ਭਾਰਤੀ ਤੇ ਹਰਸ਼ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਜ਼ਮਾਨਤ ਖ਼ਿਲਾਫ਼ NDPS ਕੋਰਟ ਪਹੁੰਚੀ NCB

12/2/2020 1:54:30 PM

ਨਵੀਂ ਦਿੱਲੀ (ਬਿਊਰੋ) : ਕਾਮੇਡੀ ਅਦਾਕਾਰਾ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਕੇਸ 'ਚ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਦੀ ਜ਼ਮਾਨਤ ਖ਼ਾਰਜ ਕਰਨ ਲਈ ਵਿਸੇਸ਼ ਐੱਨ. ਡੀ. ਪੀ. ਐੱਸ. ਅਦਾਲਤ ਦਾ ਰੁਖ਼ ਕੀਤਾ ਹੈ। ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੂੰ ਐੱਨ. ਸੀ. ਬੀ. ਨੇ 21 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀ. ਟੀ. ਆਈ. ਦੀ ਰਿਪੋਰਟ ਅਨੁਸਾਰ ਉਨ੍ਹਾਂ ਦੇ ਘਰ 'ਚੋਂ ਐੱਨ. ਸੀ. ਬੀ. ਨੇ 86.50 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ। ਦੋਵਾਂ ਨੂੰ ਮਜਿਸਟ੍ਰੇਟ ਕੋਰਟ ਵੱਲੋ 15000 ਰੁਪਏ 'ਤੇ ਜ਼ਮਾਨਤ ਮਿਲ ਗਈ ਸੀ। ਹੁਣ ਐੱਨ. ਸੀ. ਬੀ. ਨੇ ਹੇਠਲੀ ਅਦਾਲਤ ਦੁਆਰਾ ਦਿੱਤੀ ਗਈ ਜ਼ਮਾਨਤ ਨੂੰ ਖ਼ਾਰਜ ਕਰਨ ਲਈ ਸਪੈਸ਼ਲ ਐੱਨ. ਡੀ. ਪੀ. ਐੱਸ. ਕੋਰਟ ਦਾ ਰੁਖ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਦੇ ਬਿਆਨ ਨੇ ਸੁਆਣੀਆਂ 'ਚ ਵਧਾਇਆ ਰੋਹ, ਸਿਮਰਨ ਗਿੱਲ ਸਣੇ ਕਈ ਬੀਬੀਆਂ ਨੇ ਪਾਈ ਝਾੜ 

ਦੱਸ ਦਈਏ ਕਿ ਭਾਰਤੀ ਸਿੰਘ ਦੇ ਘਰ ਤੋਂ ਗਾਂਜਾ ਦੀ ਜੋ ਮਾਤਰਾ ਬਰਾਮਦ ਕੀਤੀ ਗਈ ਹੈ, ਉਹ ਥੋੜ੍ਹੀ ਮਾਤਰਾ 'ਚ ਆਉਂਦੀ ਹੈ, ਜਿਸ ਦੀ ਉਪਰਲੀ ਸੀਮਾ 1000 ਗ੍ਰਾਮ ਹੈ। ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਨੁਸਾਰ ਇਸ ਮਾਮਲੇ 'ਚ ਇਕ ਸਾਲ ਦੀ ਜੇਲ੍ਹ ਤੇ 10 ਹਜ਼ਾਰ ਜ਼ੁਰਮਾਨਾ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਜੱਸ ਬਾਜਵਾ ਦੀ ਰਿਸੈਪਸ਼ਨ ਪਾਰਟੀ 'ਚ ਦਿੱਲੀ ਤੋਂ ਪਹੁੰਚੇ ਇਹ ਖ਼ਾਸ ਸੱਜਣ-ਮਿੱਤਰ, ਤਸਵੀਰਾਂ ਵਾਇਰਲ

