ਖੁੱਲ੍ਹਣ ਲੱਗੀਆਂ ਸੁਸ਼ਾਂਤ ਦੇ ਕੇਸ ਦੀਆਂ ਪਰਤਾਂ, ਰਿਆ ਦੇ ਭਰਾ ਦੇ ਖ਼ਾਤੇ ''ਚ ਟਰਾਂਸਫਰ ਕੀਤੇ ਗਏ ਸਨ ਪੈਸੇ

08/08/2020 10:58:26 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਆਖਿਰਕਾਰ ਜਾਂਚ ਸੀ. ਬੀ. ਆਈ. ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਰ ਰਹੇ ਹਨ। ਬੀਤੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਇਸ ਕੇਸ ਦੀ ਮੁੱਖ ਮੁਲਜ਼ਮ ਰਿਆ ਚੱਕਰਬਰਤੀ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਈ ਅਤੇ ਦੇਰ ਰਾਤ ਤੱਕ ਉਸ ਤੋਂ ਇੰਟੈਰੋਗੇਸ਼ਨ ਜਾਰੀ ਰਹੀ। ਰਿਆ ਚੱਕਰਵਰਤੀ ਦੇ ਨਾਲ-ਨਾਲ ਹੋਰ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਵਿਚਕਾਰ ਸੀ. ਐੱਨ. ਐੱਨ. ਕੋਲ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਦੇ ਖ਼ਾਤਿਆਂ ਦੀ ਡਿਟੇਲ ਹੱਥ ਲੱਗੀ ਹੈ, ਜਿਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਸੁਸ਼ਾਂਤ ਦੇ ਅਕਾਊਂਟ 'ਚੋਂ ਪੈਸੇ ਰਿਆ ਦੇ ਭਰਾ ਸ਼ੌਵਿਕ ਦੇ ਖ਼ਾਤੇ 'ਚ ਟਰਾਂਸਫਰ ਕੀਤੇ ਗਏ ਸਨ। ਪੈਸੇ ਕੋਟਕ ਬੈਂਕ ਤੋਂ ਟਰਾਂਸਫਰ ਕੀਤੇ ਗਏ ਸਨ।
ਸੁਸ਼ਾਂਤ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਅਦਾਕਾਰਾ ਰਿਆ ਚੱਕਰਵਰਤੀ ਤੇ ਉਸ ਦੇ ਕੁਝ ਰਿਸ਼ਤੇਦਾਰਾਂ ਖ਼ਿਲਾਫ਼ ਪਟਨਾ ਪੁਲਸ ਕੋਲ 25 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਰਿਆ 'ਤੇ ਧੋਖਾਧੜੀ ਕਰਨ ਅਤੇ ਅਦਾਕਾਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲਾਏ ਸਨ।

ਰਿਆ ਚੱਕਰਵਰਤੀ ਅਤੇ ਮੈਨੇਜਰ ਰਹੀ ਸ਼ਰੂਤੀ ਮੋਦੀ ਤੋਂ ਸ਼ੁੱਕਰਵਾਰ ਈਡੀ ਨੇ ਕੀਤੀ ਪੁੱਛਗਿੱਛ 
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਅਦਾਕਾਰਾ ਰਿਆ ਚੱਕਰਵਰਤੀ ਅਤੇ ਉਸ ਦੀ ਮੈਨੇਜਰ ਰਹੀ ਸ਼ਰੂਤੀ ਮੋਦੀ ਸ਼ੁੱਕਰਵਾਰ ਈਡੀ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਏ ਸਨ। ਸ਼ਰੂਤੀ ਮੋਦੀ ਸੁਸ਼ਾਂਤ ਰਾਜਪੂਤ ਲਈ ਵੀ ਕੰਮ ਕਰਦੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਿਆ ਚੱਕਰਵਰਤੀ ਅਤੇ ਮੋਦੀ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦਰਜ ਕੀਤਾ ਗਿਆ। ਹੁਣ ਸੁਸ਼ਾਤ ਦੇ ਦੋਸਤ ਅਤੇ ਉਨ੍ਹਾਂ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ ਨੂੰ ਵੀ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਸ਼ਨੀਵਾਰ ਪੇਸ਼ ਹੋਣ ਲਈ ਤਲਬ ਕੀਤਾ ਹੈ।

