ਨੇਹਾ ਕੱਕੜ ਨੇ ਭਰਾ ਟੋਨੀ ਕੱਕੜ ਨੂੰ ਦਿੱਤਾ ਖ਼ਾਸ ਤੋਹਫ਼ਾ, ਵੇਖ ਘਰਵਾਲੇ ਵੀ ਹੋ ਗਏ ਹੈਰਾਨ (ਵੀਡੀਓ)

Wednesday, Mar 31, 2021 - 06:02 PM (IST)

ਨੇਹਾ ਕੱਕੜ ਨੇ ਭਰਾ ਟੋਨੀ ਕੱਕੜ ਨੂੰ ਦਿੱਤਾ ਖ਼ਾਸ ਤੋਹਫ਼ਾ, ਵੇਖ ਘਰਵਾਲੇ ਵੀ ਹੋ ਗਏ ਹੈਰਾਨ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਆਪਣੀ ਗਾਇਕੀ ਅਤੇ ਕੰਮ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਅਕਰਸ ਹੀ ਖਿੱਚਦੀ ਰਹਿੰਦੀ ਹੈ। ਨੇਹਾ ਕੱਕੜ ਨੇ ਇਸ ਵਾਰ ਫਿਰ ਕੁਝ ਅਜਿਹਾ ਕੀਤਾ ਹੈ, ਜਿਸ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਹੈਰਾਨ ਰਹਿ ਗਏ। ਦਰਅਸਲ, ਨੇਹਾ ਕੱਕੜ ਨੇ ਇਸ ਵਾਰ ਆਪਣੇ ਭਰਾ ਅਤੇ ਗਾਇਕ ਟੋਨੀ ਕੱਕੜ ਲਈ ਘਰ 'ਚ ਕ੍ਰਿਕਟ ਪਿੱਚ ਤਿਆਰ ਕਰਵਾ ਰਹੀ ਹੈ। ਨੇਹਾ ਕੱਕੜ ਨੇ ਇਸ ਦੀ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਟੋਨੀ ਕੱਕੜ ਕ੍ਰਿਕਟ ਦੇ ਬਹੁਤ ਸ਼ੌਕੀਨ ਹਨ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)


ਦੱਸ ਦੇਈਏ ਕਿ ਨੇਹਾ ਕੱਕੜ ਨੇ ਇਸ ਸਬੰਧ ਵਿਚ ਇਕ ਹੋਰ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਦੇ ਘਰੇਲੂ ਬਗੀਚੇ 'ਚ ਦੋ ਵਿਅਕਤੀ ਕ੍ਰਿਕਟ ਪਿੱਚ ਤਿਆਰ ਕਰਦੇ ਨਜ਼ਰ ਆ ਰਹੇ ਹਨ। ਨੇਹਾ ਕੱਕੜ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਘਰ 'ਚ ਕ੍ਰਿਕਟ ਪਿੱਚ! ਕੰਮ ਚੱਲ ਰਿਹਾ ਹੈ। ਇਹ ਤੋਹਫ਼ਾ ਕਿਵੇਂ ਲੱਗਾ? ਟੋਨੀ ਕੱਕੜ। ਤੁਹਾਡੀ ਛੋਟੀ ਭੈਣ ਨੇਹਾ ਕੱਕੜ।' ਨੇਹਾ ਕੱਕੜ ਦੀ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਿਤਾਰੇ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਨੇਹਾ ਕੱਕੜ ਦੀ ਸੋਸ਼ਲ ਮੀਡੀਆ 'ਤੇ ਫੈਨ ਫਾਲੋਇੰਗ ਕਾਫ਼ੀ ਜ਼ਿਆਦਾ ਹੈ। ਉਹ ਬਾਲੀਵੁੱਡ ਦੀ ਇਕਲੌਤੀ ਗਾਇਕਾ ਹੈ, ਜਿਸ ਦੇ ਫਾਲੋਅਰਜ਼ ਦੀ ਗਿਣਤੀ ਕਰੋੜਾਂ 'ਚ ਹੈ।

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਨੇਹਾ ਕੱਕੜ ਇਸ ਸਮੇਂ 'ਇੰਡੀਅਨ ਆਈਡਲ' ਸੀਜ਼ਨ 12 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਨੇਹਾ ਕੱਕੜ ਦਾ 'ਮਰਜਾਣਿਆ' ਗੀਤ ਵੀ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ 'ਚ ਨੇਹਾ ਕੱਕੜ ਦੀ ਗਾਇਕੀ ਅਤੇ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਦੀ ਕੈਮਿਸਟਰੀ ਨੇ ਸੁਰ ਮਿਲਾ ਦਿੱਤੇ ਹਨ। ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
 


author

sunita

Content Editor

Related News