ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

Wednesday, Jul 01, 2026 - 02:38 PM (IST)

ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਲੁਧਿਆਣਾ (ਵਿੱਕੀ)- ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਪੀ.ਐੱਮ. ਪੋਸ਼ਣ ਸਕੀਮ ਦੇ ਤਹਿਤ ਸਕੂਲਾਂ ਵਿਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਰੀ ਹੁਕਮਾਂ ਦੇ ਮੁਤਾਬਕ ਹੁਣ 1 ਜੁਲਾਈ ਤੋਂ 31 ਜੁਲਾਈ 2026 ਤੱਕ ਸਕੂਲਾਂ ਵਿਚ ਨਵਾਂ ਵੀਕਲੀ ਮੈਨਿਊ ਲਾਗੂ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮਿਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਵਿਚ ਸਕੂਲੀ ਵਿਦਿਆਰਥੀਆਂ ਨੂੰ ਕਤਾਰ ਵਿਚ ਬਿਠਾ ਕੇ ਇਸ ਤੈਅ ਮੈਨਿਊ ਦੇ ਮੁਤਾਬਕ ਹੀ ਦੁਪਹਿਰ ਦਾ ਖਾਣਾ ਖਿਲਾਉਣਾ ਯਕੀਨੀ ਬਣਾਹਿਆ ਜਾਵੇ। ਜੇਕਰ ਕਿਸੇ ਸਕੂਲ ਵਿਚ ਇਸ ਦੇ ਉਲਟ ਖਾਣਾ ਬਣਾਇਆ ਗਿਆ ਜਾਂ ਨਿਰਦੇਸ਼ਾਂ ਦੀ ਉਲੰਘਣਾ ਹੋਈ ਤਾਂ ਉਸ ਦੀ ਪੂਰੀ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ‘ਤਿਥੀ ਭੋਜਨ’ ਦੇ ਤਹਿਤ ਪਿੰਡ ਦੇ ਸਰਪੰਚ, ਦਾਨੀ ਸੱਜਣਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਦੇ ਸਹਿਯੋਗ ਨਾਲ ਕਿਸੇ ਵਿਸ਼ੇਸ਼ ਸਮਾਗਮ, ਖਾਸ ਦਿਨ ਜਾਂ ਤਿਉਹਾਰ ’ਤੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਸਪੈਸ਼ਲ ਖਾਣਾ, ਫਲ ਜਾਂ ਮਠਿਆਈ ਆਦਿ ਦੇਣ ਦੇ ਯਤਨ ਕੀਤੇ ਜਾਣ।

ਇਹ ਰਹੇਗਾ ਜੁਲਾਈ ਮਹੀਨੇ ਦਾ ਹਫਤਾਵਾਰੀ ਮੈਨਿਊ

ਸੋਮਵਾਰ : ਦਾਲ ਅਤੇ ਰੋਟੀ

ਮੰਗਲਵਾਰ : ਰਾਜਮਾਹ, ਚਾਵਲ ਅਤੇ ਖੀਰ

ਬੁੱਧਵਾਰ : ਕਾਲੇ ਛੋਲੇ/ਸਫੇਦ ਚਨੇ (ਆਲੂ ਮਿਲਾ ਕੇ) ਅਤੇ ਪੂਰੀ/ਰੋਟੀ

ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ ਦੇ ਪਕੌੜਿਆਂ ਸਮੇਤ) ਅਤੇ ਚਾਵਲ

ਸ਼ੁੱਕਰਵਾਰ : ਮੌਸਮੀ ਸਬਜ਼ੀ ਅਤੇ ਰੋਟੀ

ਸ਼ਨੀਵਾਰ : ਸਾਬਤ ਮਾਹ ਦੀ ਦਾਲ, ਚਾਵਲ ਅਤੇ ਮੌਸਮੀ ਫਲ

ਵਿਦਿਆਰਥੀ ਨੂੰ ਸਵੀਟ ਡਿਸ਼ ਦੇ ਤੌਰ ’ਤੇ ਹਫਤੇ ਵਿਚ ਕਿਸੇ ਵੀ ਇਕ ਦਿਨ ਖੀਰ ਜ਼ਰੂਰ ਦਿੱਤੀ ਜਾਵੇਗੀ।


author

Anmol Tagra

Content Editor

Related News