ਵਿਆਹ ਕਰਨ ਜਾ ਰਹੇ ਨੇ ਨਾਗਾ-ਸ਼ੋਭਿਤਾ, ਅੱਜ ਹੋਵੇਗੀ ਮੰਗਣੀ? ਮਹਿਮਾਨਾਂ ਦੀ ਸੂਚੀ ਦਾ ਹੋਇਆ ਖੁਲਾਸਾ

Thursday, Aug 08, 2024 - 01:24 PM (IST)

ਵਿਆਹ ਕਰਨ ਜਾ ਰਹੇ ਨੇ ਨਾਗਾ-ਸ਼ੋਭਿਤਾ, ਅੱਜ ਹੋਵੇਗੀ ਮੰਗਣੀ? ਮਹਿਮਾਨਾਂ ਦੀ ਸੂਚੀ ਦਾ ਹੋਇਆ ਖੁਲਾਸਾ

ਮੁੰਬਈ (ਬਿਊਰੋ) : ਨਾਗਾ ਚੈਤੰਨਿਆ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਖ਼ਬਰ ਹੈ ਕਿ ਸਾਊਥ ਸਟਾਰ ਨਾਗਾ ਚੈਤੰਨਿਆ ਗਰਲਫਰੈਂਡ-ਅਦਾਕਾਰਾ ਸ਼ੋਭਿਤਾ ਧੂਲੀਪਾਲਾ ਨਾਲ ਵਿਆਹ ਕਰਨ ਜਾ ਰਹੇ ਹਨ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਚੈਤੰਨਿਆ ਅਤੇ ਸ਼ੋਭਿਤਾ ਨੂੰ ਵਧਾਈ ਦੇ ਰਹੇ ਹਨ। 2013 'ਚ ਫੇਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਸ਼ੋਭਿਤਾ ਧੂਲੀਪਾਲਾ ਨੇ 2016 'ਚ ਫ਼ਿਲਮ ਇੰਡਸਟਰੀ 'ਚ ਡੈਬਿਊ ਕੀਤਾ ਸੀ। ਉਦੋਂ ਤੋਂ ਹੀ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ 'ਚ ਪਛਾਣ ਮਿਲੀ ਹੈ। ਫਿਲਹਾਲ ਉਸ ਨੂੰ ਟਾਲੀਵੁੱਡ, ਬਾਲੀਵੁੱਡ ਅਤੇ ਹਾਲੀਵੁੱਡ ਤੋਂ ਆਫਰ ਮਿਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ 'ਚ ਹੈ ਸਾਲ ਦੀ ਕਮਾਈ

ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਵਿਚਕਾਰ ਸੰਭਾਵਿਤ ਵਿਆਹ ਦੀਆਂ ਅਫਵਾਹਾਂ ਗਰਮ ਹੋ ਰਹੀਆਂ ਹਨ। ਖ਼ਬਰਾਂ ਮੁਤਾਬਕ, ਦੋਵੇਂ ਅੱਜ ਵੀਰਵਾਰ ਨੂੰ ਮੰਗਣੀ ਕਰ ਸਕਦੇ ਹਨ। ਦਿ ਗ੍ਰੇਟ ਆਂਧਰਾ ਦੇ ਅਨੁਸਾਰ ਇੱਕ ਭਰੋਸੇਯੋਗ ਸੂਤਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਪ੍ਰਸ਼ੰਸਕਾਂ ਅਤੇ ਅਨੁਯਾਈਆਂ 'ਚ ਉਤਸ਼ਾਹ ਵੱਧ ਗਿਆ ਹੈ। ਖ਼ਬਰ ਹੈ ਕਿ ਮੰਗਣੀ ਦੀਆਂ ਤਸਵੀਰਾਂ ਸਿਰਫ਼ ਨਾਗਾਰਜੁਨ ਹੀ ਸ਼ੇਅਰ ਕਰਨਗੇ। ਤੇਲਗੂ ਸੁਪਰਸਟਾਰ ਹੈਦਰਾਬਾਦ ਸਥਿਤ ਆਪਣੇ ਘਰ 'ਤੇ ਮੰਗਣੀ ਸਮਾਰੋਹ ਦੀ ਮੇਜ਼ਬਾਨੀ ਵੀ ਕਰ ਰਹੇ ਹਨ। ਮੰਗਣੀ ਵੀਰਵਾਰ ਸ਼ਾਮ ਨੂੰ ਹੋਵੇਗੀ। ਇਸ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਸੂਤਰ ਮੁਤਾਬਕ, ਅਮਲਾ ਅਕੀਨੇਨੀ ਅਤੇ ਨਾਗਾ ਚੈਤੰਨਿਆ ਦੇ ਭਰਾ ਅਖਿਲ ਨੂੰ ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇਗਾ। ਸ਼ੋਭਿਤਾ ਦੇ ਮਾਤਾ-ਪਿਤਾ ਉਸ ਦੀ ਤਰਫੋਂ ਸਮਾਰੋਹ 'ਚ ਸ਼ਾਮਲ ਹੋਣਗੇ। ਹਾਲਾਂਕਿ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਨੇ ਇਸ ਖ਼ਬਰ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਚੈਤੰਨਿਆ ਦਾ ਪਹਿਲਾਂ ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਨਾਲ ਵਿਆਹ ਹੋਇਆ ਸੀ। ਉਹ 2009 'ਚ 'ਯੇ ਮਾਇਆ ਚੇਸੇਵ' ਦੇ ਸੈੱਟ 'ਤੇ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 2017 'ਚ ਵਿਆਹ ਕੀਤਾ ਅਤੇ 2021 'ਚ ਵੱਖ ਹੋ ਗਏ। ਦੋਵਾਂ ਨੇ ਸਾਂਝੇ ਬਿਆਨ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵੱਖ ਹੋਣ ਦੀ ਜਾਣਕਾਰੀ ਦਿੱਤੀ। ਹਾਲਾਂਕਿ ਦੋਹਾਂ ਨੇ ਵੱਖ ਹੋਣ ਦਾ ਕਾਰਨ ਨਹੀਂ ਦੱਸਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News