''ਯਮਲਾ ਪਗਲਾ ਦੀਵਾਨਾ'' ਦੀ ਡਿੰਪਲ ਗਰਲ ਇਸ ਫਿਲਮ ਨਾਲ ਕਰ ਰਹੀ ਵਾਪਸੀ, ਰਿਲੀਜ਼ ਹੋਇਆ ਮੋਸ਼ਨ ਪੋਸਟਰ (video)

04/06/2016 10:28:00 AM

ਚੰਡੀਗੜ੍ਹ : ਬਾਲੀਵੁੱਡ ਫਿਲਮ ''ਯਮਲਾ ਪਗਲਾ ਦੀਵਾਨਾ'' ਦੀ ਖੂਬਸੂਰਤ ਅਦਾਕਾਰਾ ਅਤੇ ਪੰਜਾਬੀ ਫਿਲਮ ''ਮੰਨਤ'' ਦੀ ਡਿੰਪਲ ਗਰਲ ਕੁਲਰਾਜ ਰੰਧਾਵਾ ਕਾਫੀ ਸਮੇਂ ਬਾਅਦ ਪੰਜਾਬੀ ਫਿਲਮ ''ਨਿਧੀ ਸਿੰਘ'' ਨਾਲ ਵਾਪਸੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ, ਜਿਸ ''ਚ ਕੁਲਰਾਜ ਦੇ ਹੱਥ ਬੰਨ੍ਹੇ ਹੋਏ ਅਤੇ ਚਿਹਰੇ ''ਤੇ ਸੱਟਾਂ ਨਜ਼ਰ ਆ ਰਹੀਆਂ ਹਨ। ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਾਣਕਾਰੀ ਅਨੁਸਾਰ ਕੁਲਰਾਜ ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫੀ ਚੂਜ਼ੀ ਹੈ। ਸਾਲ 2014 ''ਚ ਕੁਲਰਾਜ ਰੰਧਾਵਾ ਫਿਮਲ ''ਡਬਲ ਦੀ ਟ੍ਰਬਲ'' ਨਜ਼ਰ ਆਈ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਫਿਲਮ ਨਹੀਂ ਕੀਤੀ। ਉਨ੍ਹਾਂ ਦੱਸਿਆ, ''''ਅੱਜਕਲ ਜੋ ਵੀ ਫਿਲਮਾਂ ਆਉਂਦੀਆਂ ਹਨ, ਮੈਨੂੰ ਇਨ੍ਹਾਂ ਸਾਰੀਆਂ ਫਿਲਮਾਂ ਦੇ ਆਫਰ ਆਏ ਸਨ ਪਰ ਮੈਂ ਫਿਲਮਾਂ ਬਹੁਤ ਸੋਚ-ਸਮਝ ਕੇ ਚੁਣਨਾ ਚਾਹੁੰਦੀ ਹਾਂ। ਮੈਂ ਕੁਝ ਵੱਖਰਾ ਅਤੇ ਵਧੀਆ ਕਰਨਾ ਚਾਹੁੰਦੀ ਹਾਂ, ਜੋ ਸ਼ਾਇਦ ਮੇਰੀ ਫਿਲਮ ''ਨਿਧੀ ਸਿੰਘ'' ''ਚ ਮੈਨੂੰ ਨਜ਼ਰ ਆਇਆ ਹੈ।'''' 
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਪੰਜਾਬ ਦੀ ਮਹਿਲਾ ਪ੍ਰਧਾਨ ਫਿਲਮ ਹੈ। ਉਹ ਛੇਤੀ ਹੀ ਪੰਜਾਬੀ ਫਿਲਮਾਂ ਤੋਂ ਇਲਾਵਾ ਬਾਲੀਵੁੱਡ ਫਿਲਮਾਂ ''ਚ ਵੀ ਨਜ਼ਰ ਆਵੇਗੀ। ਉਹ ਆਪਣੀ ਆ ਰਹੀ ਫਿਲਮ ''ਨਿਧੀ ਸਿੰਘ'' ''ਚ ਇਕ ਸਿੰਪਲ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਆਪਣੇ ਮਾਂ-ਪਿਓ ਦੀ ਲਾਡਲੀ ਹੈ ਪਰ ਉਸ ਦੀ ਜ਼ਿੰਦਗੀ ''ਚ ਅਜਿਹਾ ਕੁਝ ਵਾਪਰਦਾ ਹੈ ਕਿ ਉਹ ਮਾਸੂਮ ਕੁੜੀ ਤੋਂ ਖਤਰਨਾਕ ਬਣ ਜਾਂਦੀ ਹੈ ਭਾਵ ਚਿੜੀ ਤੋਂ ਬਾਜ਼ ਬਣ ਜਾਂਦੀ ਹੈ। ਇਹ ਫਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ।


Related News