Naezy ਨੇ ਆਰਥਿਤ ਸਥਿਤੀ ਦਾ ਮਜ਼ਾਕ ਉ਼ਡਾਉਣ ''ਤੇ ਦਿੱਤਾ ਮੁਨੱਵਰ ਫਾਰੂਕੀ ਨੂੰ ਜਵਾਬ, ਕਿਹਾ...

Saturday, Aug 03, 2024 - 03:34 PM (IST)

Naezy ਨੇ ਆਰਥਿਤ ਸਥਿਤੀ ਦਾ ਮਜ਼ਾਕ ਉ਼ਡਾਉਣ ''ਤੇ ਦਿੱਤਾ ਮੁਨੱਵਰ ਫਾਰੂਕੀ ਨੂੰ ਜਵਾਬ, ਕਿਹਾ...

ਮੁੰਬਈ- ਮਸ਼ਹੂਰ ਰੈਪਰ ਨਾਵੇਦ ਸ਼ੇਖ ਉਰਫ ਨੇਜ਼ੀ ਨੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ 3 'ਚ ਕਾਫੀ ਸੁਰਖੀਆਂ ਬਟੋਰੀਆਂ। ਉਸ ਨੇ ਭਾਵੇਂ ਬਿੱਗ ਬੌਸ ਟਰਾਫੀ ਨਾ ਜਿੱਤੀ ਹੋਵੇ, ਪਰ ਉਹ ਸ਼ੋਅ ਦਾ ਉਪ ਜੇਤੂ ਬਣ ਗਿਆ। ਸ਼ੋਅ ਛੱਡਣ ਤੋਂ ਬਾਅਦ ਨੇਜ਼ੀ ਨੇ ਮੁਨੱਵਰ ਫਾਰੂਕੀ ਦੀ ਉਸ ਗੱਲ ਦਾ ਜ਼ਿਕਰ ਕੀਤਾ, ਜਿਸ ਨੇ ਉਸ ਨੂੰ ਦੁੱਖ ਪਹੁੰਚਾਇਆ ਸੀ।ਦਰਅਸਲ, ਮੁਨੱਵਰ ਫਾਰੂਕੀ ਇੱਕ ਟਾਸਕ ਦੌਰਾਨ ਬਿੱਗ ਬੌਸ ਓਟੀਟੀ 3 ਦੇ ਘਰ ਆਏ ਸਨ। ਉਨ੍ਹਾਂ ਨੇ ਬਿੱਗ ਬੌਸ ਦੇ ਘਰ 'ਚ ਸਾਰੇ ਕੰਟੈਸਟੈਂਟ ਨਾਲ ਦਿਲ ਦੀ ਗੱਲ ਕੀਤੀ ਅਤੇ ਸਾਰਿਆਂ ਨੂੰ ਰੋਸਟ ਕੀਤਾ। ਉਸ ਨੇ ਨੇਜ਼ੀ ਨੂੰ ਰੋਸਟ ਕਰਦੇ ਹੋਏ ਉਸ ਦੀ ਆਰਥਿਕ ਹਾਲਤ ਦਾ ਮਜ਼ਾਕ ਉਡਾਇਆ। ਹੁਣ ਨੇਜ਼ੀ ਨੇ ਪ੍ਰਤੀਕਿਰਿਆ ਦਿੱਤੀ ਹੈ

ਇਹ ਖ਼ਬਰ ਵੀ ਪੜ੍ਹੋ - ਗੰਭੀਰ ਸੱਟਾਂ ਕਾਰਨ ਜਾਹਨਵੀ ਕਪੂਰ ਦਾ ਵਿਗੜਿਆ ਚਿਹਰਾ, ਅਦਾਕਾਰਾ ਦੀ ਹਾਲਤ ਦੇਖ ਕੇ ਫੈਨਜ਼ ਹੋਏ ਪਰੇਸ਼ਾਨ

ਨੇਜ਼ੀ ਨੇ ਮੁਨੱਵਰ 'ਤੇ ਸਾਧਿਆ ਨਿਸ਼ਾਨਾ
ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ  ਮੀਡੀਆ ਨਾਲ ਗੱਲ ਕਰਦੇ ਹੋਏ ਨੇਜ਼ੀ ਨੇ ਕਿਹਾ, 'ਮੈਨੂੰ ਉਸ ਨੂੰ ਕੁਝ ਕਹਿਣ ਦਾ ਮੌਕਾ ਨਹੀਂ ਮਿਲਿਆ। ਇਹ ਕਹਿ ਕੇ ਉਹ ਉਥੋਂ ਚਲਾ ਗਿਆ। ਜੇ ਉਹ ਥੋੜੀ ਦੇਰ ਰੁਕਿਆ ਹੁੰਦਾ ਤਾਂ ਮੈਂ ਉਸਨੂੰ ਪੁੱਛਦਾ ਕਿ ਉਸਨੇ ਅਜਿਹਾ ਮਜ਼ਾਕ ਕਿਉਂ ਬਣਾਇਆ? ਉਹ ਇੱਕ ਕਾਮੇਡੀਅਨ ਹੈ, ਉਸ ਨੇ ਮਜ਼ਾਕ ਕਰਨਾ ਸੀ ਇਸ ਲਈ ਉਸਨੇ ਅਜਿਹਾ ਕੀਤਾ। ਮੈਂ ਉਸ ਨੂੰ ਮੁਆਫ ਕਰ ਦਿੱਤਾ। ਮੈਨੂੰ ਕੋਈ ਫਰਕ ਨਹੀਂ ਪੈਂਦਾ।'

ਇਹ ਖ਼ਬਰ ਵੀ ਪੜ੍ਹੋ -ਪ੍ਰਿੰਸ ਨਰੂਲਾ ਨੇ Mom To Bee ਯੁਵਿਕਾ ਚੌਧਰੀ ਦਾ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਨਮਦਿਨ, ਦੇਖੋ ਤਸਵੀਰਾਂ

ਰੈਪਰ ਨੇਜ਼ੀ ਨੇ ਅੱਗੇ ਕਿਹਾ, 'ਉਸ ਨੇ ਜੋ ਕੀਤਾ ਉਹ ਥੋੜਾ ਬੇਵਕੂਫੀ ਸੀ। ਤੁਸੀਂ ਸਹੀ ਮਿਸਾਲ ਕਾਇਮ ਨਹੀਂ ਕਰ ਰਹੇ ਹੋ। ਇਹ ਚੰਗਾ ਹੋਵੇਗਾ ਜੇਕਰ ਕਾਮੇਡੀਅਨ ਆਪਣੀ ਸੀਮਾ 'ਚ ਮਜ਼ਾਕ ਕਰਨ, 'ਬਿੱਗ ਬੌਸ ਓਟੀਟੀ 3' ਦੀ ਉਪ ਜੇਤੂ ਨੇਜ਼ੀ ਨੂੰ ਸ਼ੋਅ 'ਚ ਖੂਬ ਪਸੰਦ ਕੀਤਾ ਗਿਆ। ਉਹ ਇਸ ਸ਼ੋਅ ਦਾ ਰਨਰ ਅੱਪ ਸੀ। ਹਾਲਾਂਕਿ ਸਨਾ ਮਕਬੂਲ ਨੇ ਟਰਾਫੀ ਜਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News