ਹਨੀਮੂਨ ਤੋਂ ਆਉਂਦੇ ਹੀ ਲੋਕਾਂ ਦੇ ਨਿਸ਼ਾਨੇ 'ਤੇ ਰੋਹਨਪ੍ਰੀਤ, ਨੇਹਾ ਕੱਕੜ ਨੂੰ ਲੈ ਕੇ ਵੱਜ ਰਹੇ ਨੇ ਤਾਅਨੇ-ਮਿਹਣੇ

11/26/2020 4:21:58 PM

ਮੁੰਬਈ (ਬਿਊਰੋ) — ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਬੀਤੇ ਮਹੀਨੇ ਵਿਆਹ ਦੇ ਬੰਧਨ 'ਚ ਬੱਝੇ ਹਨ। ਲੋਕ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਨੂੰ ਗੀਤ ਦੀ ਪ੍ਰਮੋਸ਼ਨ ਸਟ੍ਰੈਟਜੀ ਸਮਝ ਰਹੇ ਸਨ। ਫ਼ਿਰ ਦੋਵਾਂ ਦੇ ਵਿਆਹ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਦੋਵੇਂ ਹਾਲ ਹੀ 'ਚ ਦੁਬਈ ਤੋਂ ਹਨੀਮੂਨ ਮਨਾ ਕੇ ਪਰਤੇ ਹਨ। ਦੁਬਈ ਤੋਂ ਪਰਤਣ ਤੋਂ ਬਾਅਦ ਕੁਝ ਮੀਡੀਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕੈਮਰੇ 'ਚ ਕੈਦ ਕੀਤਾ, ਜਿਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓ ਤੇ ਤਸਵੀਰਾਂ ਨੂੰ ਵੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕਾਂ ਨੂੰ ਕਰੋੜਪਤੀ ਬਣਾਉਣ ਵਾਲੇ ਸ਼ੋਅ 'ਕੇਬੀਸੀ 12' 'ਚ ਕੰਗਾਲ ਹੋਇਆ ਇਹ ਮੁਕਾਬਲੇਬਾਜ਼, ਜਾਣੋ ਵਜ੍ਹਾ

ਗੱਡੀ ਤੋਂ ਨਿਕਲ ਕੇ ਸਲੂਨ (ਪਾਰਲਰ) ਜਾਂਦੇ ਦਿਸੇ ਰੋਹਨਪ੍ਰੀਤ
ਰੋਹਨਪ੍ਰੀਤ ਇਸ ਵੀਡੀਓ 'ਚ ਕੈਮਰਾਮੈਨ ਨੂੰ ਹੈਲੋ ਹਾਏ ਆਖਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਕਾਰ 'ਚੋਂ ਸਲੂਨ ਜਾਂਦੇ ਨਜ਼ਰ ਨਜ਼ਰ ਆ ਰਹੇ ਹਨ। ਉਸ ਦੇ ਇਸ ਵੀਡੀਓ 'ਤੇ ਲੋਕਾਂ ਨੇ ਉਨ੍ਹਾਂ 'ਨੇਹਾ ਕਾ ਪਤੀ' ਕਹਿ ਕੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਯੂਜਰ ਨੇ ਲਿਖਿਆ, 'ਹੁਣ ਪਪਰਾਜੀ ਬੋਲਣਗੇ, ਉਹ ਵੇਖੋ ਨੇਹਾ ਦਾ ਪਤੀ।' ਉਥੇ ਹੀ ਦੂਜੇ ਨੇ ਕੁਮੈਂਟ ਕੀਤਾ ਹੈ, 'ਇਸ ਨੂੰ ਸਿਰਫ਼ ਨੇਹਾ ਦੇ ਪਤੀ ਦੇ ਤੌਰ 'ਤੇ ਜਾਣਿਆ ਜਾਵੇਗਾ।' ਅਜਿਹੇ ਕਈ ਕੁਮੈਂਟ ਲੋਕੀ ਲਗਾਤਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਾਥ ਦੇਣ ਪਹੁੰਚੇ ਹਰਫ ਚੀਮਾ ਤੇ ਕੰਵਰ ਗਰੇਵਾਲ, ਕਿਹਾ 'ਸਮਾਂ ਇਤਿਹਾਸ ਰਚਣ ਦਾ, ਵੱਧ ਚੜ੍ਹ ਕੇ ਸਾਥ ਦੇਵੋ'

