ਪਰਿਵਾਰ ਨਾਲ ਅਲੀਬਾਗ ਲਈ ਨਿਕਲੀ ਨਤਾਸ਼ਾ ਦਲਾਲ, ਵੀਡੀਓ ਹੋਈ ਵਾਇਰਲ

Friday, Jan 22, 2021 - 03:06 PM (IST)

ਪਰਿਵਾਰ ਨਾਲ ਅਲੀਬਾਗ ਲਈ ਨਿਕਲੀ ਨਤਾਸ਼ਾ ਦਲਾਲ, ਵੀਡੀਓ ਹੋਈ ਵਾਇਰਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਨੂੰ ਲੈ ਕੇ ਇਸ ਸਮੇਂ ਸੋਸ਼ਲ ਮੀਡੀਆ ’ਤੇ ਖੂਬ ਚਰਚਾਵਾਂ ਚੱਲ ਰਹੀਆਂ ਹਨ। ਵਰੁਣ ਤੇ ਨਤਾਸ਼ਾ 24 ਜਨਵਰੀ ਨੂੰ ਮੁੰਬਈ ਦੇ ਕੋਲ ਅਲੀਬਾਗ ਦੇ ਮੈਂਸ਼ਨ ਹਾਊਸ ’ਚ 7 ਫੇਰੇ ਲੈਣ ਵਾਲੇ ਹਨ। ਦੋਵਾਂ ਦਾ ਵਿਆਹ ਕਿਵੇਂ ਹੋਵੇਗਾ, ਕਿਹੜੇ-ਕਿਹੜੇ ਸੈਲੇਬ੍ਰਿਟੀ ਵਿਆਹ ’ਚ ਸ਼ਿਰਕਤ ਕਰਨਗੇ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਖ਼ਬਰਾਂ ਦੀ ਮੰਨੀਏ ਤਾਂ ਦੋਵਾਂ ਦੇ ਵਿਆਹ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ’ਚੋਂ ਪਹਿਲਾਂ ਨਤਾਸ਼ਾ ਦਲਾਲ ਆਪਣੇ ਪਰਿਵਾਰ ਨਾਲ ਅਲੀਬਾਗ ਲਈ ਨਿਕਲ ਗਈ ਹੈ। ਨਤਾਸ਼ਾ ਦੀਆਂ ਕੁਝ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਘਰ ਤੋਂ ਨਿਕਲ ਕੇ ਸਿੱਧੀ ਕਾਰ ’ਚ ਬੈਠੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਦੌਰਾਨ ਨਤਾਸ਼ਾ ਨੇ ਇਕ ਦਮ ਸਾਦੇ ਕੱਪੜੇ ਪਾਏ ਹੋਏ ਹਨ। ਵੀਡੀਓ ’ਚ ਦਿਖ ਰਿਹਾ ਹੈ ਕਿ ਨਤਾਸ਼ਾ ਨੂੰ ਲਿਜਾਣ ਲਈ ਕਾਰ ਨੂੰ ਸਿੱਧੇ ਉਨ੍ਹਾਂ ਦੇ ਦਰਵਾਜ਼ੇ ’ਤੇ ਰੋਕਿਆ ਜਾਂਦਾ ਹੈ। ਉਸ ਤੋਂ ਬਾਅਦ ਨਤਾਸ਼ਾ ਘਰ ਤੋਂ ਨਿਕਲ ਕੇ ਆਉਂਦੀ ਹੈ ਤੇ ਚੁੱਪਚਾਪ ਕਾਰ ਦੇ ਅੰਦਰ ਬੈਠ ਜਾਂਦੀ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਵਰੁਣ ਧਵਨ ਦੇ ਚਾਚਾ ਅਨਿਲ ਧਵਨ ਨੇ ਵੀ ਵਰੁਣ ਤੇ ਨਤਾਸ਼ਾ ਦੇ ਵਿਆਹ ਨੂੰ ਲੈ ਕੇ ਪੁਸ਼ਟੀ ਕੀਤੀ ਸੀ। ਅਨਿਲ ਧਵਨ ਨੇ ਕਿਹਾ, ‘ਮੇਰੇ ਭਤੀਜੇ ਵਰੁਣ ਦਾ 24 ਜਨਵਰੀ ਨੂੰ ਵਿਆਹ ਹੋ ਰਿਹਾ ਹੈ। ਮੈਂ ਇਸ ਨੂੰ ਲੈ ਕੇ ਕਾਫੀ ਖੁਸ਼ ਹਾਂ।’ ਅਨਿਲ ਨੇ ਸਪਾਟਬੁਆਏ ਨਾਲ ਗੱਲਬਾਤ ’ਚ ਕਿਹਾ ਕਿ ਉਹ ਵੀ ਇਸ ਵਿਆਹ ਦਾ ਹਿੱਸਾ ਬਣਨ ਵਾਲੇ ਹਨ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ’ਚ ਅਨਿਲ ਧਵਨ ਨੇ ਵਰੁਣ ਤੇ ਨਤਾਸ਼ਾ ਦੇ ਵਿਆਹ ਦੀ ਖ਼ਬਰ ਤੋਂ ਇਨਕਾਰ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News