ਜਾਵੇਦ ਜਾਫਰੀ ਦਾ ਐਕਸ ਅਕਾਊਂਟ ਹੈਕ, ਅਦਾਕਾਰ ਨੇ ਲਿਖਿਆ- ''ਸਾਡਾ ਹੱਕ...ਐਥੇ ਰੱਖ''
Saturday, Apr 12, 2025 - 05:26 PM (IST)

ਨਵੀਂ ਦਿੱਲੀ (ਏਜੰਸੀ)- ਅਦਾਕਾਰ ਜਾਵੇਦ ਜਾਫਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦਾ 'ਐਕਸ' ਅਕਾਊਂਟ ਹੈਕ ਹੋ ਗਿਆ ਹੈ। ਜਾਫਰੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿਚ ਦਿਸ ਰਿਹਾ ਹੈ ਕਿ ਉਹ ਆਪਣੇ ਐਕਸ ਅਕਾਊਂਟ ਦੀ ਵਰਤੋਂ ਨਹੀਂ ਕਰ ਪਾ ਰਹੇ।
ਇਹ ਵੀ ਪੜ੍ਹੋ: ਨੌਜਵਾਨ ਸਿਤਾਰਿਆਂ ਨੂੰ ਟੱਕਰ ਦੇ ਰਿਹੈ 72 ਸਾਲ ਦਾ ਇਹ ਮਸ਼ਹੂਰ ਅਦਾਕਾਰ, ਇਸ ਫਿਲਮ ਲਈ ਵਸੂਲੀ ਵੱਡੀ ਰਕਮ
ਉਨ੍ਹਾਂ ਨੇ ਫਿਲਮ 'ਰੌਕਸਟਾਰ' ਦੇ ਗਾਣੇ 'ਸਾਡਾ ਹੱਕ' ਦਾ ਹਵਾਲਾ ਦਿੰਦੇ ਹੋਏ ਲਿਖਿਆ, "ਮੇਰਾ 'ਐਕਸ' ਅਕਾਊਂਟ ਹੈਕ ਹੋ ਗਿਆ ਹੈ। ਮੈਂ ਮੈਨੂੰ ਫਾਲੋ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਐਕਸ ਨੂੰ ਸ਼ਿਕਾਇਤ ਕਰਨ। ਸਾਡਾ ਹੱਕ... ਐਥੇ ਰੱਖ। ਧੰਨਵਾਦ।" ਹਾਲ ਹੀ ਵਿੱਚ, ਗਾਇਕਾ ਸ਼੍ਰੇਆ ਘੋਸ਼ਾਲ ਅਤੇ ਅਦਾਕਾਰਾ ਸਵਰਾ ਭਾਸਕਰ ਦੇ 'ਐਕਸ' ਅਕਾਊਂਟ ਵੀ ਹੈਕ ਕੀਤੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰੀਸਟੋਰ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ ਜਾਫਰੀ ਦੀ ਫਿਲਮ "ਇਨ ਗਲੀਓਂ ਮੇਂ" ਰਿਲੀਜ਼ ਹੋਈ ਸੀ। ਉਨ੍ਹਾਂ ਦੀ ਅਗਲੀ ਫਿਲਮ ''ਧਮਾਲ 4'' ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8