ਪੰਜਾਬ ਦੀ ਇਸ ਮੰਡੀ ''ਚ ਗੁੰਡਾਗਰਦੀ ਦਾ ਟ੍ਰੈਂਡ, 14 ਅਪ੍ਰੈਲ ਲਈ ਹੋਇਆ ਵੱਡਾ ਐਲਾਨ

Sunday, Apr 13, 2025 - 02:47 PM (IST)

ਪੰਜਾਬ ਦੀ ਇਸ ਮੰਡੀ ''ਚ ਗੁੰਡਾਗਰਦੀ ਦਾ ਟ੍ਰੈਂਡ, 14 ਅਪ੍ਰੈਲ ਲਈ ਹੋਇਆ ਵੱਡਾ ਐਲਾਨ

ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਵਿਚ ਠੇਕੇਦਾਰੀ ਦੀ ਜਗ੍ਹਾ ਹੁਣ ਗੁੰਡਾਗਰਦੀ ਦਾ ਟ੍ਰੈਂਡ ਚੱਲ ਪਿਆ ਹੈ। ਲਗਾਤਾਰ 3 ਦਿਨਾਂ ਤੋਂ ਮੰਡੀ ਦੇ ਹਾਲਾਤ ਆਮ ਵਰਗ ਨਹੀਂ ਹਨ। ਸ਼ਨੀਵਾਰ ਨੂੰ ਗੱਲ ਉਦੋਂ ਹੋਰ ਵਿਗੜ ਗਈ, ਜਦੋਂ ਦੋਨਾਲੀਆਂ ਲੈ ਕੇ ਲਗਭਗ 10 ਬਾਊਂਸਰ ਮੰਡੀ ਵਿਚ ਦਾਖਲ ਹੋ ਗਏ ਅਤੇ ਪੈਸਿਆਂ ਨੂੰ ਲੈ ਕੇ ਫੜ੍ਹੀ ਵਾਲਿਆਂ ਨੂੰ ਧਮਕਾਉਣ ਲੱਗੇ। ਕੁਝ ਫੜ੍ਹੀ ਵਾਲਿਆਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਨਾਲੀ ਉਨ੍ਹਾਂ ਵੱਲ ਕਰਕੇ ਗੋਲ਼ੀਆਂ ਚਲਾਉਣ ਦੀ ਧਮਕੀ ਦੇਣ ਲੱਗੇ, ਹਾਲਾਂਕਿ ਜਦੋਂ ਆੜ੍ਹਤੀਆਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਪਰ ਉਦੋਂ ਤਕ ਸਕਾਰਪੀਓ ਸਵਾਰ ਬੰਦੂਕਧਾਰੀ ਉਥੋਂ ਜਾ ਚੁੱਕੇ ਸਨ।

ਫੜ੍ਹੀ ਵਾਲਿਆਂ ਨੇ ਦੱਸਿਆ ਕਿ ਉਹ ਐਡਵਾਂਸ ਮਾਰਕੀਟ ਕਮੇਟੀ ਨੂੰ ਇਕ ਮਹੀਨੇ ਦੀ ਫ਼ੀਸ 3 ਹਜ਼ਾਰ ਰੁਪਏ ਦੇ ਚੁੱਕੇ ਹਨ। ਠੇਕਾ ਸ਼ੁਰੂ ਹੁੰਦੇ ਹੀ ਠੇਕੇਦਾਰ ਦੇ ਕਰਿੰਦੇ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਦੀ ਫ਼ੀਸ ਦੇਣ ’ਤੇ ਮਜਬੂਰ ਕਰ ਰਹੇ ਹਨ। ਦਿਨ ਵਿਚ 2 ਵਾਰ ਉਨ੍ਹਾਂ ਦੀ 200-200 ਰੁਪਏ ਦੀ ਪਰਚੀ ਕੱਟੀ ਜਾ ਰਹੀ ਹੈ। ਵਿਰੋਧ ਕਰਦੇ ਹਾਂ ਤਾਂ ਕਦੀ ਉਨ੍ਹਾਂ ਨੂੰ ਥੱਪੜ ਮਾਰ ਦਿੱਤੇ ਜਾਂਦੇ ਹਨ ਅਤੇ ਕਦੀ ਬੰਦੂਕਾਂ ਵਿਖਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: ਪੁਲਸ ਦੇ ਐਕਸ਼ਨ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਰਿਐਕਸ਼ਨ, ਦਿੱਤਾ ਵੱਡਾ ਬਿਆਨ