ਦੱਸਣਯੋਗ ਹੈ ਕਿ ਹੁਣ ਅਜਿਹੀਆਂ ਅਫਵਾਹਾਂ ਆ ਰਹੀਆਂ ਹਨ ਕਿ ਭਾਰਤੀ ਸਿੰਘ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਨ੍ਹਾਂ ਵਿਵਾਦਾਂ ਵਿਚਾਲੇ ਭਾਰਤੀ ਸਿੰਘ ਨੇ ਇੰਸਟਾਗ੍ਰਾਮ ’ਤੇ ਪਹਿਲੀ ਪੋਸਟ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਸਾਂਝੀ ਕੀਤੀ ਹੈ। ਭਾਰਤੀ ਨੇ ਆਪਣੀ ਇਸ ਪੋਸਟ ’ਚ ਪਤੀ ਹਰਸ਼ ਲਿੰਬਾਚੀਆ ਲਈ ਖਾਸ ਸੁਨੇਹਾ ਲਿਖਿਆ ਹੈ। ਭਾਰਤੀ ਸਿੰਘ ਲਿਖਦੀ ਹੈ, ‘ਜ਼ਿੰਦਗੀ ਕਦੇ-ਕਦੇ ਸਾਡੇ ਇਮਤਿਹਾਨ ਲੈਂਦੀ ਹੈ, ਸਾਡੀਆਂ ਕਮਜ਼ੋਰੀਆਂ ਦੱਸਣ ਲਈ ਨਹੀਂ, ਸਗੋਂ ਸਾਨੂੰ ਆਪਣੀ ਤਾਕਤ ਲੱਭਣ ਲਈ। ਮੇਰੀ ਸ਼ਕਤੀ, ਮੇਰੀ ਹਿੰਮਤ, ਮੇਰਾ ਪੱਕਾ ਦੋਸਤ, ਮੇਰਾ ਪਿਆਰ। ਸਿਰਫ ਤੇ ਸਿਰਫ ਹਰਸ਼ ਲਿੰਬਾਚੀਆ। ਬਹੁਤ ਸਾਰਾ ਪਿਆਰ ਮੇਰੇ ਪਤੀ।’

ਇਹ ਖ਼ਬਰ ਵੀ ਪੜ੍ਹੋ : ਕਿਸਾਨ ਧਰਨੇ ਨੂੰ 'ਸ਼ਹੀਨ ਬਾਗ' ਨਾਲ ਜੋੜ ਮੁੜ ਕਸੂਤੀ ਫਸੀ ਕੰਗਨਾ, ਹੁਣ ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ

ਭਾਰਤੀ ਸਿੰਘ ਦੀ ਇਸ ਪੋਸਟ ’ਤੇ ਕਈ ਕਲਾਕਾਰਾਂ ਦੇ ਕੁਮੈਂਟਸ ਆ ਰਹੇ ਹਨ ਤੇ ਦੋਵਾਂ ਨੂੰ ਢੇਰ ਸਾਰਾ ਪਿਆਰ ਦੇ ਰਹੇ ਹਨ। ਉਥੇ ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚੀਆ ਨੇ ਪਤਨੀ ਲਈ ਪੋਸਟ ਸਾਂਝੀ ਕੀਤੀ ਹੈ। ਹਰਸ਼ ਲਿਖਦੇ ਹਨ, ‘ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਕੁਝ ਹੋਰ ਮਾਇਨੇ ਨਹੀਂ ਰੱਖਦਾ।’

ਇਹ ਖ਼ਬਰ ਵੀ ਪੜ੍ਹੋ : ਦੋ ਦਿਨ ਪਹਿਲਾਂ ਹੋਇਆ ਵਿਆਹ, ਅੱਜ ਜਥੇ ਦੇ ਨਾਲ ਦਿੱਲੀ ਰਵਾਨਾ ਹੋਵੇਗਾ ਗਾਇਕ ਜੱਸ ਬਾਜਵਾ

 

ਨੋਟ : ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੀ ਜ਼ਮਾਨਤ ਖ਼ਿਲਾਫ਼ NCB ਦਾ NDPS ਕੋਰਟ ਜਾਣਾ ਸਹੀ ਹੈ ਜਾਂ ਗਲ਼ਤ, ਦਿਓ ਆਪਣੀ ਰਾਏ।
 

 


sunita

Content Editor sunita