ਸੁਖਬੀਰ ਬਾਦਲ ਨੇ ਵਿਜੈ ਕੁਮਾਰ ਚੋਪੜਾ ਨੂੰ ਮਿਲ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
Thursday, Mar 26, 2026 - 09:03 PM (IST)
ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਜਲੰਧਰ ਸ਼ਹਿਰ ਵਿੱਚ ਆਯੋਜਿਤ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾ ਸ਼੍ਰੀ ਵਿਜੈ ਕੁਮਾਰ ਚੋਪੜਾ ਜੀ ਦੀ ਅਗਵਾਈ ਵਾਲੀ 'ਸ੍ਰੀ ਰਾਮ ਨੌਮੀ ਉਤਸਵ ਕਮੇਟੀ' ਵੱਲੋਂ ਆਯੋਜਿਤ ਕੀਤੀ ਗਈ ਸੀ।
ਅੱਜ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਮੌਕੇ ਪਰਮ ਸਤਿਕਾਰਯੋਗ ਸ਼੍ਰੀ ਵਿਜੈ ਕੁਮਾਰ ਚੋਪੜਾ ਜੀ ਦੀ ਅਗਵਾਈ ਵਾਲੀ 'ਸ੍ਰੀ ਰਾਮ ਨੌਮੀ ਉਤਸਵ ਕਮੇਟੀ' ਵੱਲੋਂ ਜਲੰਧਰ ਸ਼ਹਿਰ ਵਿੱਚ ਆਯੋਜਿਤ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਭਰੀ ਅਤੇ ਉਸ ਉਪਰੰਤ ਚੋਪੜਾ ਜੀ ਨਾਲ ਨਿੱਘੀ ਮੁਲਾਕਾਤ ਕੀਤੀ।
— Sukhbir Singh Badal (@officeofssbadal) March 26, 2026
ਚੋਪੜਾ ਜੀ ਦੀ ਬਾਦਲ ਸਾਬ੍ਹ ਨਾਲ ਬਹੁਤ ਨੇੜਤਾ ਰਹੀ ਹੈ ਅਤੇ ਘਰ ਦੇ ਇੱਕ… pic.twitter.com/AmHXHiVSx1
ਸ਼ੋਭਾ ਯਾਤਰਾ ਤੋਂ ਬਾਅਦ ਸੁਖਬੀਰ ਬਾਦਲ ਨੇ ਵਿਜੈ ਕੁਮਾਰ ਚੋਪੜਾ ਨਾਲ ਇੱਕ ਨਿੱਘੀ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਚੋਪੜਾ ਜੀ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਬਾਦਲ ਸਾਬ੍ਹ) ਨਾਲ ਬਹੁਤ ਨੇੜਤਾ ਰਹੀ ਹੈ। ਉਨ੍ਹਾਂ ਨੇ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਦੇ ਇੱਕ ਵੱਡੇ ਬਜ਼ੁਰਗ ਦੀ ਤਰ੍ਹਾਂ ਅਨੇਕਾਂ ਮੌਕਿਆਂ 'ਤੇ ਉਨ੍ਹਾਂ ਦਾ ਸਿਆਸੀ ਅਤੇ ਸਮਾਜਿਕ ਮਾਰਗਦਰਸ਼ਨ ਕੀਤਾ ਹੈ।
ਮੁਲਾਕਾਤ ਦੌਰਾਨ ਸੁਖਬੀਰ ਬਾਦਲ ਨੇ ਚੋਪੜਾ ਜੀ ਨਾਲ ਕਾਫੀ ਸਮਾਂ ਬਿਤਾਇਆ ਅਤੇ ਕਈ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਚੋਪੜਾ ਜੀ ਨੂੰ ਲੰਮਾ ਅਤੇ ਸਿਹਤਮੰਦ ਜੀਵਨ ਬਖਸ਼ਣ ਤਾਂ ਜੋ ਉਹ ਉਨ੍ਹਾਂ ਦੀ ਅਗਵਾਈ ਅਤੇ ਤਜ਼ਰਬਿਆਂ ਤੋਂ ਹਮੇਸ਼ਾਂ ਸਿੱਖਦੇ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਜਲੰਧਰ ''ਚ ਵਿਆਹ ਸਮਾਰੋਹ ਦੌਰਾਨ ਹੋਇਆ ਵਿਵਾਦ ਹੁਣ ਰਾਜਨੀਤਿਕ ਤੇ ਕਾਨੂੰਨੀ ਵਿਵਾਦ ''ਚ ਬਦਲਿਆ, ਪਰਿਵਾਰ ਨੇ ਦਿੱਤਾ ਧਰਨਾ