PunjabKesari

ਸ਼ਨੀਵਾਰ ਸਵੇਰੇ ਇਸ ਵਿਵਾਦ ਤੋਂ ਬਾਅਦ ਫੜ੍ਹੀ ਵਾਲੇ ਫਿਰ ਤੋਂ ਇਕੱਠੇ ਹੋ ਗਏ। ਉਨ੍ਹਾਂ ਕੰਮ ਰੋਕ ਦਿੱਤਾ। ਸ਼ਨੀਵਾਰ ਹੋਣ ਕਾਰਨ ਮਾਰਕੀਟ ਕਮੇਟੀ ਦਾ ਕੋਈ ਅਧਿਕਾਰੀ ਦਫ਼ਤਰ ਵਿਚ ਨਹੀਂ ਸੀ, ਜਿਸ ਕਾਰਨ ਆੜ੍ਹਤੀ ਸ਼ੈਂਟੀ ਬੱਤਰਾ, ਪ੍ਰੀਤ ਖਾਲਸਾ, ਪ੍ਰਵੇਸ਼ ਅਤੇ ਵਿੱਕੀ ਗਾਂਧੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ, ਹਾਲਾਂਕਿ ਉਦੋਂ ਉਹ ਲੋਕ ਉਥੋਂ ਜਾ ਚੁੱਕੇ ਸਨ ਪਰ ਫੜ੍ਹੀ ਵਾਲਿਆਂ ਦੀ ਗੱਲ ਸੁਣ ਕੇ ਸ਼ੈਂਟੀ ਬੱਤਰਾ ਨੇ ਕਿਹਾ ਕਿ ਠੇਕੇਦਾਰ ਨਾਲ ਗੱਲ ਕਰਨ ’ਤੇ ਵੀ ਕੋਈ ਹੱਲ ਨਿਕਲਿਆ ਅਤੇ ਫੜ੍ਹੀ ਵਾਲਿਆਂ ਨਾਲ ਧੱਕਾ ਹੋ ਰਿਹਾ ਹੈ। ਅਜਿਹੇ ਵਿਚ ਆੜ੍ਹਤੀਆਂ ਨੇ ਇਕਜੁੱਟ ਹੋ ਕੇ ਐਤਵਾਰ ਨੂੰ ਇਕ ਮੀਟਿੰਗ ਬੁਲਾਈ ਹੈ, ਜਿਸ ਵਿਚ ਰਣਨੀਤੀ ਤਿਆਰ ਕੀਤੀ ਜਾਵੇਗੀ। ਆੜ੍ਹਤੀ ਸ਼ੈਂਟੀ ਬੱਤਰਾ ਅਤੇ ਹੋਰ ਆੜ੍ਹਤੀਆਂ ਨੇ ਕਿਹਾ ਕਿ ਸਾਰੇ ਫੜ੍ਹੀ ਵਾਲੇ 20 ਤੋਂ 25 ਸਾਲਾਂ ਤੋਂ ਇਥੇ ਬੈਠੇ ਹੋਏ ਹਨ। ਅਜਿਹੇ ਹਾਲਾਤ ਪਹਿਲਾਂ ਕਦੀ ਨਹੀਂ ਬਣੇ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਫੜ੍ਹੀ ਵਾਲੇ ਮੰਡੀ ਵਿਚੋਂ ਚਲੇ ਜਾਣਗੇ, ਜਿਸ ਨਾਲ ਸਾਰਿਆਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਆੜ੍ਹਤੀਆਂ ਦਾ ਸਮੂਹ ਆਪਸ ਵਿਚ ਮੀਟਿੰਗ ਕਰੇਗਾ। ਜੇਕਰ ਇਸ ਵਿਵਾਦ ਦਾ ਕੋਈ ਹੱਲ ਨਾ ਨਿਕਲਿਆ ਤਾਂ ਆੜ੍ਹਤੀ ਵੀ ਮਾਰਕੀਟ ਫ਼ੀਸ ਦੇਣੀ ਬੰਦ ਕਰਨ ਦਾ ਫ਼ੈਸਲਾ ਲੈ ਸਕਦੇ ਹਨ।

ਇਹ ਵੀ ਪੜ੍ਹੋ: ਹਾਈ ਅਲਰਟ 'ਤੇ ਪੰਜਾਬ, ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

