ਨਵੇਂ ਗੀਤ ’ਚ ਨੇਹਾ ਤੇ ਰੋਹਨ ਦੇ ਦਿਖੇ ਵੱਖ-ਵੱਖ ਅੰਦਾਜ਼, ਪ੍ਰਸ਼ੰਸਕਾਂ ਨੂੰ ਆ ਰਿਹੈ ਪਸੰਦ (ਵੀਡੀਓ)

12/22/2020 4:05:02 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਜਦੋਂ ਤੋਂ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤਕ ਉਹ ਸੁਰਖੀਆਂ ’ਚ ਹੈ। ਉਥੇ ਇਸ ਵਿਚਾਲੇ ਉਨ੍ਹਾਂ ਦਾ ਨਵਾਂ ਗੀਤ ‘ਖਿਆਲ ਰੱਖਿਆ ਕਰ’ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਦੇ ਨਾਲ ਹੀ ਇਹ ਗੀਤ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਲੋਕਾਂ ਨੂੰ ਨੇਹਾ ਦਾ ਇਹ ਗੀਤ ਤੇ ਇਸ ਦੀ ਵੀਡੀਓ ਬੇਹੱਦ ਪਸੰਦ ਆ ਰਹੀ ਹੈ।

ਇਸ ਗੀਤ ਨੂੰ ਖੁਦ ਨੇਹਾ ਕੱਕੜ ਨੇ ਗਾਇਆ ਹੈ ਤੇ ਗੀਤ ਦੇ ਬੋਲ ਬੱਬੂ ਨੇ ਲਿਖੇ ਹਨ। ਗੀਤ ’ਚ ਨੇਹਾ ਤੇ ਰੋਹਨ ਦੀ ਕਹਾਣੀ ਬਚਪਨ ਤੋਂ ਸ਼ੁਰੂ ਹੁੰਦੀ ਹੈ ਤੇ ਬੁਢਾਪੇ ਤਕ ਜਾਂਦੀ ਹੈ। ਅਸਲ ’ਚ ਨੇਹਾ ਨੂੰ ਇਸ ਗੀਤ ’ਚ ਤਿੰਨ ਰੂਪਾਂ ’ਚ ਦਿਖਾਇਆ ਗਿਆ ਹੈ। ਇਸ ਗੀਤ ’ਚ ਰੋਹਨ ਨੂੰ ਨੇਹਾ ਦੇ ਪ੍ਰੇਮੀ, ਪਤੀ ਤੇ ਬੇਟੇ ਦੇ ਰੂਪ ’ਚ ਦਿਖਾਇਆ ਗਿਆ ਹੈ।

ਦੱਸਣਯੋਗ ਹੈ ਕਿ ਇਹ ਉਹੀ ਗੀਤ ਹੈ, ਜਿਸ ਦੇ ਰਿਲੀਜ਼ ਤੋਂ ਪਹਿਲਾਂ ਨੇਹਾ ਨੂੰ ਸੋਸ਼ਲ ਮੀਡੀਆ ’ਤੇ ਗਰਭਵਤੀ ਦੱਸਿਆ ਗਿਆ ਸੀ। ਅਸਲ ’ਚ ਨੇਹਾ ਨੂੰ ਇਸ ਗੀਤ ’ਚ ਇਕ ਜਗ੍ਹਾ ਗਰਭਵਤੀ ਦਿਖਾਇਆ ਗਿਆ ਹੈ। ਜਦੋਂ ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਤਾਂ ਲੋਕਾਂ ਨੂੰ ਲੱਗਾ ਸੀ ਕਿ ਉਹ ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਗਰਭਵਤੀ ਹੋ ਗਈ ਹੈ ਪਰ ਅਜਿਹਾ ਕੁਝ ਨਹੀਂ ਹੈ। ਇਸ ਗੀਤ ਦੇ ਰਿਲੀਜ਼ ਤੋਂ ਬਾਅਦ ਹੁਣ ਸਾਰੀਆਂ ਗੱਲਾਂ ਸਾਫ ਹੋ ਗਈਆਂ ਹਨ।

ਨੋਟ– ਨੇਹਾ ਤੇ ਰੋਹਨ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News