ਨੀਰਜ ਚੋਪੜਾ ਦੀ ਜਿੱਤ ''ਤੇ ਇਨ੍ਹਾਂ ਟੀ.ਵੀ. ਸਿਤਾਰਿਆਂ ਨੇ ਖ਼ਾਸ ਅੰਦਾਜ਼ ''ਚ ਦਿੱਤੀ ਵਧਾਈ

Friday, Aug 09, 2024 - 11:29 AM (IST)

ਨੀਰਜ ਚੋਪੜਾ ਦੀ ਜਿੱਤ ''ਤੇ ਇਨ੍ਹਾਂ ਟੀ.ਵੀ. ਸਿਤਾਰਿਆਂ ਨੇ ਖ਼ਾਸ ਅੰਦਾਜ਼ ''ਚ ਦਿੱਤੀ ਵਧਾਈ

ਮੁੰਬਈ- ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਪੈਰਿਸ ਓਲੰਪਿਕ 'ਚ ਜੈਵਲਿਨ ਥਰੋਅ 'ਚ ਚਾਂਦੀ ਦਾ ਤਮਗਾ ਜਿੱਤ ਕੇ, ਨੀਰਜ ਲਗਾਤਾਰ ਦੋ ਓਲੰਪਿਕ ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ ਟਰੈਕ ਅਤੇ ਫੀਲਡ ਖਿਡਾਰੀ ਬਣ ਗਿਆ। ਅਜਿਹੇ 'ਚ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਨੀਰਜ ਚੋਪੜਾ ਦੀ ਇਸ ਸ਼ਾਨਦਾਰ ਜਿੱਤ 'ਤੇ ਖੁਸ਼ੀ ਜਤਾਈ ਹੈ। ਐਲਵਿਸ਼ ਯਾਦਵ, ਐਲੀ ਗੋਨੀ ਤੋਂ ਲੈ ਕੇ ਸਮ੍ਰਿਤੀ ਇਰਾਨੀ ਸਮੇਤ ਕਈ ਟੈਲੀਵਿਜ਼ਨ ਹਸਤੀਆਂ ਨੇ ਨੀਰਜ ਨੂੰ ਓਲੰਪਿਕ 'ਚ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ।ਟੀਵੀ ਸੀਰੀਅਲ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਫੇਮ ਸਮ੍ਰਿਤੀ ਇਰਾਨੀ ਨੇ ਨੀਰਜ ਚੋਪੜਾ ਦੀ ਤਾਰੀਫ਼ ਹੈ। ਐਕਸ 'ਤੇ ਫਾਈਨਲ ਮੈਚ ਦੀ ਇੱਕ ਛੋਟੀ ਕਲਿੱਪ ਸ਼ੇਅਰ ਕਰਦੇ ਹੋਏ, ਉਸ ਨੇ ਲਿਖਿਆ, 'ਭਾਰਤ ਲਈ ਇੱਕ ਹੋਰ ਇਤਿਹਾਸਕ ਥਰੋਅ! ਨੀਰਜ ਚੋਪੜਾ ਨੂੰ ਓਲੰਪਿਕ 'ਚ ਸ਼ਾਨਦਾਰ ਜਿੱਤ 'ਤੇ ਵਧਾਈ, ਤੁਸੀਂ ਹਮੇਸ਼ਾ ਸਾਡਾ ਮਾਣ ਵਧਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਅਨੁਸ਼ਕਾ ਸ਼ਰਮਾ ਨੇ ਪੁੱਤਰ ਅਕਾਯ ਦੀ ਪਹਿਲੀ ਝਲਕ ਕੀਤੀ ਸਾਂਝੀ, ਤਸਵੀਰ ਵਾਇਰਲ

ਇਸ ਦੇ ਨਾਲ ਹੀ 'ਬਿੱਗ ਬੌਸ ਓਟੀਟੀ 2' ਦੇ ਜੇਤੂ ਐਲਵਿਸ਼ ਯਾਦਵ ਨੇ ਵੀ ਭਾਰਤੀ ਟ੍ਰੈਕ ਐਂਡ ਫੀਲਡ ਐਥਲੀਟ ਦੀ ਜਿੱਤ 'ਤੇ ਖੁਸ਼ੀ ਜਤਾਈ ਹੈ। ਐਕਸ 'ਤੇ ਐਲਵਿਸ਼ ਨੇ ਲਿਖਿਆ- 'ਪ੍ਰਾਊਡ ਆਫ ਯੂ, ਨੀਰਜ ਭਾਈ।'

