ਰਾਸ਼ਟਰੀ ਪੁਰਸਕਾਰ ਮੋੜਨਾ ਹਿੰਮਤ ਭਰਿਆ ਕਦਮ : ਰਾਜ ਕੁਮਾਰ ਰਾਵ

Sunday, Nov 01, 2015 - 02:33 PM (IST)

 ਰਾਸ਼ਟਰੀ ਪੁਰਸਕਾਰ ਮੋੜਨਾ ਹਿੰਮਤ ਭਰਿਆ ਕਦਮ : ਰਾਜ ਕੁਮਾਰ ਰਾਵ

ਮੁੰਬਈ- ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਅਦਾਕਾਰ ਰਾਜ ਕੁਮਾਰ ਰਾਵ ਨੇ ਰਾਸ਼ਟਰੀ ਪੁਰਸਕਾਰ ਮੋੜਨ ਦੇ ਫਿਲਮ ਨਿਰਮਾਤਾਵਾਂ ਦੇ ਫੈਸਲੇ ਨੂੰ ਇਕ ''ਹਿੰਮਤੀ'' ਕਦਮ ਦੱਸਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਵਧਦੇ ਪੱਖਪਾਤ ਖਿਲਾਫ ਅਤੇ ਐੱਫ. ਟੀ. ਆਈ. ਆਈ. ਵਿਦਿਆਰਥੀਆਂ ਦੇ ਸਮਰਥਨ ਵਿਚ ਇਸ ਹਫਤੇ ਦੇ ਸ਼ੁਰੂ ਵਿਚ ਦਿਬਾਕਰ ਬੈਨਰਜੀ ਅਤੇ ''ਹੰਟਰ'' ਦੇ ਨਿਰਦੇਸ਼ਕ ਹਰਸ਼ਵਰਧਨ ਕੁਲਕਰਣੀ ਸਮੇਤ 10 ਫਿਲਮਕਾਰਾਂ ਨੇ ਆਪਣੇ ਰਾਸ਼ਟਰੀ ਪੁਰਸਕਾਰ ਮੋੜ ਦਿੱਤੇ। ਰਾਜ ਕੁਮਾਰ ਨੂੰ ਉਨ੍ਹਾਂ ਦੀ ਫਿਲਮ ''ਸ਼ਾਹਿਦ'' ਲਈ ਰਾਸ਼ਟਰੀ ਪੁਰਸਕਾਰ ਮਿਲਿਆ ਹੈ ਅਤੇ ਦਿਬਾਕਰ ਦੀ ਫਿਲਮ ''ਲਵ ਸੇ ਕਸ ਅਤੇ ਧੋਖਾ'' ਉਨ੍ਹਾਂ ਦੀ ਪਹਿਲੀ ਫਿਲਮ ਸੀ।
ਅਦਾਕਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਐੱਫ. ਟੀ. ਆਈ. ਆਈ. ਨਾਲ ਜੁੜੇ ਹੋਣ ਦੇ ਨਾਤੇ ਉਥੋਂ ਦੇ ਵਿਦਿਆਰਥੀ ਕਿਨ੍ਹਾਂ ਹਾਲਾਤ ''ਚੋਂ ਲੰਘ ਰਹੇ ਹਨ, ਮੈਂ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਜਿਨ੍ਹਾਂ ਨੇ ਵੀ ਆਪਣੇ ਪੁਰਸਕਾਰ ਮੋੜੇ ਹਨ, ਉਹ ਇਕ ਬਹੁਤ ਵੱਡਾ ਹਿੰਮਤ ਭਰਿਆ ਕੰਮ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News