ਸ਼ੁਸ਼ਾਂਤ ਰਾਜਪੂਤ ਮਾਮਲੇ ''ਚ ਕਰੀਬੀ ਦੋਸਤ ਕੁਨਾਲ ਜਾਨੀ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਸੀ ਫਰਾਰ

10/01/2021 10:35:21 AM

ਮੁੰਬਈ (ਬਿਊਰੋ) - ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਨੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ ਦੇ ਸਬੰਧ 'ਚ ਹੋਟਲ ਦੇ ਕਾਰੋਬਾਰੀ ਕੁਨਾਲ ਜਾਨੀ ਨੂੰ ਮੁੰਬਈ ਦੇ ਖਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਕੁਨਾਲ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚੋਂ ਇੱਕ ਹੈ ਅਤੇ ਉਹ ਇਸ ਮਾਮਲੇ 'ਚ ਲੰਬੇ ਸਮੇਂ ਤੋਂ ਫਰਾਰ ਸੀ। ਕੁਨਾਲ ਹੋਟਲ ਕਾਰੋਬਾਰ 'ਚ ਰਾਜ ਕੁੰਦਰਾ ਦਾ ਪਾਰਟਨਰ ਵੀ ਹੈ, ਸ਼ਿਲਪਾ ਅਤੇ ਰਾਜ ਦੀ ਬੇਸਟਿਨ ਹਾਸਪਿਟੈਲਿਟੀ ਦੇ ਨਿਰਦੇਸ਼ਕ ਹੈ।

ਮਰਹੂਮ ਅਦਾਕਾਰ ਦੀ ਮੌਤ ਤੋਂ ਬਾਅਦ ਐੱਨ. ਸੀ. ਬੀ. ਲਗਾਤਾਰ ਡਰੱਗਜ਼ ਮਾਮਲੇ 'ਚ ਜਾਂਚ ਨੂੰ ਅੱਗੇ ਵਧਾ ਰਹੀ ਹੈ ਅਤੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ 'ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ ਹੈਦਰਾਬਾਦ ਤੋਂ ਸਿਧਾਰਥ ਪਿਥਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ। 
ਦੱਸ ਦੇਈਏ, ਸਿਧਾਰਥ ਵੀ ਸੁਸ਼ਾਂਤ ਦੇ ਕਰੀਬੀ ਦੋਸਤਾਂ 'ਚੋਂ ਇੱਕ ਹੈ।

ਸਿਧਾਰਥ ਪਿਥਾਨੀ ਦੀ ਜ਼ਮਾਨਤ ਪਟੀਸ਼ਨ ਹੋ ਚੁੱਕੀ ਹੈ ਰੱਦ
ਪਿਛਲੇ ਮਹੀਨੇ ਐੱਨ. ਡੀ. ਪੀ. ਐੱਸ. ਅਦਾਲਤ ਨੇ ਇੱਕ ਵਾਰ ਫਿਰ ਕੇ ਫਲੈਟਮੇਟ ਅਤੇ ਦੋਸਤ ਸਿਧਾਰਥ ਪਿਥਾਨੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਤਾਰਕ ਸੱਯਦ ਨੇ ਕੀਤੀ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਖੁਲਾਸਾ ਕੀਤਾ ਕਿ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਕਿਉਂਕਿ ਉਸ ਨੂੰ ਪਟੀਸ਼ਨ 'ਚ ਕੋਈ ਜਾਇਜ਼ ਕਾਰਨ ਨਹੀਂ ਮਿਲਿਆ ਸੀ।

PunjabKesari

ਸੁਸ਼ਾਂਤ ਦੇ ਪਿਤਾ ਨੇ ਰਿਆ ਚੱਕਰਵਰਤੀ 'ਤੇ ਲਾਇਆ ਸੀ ਇਹ ਦੋਸ਼
ਸੁਸ਼ਾਂਤ ਦਾ ਪਿਛਲੇ ਸਾਲ 14 ਜੂਨ ਨੂੰ ਦਿਹਾਂਤ ਹੋ ਗਿਆ ਸੀ। ਉਦੋਂ ਤੋਂ ਤਿੰਨ ਕੇਂਦਰੀ ਏਜੰਸੀਆਂ - ਸੀ. ਬੀ. ਆਈ, ਨਾਰਕੋਟਿਕਸ ਕੰਟਰੋਲ ਬਿਊਰੋ (ਈਡੀ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਮਾਮਲੇ 'ਚ ਡਰੱਗਸ ਐਂਗਲ ਸਾਹਮਣੇ ਆਉਣ ਤੋਂ ਬਾਅਦ ਏਜੰਸੀਆਂ ਦੁਆਰਾ ਬਾਲੀਵੁੱਡ ਦੇ ਕਈ ਸਿਤਾਰਿਆਂ ਤੋਂ ਪੁੱਛਗਿੱਛ ਕੀਤੀ ਗਈ। ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ ਵਰਗੀਆਂ ਅਭਿਨੇਤਰੀਆਂ ਦੇ ਨਾਂ ਇਸ 'ਚ ਆਏ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਕੇਕੇ ਸਿੰਘ ਨੇ ਪਟਨਾ 'ਚ ਆਪਣੀ ਪ੍ਰੇਮਿਕਾ ਰਿਆ ਚੱਕਰਵਰਤੀ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਉਂਦੇ ਹੋਏ ਐੱਫ. ਆਈ. ਆਰ. ਦਰਜ ਕਰਵਾਈ ਸੀ।

ਰਿਆ ਅਤੇ ਉਸ ਦੇ ਭਰਾ ਸ਼ੋਵਿਕ ਹੋ ਚੁੱਕੇ ਹਨ ਗ੍ਰਿਫ਼ਤਾਰ
ਇਸ ਮਾਮਲੇ 'ਚ ਸਿਧਾਰਥ ਪਿਥਾਨੀ ਤੋਂ ਇਲਾਵਾ ਸੈਮੂਅਲ ਮਿਰਾਂਡਾ, ਦੀਪੇਸ਼ ਸਾਵੰਤ ਸਮੇਤ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਸਮੇਤ ਕਈ ਲੋਕਾਂ ਨੂੰ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਸੀ। ਮਰਹੂਮ ਅਦਾਕਾਰ ਦੇ ਕਮਰੇ ਦੇ ਭਾਈਵਾਲ ਕੇਸ਼ਵ ਅਤੇ ਨੀਰਜ ਤੋਂ ਐੱਨ. ਸੀ. ਬੀ. ਨੇ ਪਿਛਲੇ ਮਹੀਨੇ ਪੁੱਛਗਿੱਛ ਕੀਤੀ ਸੀ ਜਦੋਂ ਉਨ੍ਹਾਂ ਨੇ ਡਰੱਗ ਮਾਮਲੇ 'ਚ ਸਿਧਾਰਥ ਦੀ ਭੂਮਿਕਾ ਬਾਰੇ ਸੰਕੇਤ ਦਿੱਤੇ ਸਨ।


sunita

Content Editor

Related News