ਵਾਇਕਾਮ 18 ਸਟੂਡੀਓਜ਼ ਤੇ ਮਾਰਫਲਿਕਸ ਪਿਕਚਰਜ਼ ਨੇ ‘ਫਾਈਟਰ’ ਦੇ ਪਹਿਲੇ ਮੋਸ਼ਨ ਪੋਸਟਰ ਤੋਂ ਚੁੱਕਿਆ ਪਰਦਾ
Friday, Aug 18, 2023 - 12:20 PM (IST)

ਮੁੰਬਈ (ਬਿਊਰੋ) : ਅਦਾਕਾਰ ਰਿਤਿਕ ਰੋਸ਼ਨ, ਦੀਪਿਕਾ ਪਾਦੂਕੋਣ ਤੇ ਅਨਿਲ ਕਪੂਰ ਸਟਾਰਰ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਫ਼ਿਲਮ ‘ਫਾਈਟਰ’ ਭਾਰਤ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ 25 ਜਨਵਰੀ, 2024 ਨੂੰ ਰਿਲੀਜ਼ ਹੋਵੇਗੀ। ਸਸਪੈਂਸ ਤੇ ਉਤਸ਼ਾਹ ਵਧਣ ਦੇ ਨਾਲ, ਸਿਨੇਮਾਘਰ ‘ਫਾਈਟਰ’ ਦੀ ਰਿਲੀਜ਼ ਲਈ ਤਿਆਰ ਹਨ।
ਆਜ਼ਾਦੀ ਦਿਵਸ ਦੇ ਨਾਲ ਹੀ ‘ਫਾਈਟਰ’ ਦੇ ਪਹਿਲੇ ਮੋਸ਼ਨ ਪੋਸਟਰ ਲਾਂਚ ਕੀਤਾ ਗਿਆ ਹੈ। ਇਸ ਦਾ ਸਿਰਲੇਖ ‘ਸਪਿਰਿਟ ਆਫ ਫਾਈਟਰ’ ਹੈ। ਖਾਸ ਗੱਲ ਇਹ ਹੈ ਕਿ ਮੋਸ਼ਨ ਪੋਸਟਰ ’ਚ 'ਵੰਦੇ ਮਾਤਰਮ' ਦਾ ਇਕ ਨਵਾਂ ਰੂਪ ਹੈ, ਜੋ ਹਰ ਭਾਰਤੀ ਦੇ ਦਿਲ ਨੂੰ ਛੂਹ ਜਾਵੇਗਾ। ਇਸ ਦੇ ਨਾਲ ਹੀ, ਇਹ ਪੋਸਟਰ ਸੰਖੇਪ ’ਚ ਐਕਸ਼ਨ, ਰੋਮਾਂਚ ਤੇ ਬਹਾਦਰੀ ਦੀ ਝਲਕ ਦਿਖਾਉਂਦਾ ਹੈ।
ਮਾਰਫਲਿਕਸ ਪਿਕਚਰਜ਼ ਦੇ ਸਹਿਯੋਗ ਨਾਲ ਵਾਇਕਾਮ 18 ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ‘ਫਾਈਟਰ’ ਨੂੰ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।