ਅੱਜ ਸਿਧਾਰਥ ਪਿਠਾਨੀ ਤੋਂ ਹੋਵੇਗੀ ਪੁੱਛਗਿੱਛ
ਸਿਧਾਰਥ ਨੂੰ ਵੀ ਸੁਸ਼ਾਂਤ ਦੇ ਪਿਤਾ ਵੱਲੋਂ ਬਿਹਾਰ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਸਬੰਧੀ ਤਲਬ ਕੀਤਾ ਗਿਆ ਹੈ। ਕਿਹਾ ਜਾ ਰਿਹਾ ਆਈ. ਟੀ. ਪੇਸ਼ੇਵਰ ਪਿਠਾਨੀ ਇੱਕ ਸਾਲ ਤੋਂ ਸੁਸ਼ਾਂਤ ਨਾਲ ਰਹਿ ਰਹੇ ਸਨ। ਉਹ ਇਸ ਮਾਮਲੇ 'ਚ ਮੁੰਬਈ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ 'ਚ ਆਪਣਾ ਬਿਆਨ ਦਰਜ ਕਰਵਾ ਚੁੱਕੇ ਹਨ।

ਦੱਸ ਦਈਏ ਕਿ ਇੱਕ ਪਾਸੇ ਜਿੱਥੇ ਬਿਹਾਰ ਪੁਲਸ ਨੇ ਸੁਪਰੀਮ ਕੋਰਟ 'ਚ ਦਿੱਤੇ ਹਲਫ਼ਨਾਮੇ 'ਚ ਦੱਸਿਆ ਹੈ ਕਿ ਅਦਾਕਾਰਾ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਸੁਸ਼ਾਂਤ ਸਿੰਘ ਰਾਜਪੂਤ ਦੇ ਸੰਪਰਕ 'ਚ ਆਉਣ ਦਾ ਇੱਕਮਾਤਰ ਮਕਸਦ ਸੁਸ਼ਾਂਤ ਦੇ ਪੈਸੇ ਹੱੜਪਣਾ ਸੀ। ਉਥੇ ਹੀ ਹੁਣ ਇਸ ਮਾਮਲੇ 'ਚ ਖ਼ੁਲਾਸਾ ਹੋਇਆ ਹੈ ਕਿ ਰਿਆ ਚੱਕਰਵਰਤੀ ਵਲੋਂ ਪਿਛਲੇ ਇੱਕ ਸਾਲ ਦੌਰਾਨ ਕੀਤੇ ਗਏ ਕਾਲ ਡਿਟੇਲ ਦੀ ਐਨਾਲਿਸਿਸ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ।

ਇਹ ਖ਼ਬਰ ਪੜ੍ਹੋ : ਯੌਨ ਸ਼ੋਸ਼ਣ ਮਾਮਲੇ 'ਚ ਉਰਵਸ਼ੀ ਰੌਤੇਲਾ ਅਤੇ ਮਹੇਸ਼ ਭੱਟ ਖ਼ਿਲਾਫ਼ ਨੋਟਿਸ ਜਾਰੀ 

ਪਿਛਲੇ ਇੱਕ ਸਾਲ 'ਚ ਰਿਆ ਨੇ ਕਿਹੜੇ-ਕਿਹੜੇ ਲੋਕਾਂ ਨਾਲ ਗੱਲ ਦੀ ਇਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪਿਛਲੇ ਇੱਕ ਸਾਲ ਦੌਰਾਨ ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਿਰਫ਼ 142 ਵਾਰ ਕਾਲ ਕੀਤਾ ਸੀ। ਜਦੋਂ ਕਿ ਉਨ੍ਹਾਂ ਦੇ ਸਟਾਫ਼ ਨੂੰ 502 ਵਾਰ ