਮਾਂ ਉਨ੍ਹਾਂ ਦੇ ਘਰ ਪੁੱਜੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਮਨੋਰੰਜਨ ਕਾਲੀਆ ਦੇ ਘਰ ਹੈਂਡ ਗ੍ਰੇਨੇਡ ਨਾਲ ਧਮਾਕਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 9-10 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ
ਇਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਰੈਂਸਿਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਪੁਲਸ ਵਲੋਂ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8