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਗੀਤ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਈ ਸੀ ਲਵ ਸਟੋਰੀ
ਨੇਹਾ ਕੱਕੜ ਰੋਹਨਪ੍ਰੀਤ ਤੋਂ 7 ਸਾਲ ਵੱਡੀ ਹੈ। ਦੋਵੇਂ 'ਨੇਹੂ ਦਾ ਵਿਆਹ' ਗੀਤ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਰੋਹਨਪ੍ਰੀਤ ਨੂੰ ਨੇਹਾ ਕੱਕੜ ਨੂੰ ਵੇਖਦੇ ਹੀ ਪਿਆਰ ਹੋ ਗਿਆ ਸੀ, ਜਦੋਂਕਿ ਨੇਹਾ ਰੋਹਨਪ੍ਰੀਤ ਦੇ ਪੋਲਾਈਟ ਨੇਚਰ ਤੋਂ ਇੰਪ੍ਰੈੱਸ ਹੋ ਗਈ ਸੀ। ਦੋਵਾਂ ਨੇ ਆਪਣੇ ਵਿਆਹ ਤੇ ਹਨੀਮੂਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ : KBC 12 : 7 ਕਰੋੜ ਦੇ ਇਸ ਸਵਾਲ ਦਾ ਸਹੀ ਉੱਤਰ ਪਤਾ ਹੁੰਦਿਆਂ ਵੀ ਅਨੂਪਾ ਦਾਸ ਨੇ ਛੱਡੀ ਗੇਮ

PunjabKesari

ਨੇਹਾ ਨੇ ਰੋਹਨ ਦੇ ਪਰਿਵਾਰ ਦਾ ਕੀਤਾ ਧੰਨਵਾਦ
ਨੇਹਾ ਤੇ ਰੋਹਨ ਵਲੋਂ ਆਪਣੇ ਚਾਹੁਣ ਵਾਲਿਆਂ ਨਾਲ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਗਈ। ਨੇਹਾ ਕੱਕੜ ਨੇ ਜਿਥੇ ਵੀਡੀਓ ਦੇ ਰੂਪ ’ਚ ਆਪਣੇ ਚਾਹੁਣ ਵਾਲਿਆਂ ਨੂੰ ਤੋਹਫ਼ਾ ਦਿੱਤਾ, ਉਥੇ ਰੋਹਨਪ੍ਰੀਤ ਸਿੰਘ ਨੇ ਤਸਵੀਰ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨਾਲ ਇਸ ਗੱਲ ਦੀ ਖੁਸ਼ੀ ਬਿਆਨ ਕੀਤੀ।
ਨੇਹਾ ਕੱਕੜ ਨੇ ਵੀਡੀਓ ਸਾਂਝੀ ਕਰਦਿਆਂ ਇੰਸਟਾਗ੍ਰਾਮ ’ਤੇ ਲਿਖਿਆ, ‘ਅੱਜ ਸਾਡੇ ਵਿਆਹ ਨੂੰ ਇਕ ਮਹੀਨਾ ਪੂਰਾ ਹੋ ਚੁੱਕਾ ਹੈ। ਮੈਂ ਇਸ ਲਈ ਰੋਹਨਪ੍ਰੀਤ ਸਿੰਘ ਤੇ ਤੁਹਾਡੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ ਹੈ, ਜਿਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦੀ। ਮੈਂ ਬਹੁਤ ਖੁਸ਼ ਹਾਂ।’

PunjabKesari

ਨੇਹਾ ਕਰਕੇ ਰੋਹਨ ਦੀ ਜ਼ਿੰਦਗੀ ਹੋਈ ਖ਼ੂਬਸੂਰਤ
ਉਥੇ ਰੋਹਨਪ੍ਰੀਤ ਸਿੰਘ ਵਲੋਂ ਨੇਹਾ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਗਿਆ, ‘ਹੇ ਮੇਰੀ ਪਿਆਰੀ ਗੁੜੀਆਂ, ਜ਼ਿੰਦਗੀ ਤੁਹਾਡੇ ਨਾਲ ਬਹੁਤ ਖੂਬਸੂਰਤ ਹੈ। ਅੱਜ ਸਾਡੇ ਵਿਆਹ ਨੂੰ ਇਕ ਮਹੀਨਾ ਬੀਤ ਚੁੱਕਾ ਹੈ ਤੇ ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਮੇਰੇ ਹੋ ਗਏ ਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੇਰੀ ਜ਼ਿੰਦਗੀ।’

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)


sunita

Content Editor sunita