 

'ਝਲਕ ਦਿਖਲਾ ਜਾ 7' ਦੀ ਸਾਬਕਾ ਪ੍ਰਤੀਯੋਗੀ ਸੋਫੀ ਚੌਧਰੀ ਨੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ। ਅਦਾਕਾਰਾ ਨੇ ਪਾਕਿਸਤਾਨ ਦੇ ਅਰਸ਼ਦ ਨਦੀਮ ਦੀ ਵੀ ਤਾਰੀਫ ਕੀਤੀ, ਜਿਸ ਨੇ ਨਵਾਂ ਓਲੰਪਿਕ ਰਿਕਾਰਡ ਬਣਾਇਆ ਅਤੇ ਸੋਨ ਤਮਗਾ ਜਿੱਤਿਆ।

 

ਐਕਸ 'ਤੇ, ਸੋਫੀ ਨੇ ਲਿਖਿਆ, 'ਅਰਸ਼ਦ ਨਦੀਮ ਨੂੰ ਓਲੰਪਿਕ ਰਿਕਾਰਡ ਤੋੜਨ ਅਤੇ 30 ਸਾਲਾਂ ਤੋਂ ਵੱਧ ਸਮੇਂ 'ਚ ਪਾਕਿਸਤਾਨ ਲਈ ਪਹਿਲਾ ਤਮਗਾ ਜਿੱਤਣ 'ਤੇ ਬਹੁਤ-ਬਹੁਤ ਵਧਾਈਆਂ! ਨੀਰਜ ਚੋਪੜਾ ਤੁਸੀਂ ਸਦਾ ਲਈ ਸਾਡੇ ਚੈਂਪੀਅਨ ਹੋ !! ਤੁਹਾਡੇ ਦੂਜੇ ਓਲੰਪਿਕ ਤਮਗੇ ਲਈ ਵਧਾਈਆਂ! ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਨੀਰਜ ਚੋਪੜਾ।

 


'ਬਿੱਗ ਬੌਸ 14' ਫੇਮ ਅਤੇ ਮਸ਼ਹੂਰ ਟੀ.ਵੀ. ਐਕਟਰ ਐਲੀ ਗੋਨੀ ਨੇ ਨੀਰਜ ਚੋਪੜਾ ਨੂੰ 'ਚੈਂਪੀਅਨ' ਕਿਹਾ ਹੈ। ਐਲੀ ਨੇ 2024 ਓਲੰਪਿਕ 'ਚ ਜੈਵਲਿਨ ਥਰੋਅ ਪੁਰਸ਼ਾਂ ਦੇ ਫਾਈਨਲ 'ਚ ਅਰਸ਼ਦ ਨਦੀਮ ਦੇ ਜ਼ਬਰਦਸਤ ਥਰੋਅ ਦੀ ਵੀ ਸ਼ਲਾਘਾ ਕੀਤੀ। ਐਲੀ ਨੇ ਟਵੀਟ 'ਚ ਲਿਖਿਆ- 'ਇਹ ਸਿਲਵਰ ਹੈ। ਮੁਬਾਰਕਾਂ ਨੀਰਜ ਚੋਪੜਾ। ਤੁਸੀਂ ਸਾਡੇ ਚੈਂਪੀਅਨ ਹੋ ਅਤੇ ਅਰਸ਼ਦ ਨਦੀਮ ਨੂੰ ਵੀ ਬਹੁਤ-ਬਹੁਤ ਵਧਾਈਆਂ। ਇਸ ਦੇ ਨਾਲ ਹੀ ਅਦਾਕਾਰਾ ਐਸ਼ਵਰਿਆ ਸ਼ਰਮਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਨੀਰਜ ਚੋਪੜਾ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਕਈ ਸੈਲੇਬਸ ਸੋਸ਼ਲ ਮੀਡੀਆ 'ਤੇ ਨੀਰਜ ਚੋਪੜਾ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News