ਨੀਰੂ ਬਾਜਵਾ ਦੇ ਨਕਸ਼ੇ ਕਦਮ 'ਤੇ ਚੱਲਦੀ ਹੈ ਧੀ ਅਨਾਇਆ, ਵੀਡੀਓ ਵਾਇਰਲ
Friday, Jul 24, 2020 - 03:46 PM (IST)

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀਆਂ ਬੱਚੀਆਂ ਕਾਰਨ ਕਾਫ਼ੀ ਰੁੱਝੇ ਰਹਿੰਦੇ ਹਨ। ਹਾਲਾਂਕਿ ਉਨ੍ਹਾਂ ਦੇ ਪਤੀ ਵੀ ਬੱਚੀਆਂ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਦੀ ਦੇਖਭਾਲ 'ਚ ਪੂਰਾ ਸਾਥ ਦਿੰਦੇ ਹਨ ਪਰ ਬੱਚੀਆਂ ਕਰਕੇ ਉਨ੍ਹਾਂ ਦਾ ਜ਼ਿਆਦਾਤਰ ਸ਼ੈਡਿਊਲ ਰੁੱਝਾ ਰਹਿੰਦਾ ਹੈ। ਨੀਰੂ ਬਾਜਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੀ ਨਵ-ਜਨਮੀਆਂ ਬੱਚੀਆਂ 'ਚੋਂ ਇੱਕ ਨਾਲ ਜਿੰਮ 'ਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਨੀਰੂ ਬਾਜਵਾ ਦੀ ਸਭ ਤੋਂ ਵੱਡੀ ਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਨਾਇਆ ਆਪਣੀ ਮਾਂ ਵਾਂਗ ਹੀ ਕੋਈ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ ਅਤੇ ਆਪਣੀ ਮਾਂ ਦੀ ਰੀਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਨੀਰੂ ਬਾਜਵਾ ਵਾਂਗ ਉਨ੍ਹਾਂ ਦੀ ਧੀ ਵੀ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲ ਰਹੀ ਹੈ।
ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣਾ ਨਵਾਂ ਫੋਟੋਸ਼ੂਟ ਕਰਵਾਇਆ ਹੈ। ਨੀਰੂ ਬਾਜਵਾ ਨੇ ਬੀਹਾਈਂਡ ਦਾ ਸ਼ੂਟ ਦਾ ਵੀਡੀਓ ਨੂੰ ਸਾਂਝਾ ਕੀਤਾ, ਜਿਸ 'ਚ ਉਹ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਬਲਜੀਤ ਸਿੰਘ ਦਿਓ ਵੀ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।