PunjabKesari

ਸੋਮਵਾਰ ਨੂੰ ਹੜਤਾਲ ’ਤੇ ਜਾ ਸਕਦੈ ਫੜ੍ਹੀ ਵਾਲਿਆਂ ਦਾ ਸਮੂਹ
ਇਸ ਵਿਵਾਦ ਤੋਂ ਬਾਅਦ 11 ਮੈਂਬਰਾਂ ਦੀ ਬਣੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਉਹ ਹੜਤਾਲ ’ਤੇ ਜਾ ਸਕਦੇ ਹਨ, ਹਾਲਾਂਕਿ ਆੜ੍ਹਤੀ ਉਨ੍ਹਾਂ ਨੂੰ ਮਨਾਉਣ ਵਿਚ ਲੱਗੇ ਹਨ ਅਤੇ ਪਰ ਕੋਈ ਹੱਲ ਨਾ ਨਿਕਲਣ ’ਤੇ ਸੋਮਵਾਰ ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ। ਫੜ੍ਹੀ ਵਾਲਿਆਂ ਨੇ ਕਿਹਾ ਕਿ ਮਾਰਕੀਟ ਕਮੇਟੀ ਨੇ ਠੇਕੇਦਾਰੀ ਦਾ ਲਾਇਸੈਂਸ ਦਿੱਤਾ ਹੈ ਪਰ ਉਹ ਉਸ ਨੂੰ ਗੁੰਡਾਗਰਦੀ ਦਾ ਲਾਇਸੈਂਸ ਸਮਝ ਰਹੇ ਹਨ। 11 ਮੈਂਬਰਾਂ ਦੀ ਸੰਘਰਸ਼ ਕਮੇਟੀ ਨੇ ਇਹ ਵੀ ਕਿਹਾ ਕਿ ਇਸ ਸਾਰੇ ਵਿਵਾਦ ਨੂੰ ਲੈ ਕੇ ਉਨ੍ਹਾਂ ਦੀ ਕਮੇਟੀ ਜਲਦ ਡੀ. ਸੀ. ਅਤੇ ਪੁਲਸ ਕਮਿਸ਼ਨਰ ਨੂੰ ਮਿਲੇਗੀ ਤਾਂ ਕਿ ਮੰਡੀ ਵਿਚ ਖ਼ੂਨ-ਖਰਾਬਾ ਹੋਣ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ: 32 ਗ੍ਰਨੇਡ ਵਾਲੇ ਬਿਆਨ 'ਤੇ ਕਸੂਤੇ ਫਸੇ ਬਾਜਵਾ, ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜਾਂਚ ਲਈ ਪਹੁੰਚੀ ਪੁਲਸ

ਜਿਸ ਫੜ੍ਹੀ ਵਾਲੇ ਨੇ ਫ਼ੀਸ ਦਿੱਤੀ ਹੈ, ਉਸ ਨੂੰ ਠੇਕੇਦਾਰ ਤੋਂ ਨਹੀਂ ਕਟਵਾਉਣੀ ਪਵੇਗੀ ਪਰਚੀ : ਸੈਕਟਰੀ
ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਰੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਫੜ੍ਹੀ ਵਾਲੇ ਨੇ ਮਾਰਕੀਟ ਕਮੇਟੀ ਨੂੰ ਫ਼ੀਸ ਚੁਕਾ ਦਿੱਤੀ ਹੈ ਤਾਂ ਉਸ ਨੂੰ ਠੇਕੇਦਾਰ ਨੂੰ ਇਸ ਮਹੀਨੇ ਦੀ ਪਰਚੀ ਨਹੀਂ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਉਕਤ ਫੜ੍ਹੀ ਵਾਲਿਆਂ ਦੀ ਪੇਮੈਂਟ ਖ਼ੁਦ ਹੀ ਠੇਕੇਦਾਰ ਨਾਲ ਐਡਜਸਟ ਕਰ ਲਵੇਗੀ। ਸੈਕਟਰੀ ਨੇ ਕਿਹਾ ਕਿ ਜਿਹੜੇ-ਜਿਹੜੇ ਲੋਕਾਂ ਨੇ ਪਰਚੀ ਕਟਵਾ ਦਿੱਤੀ ਹੈ, ਉਹ ਠੇਕੇਦਾਰ ਨੂੰ ਪਰਚੀ ਵਿਖਾ ਦੇਣ, ਜਦਕਿ ਉਨ੍ਹਾਂ ਵੱਲੋਂ ਵੀ ਠੇਕੇਦਾਰ ਨੂੰ ਹਦਾਇਤ ਜਾਰੀ ਕਰ ਦਿੱਤੀ ਜਾਵੇਗੀ ਕਿ ਉਹ ਉਨ੍ਹਾਂ ਲੋਕਾਂ ਤੋਂ ਫ਼ੀਸ ਨਾ ਲੈਣ।

ਇਹ ਵੀ ਪੜ੍ਹੋ: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੰਜਾਬ ਸਰਕਾਰ ਵੱਲੋਂ 21 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News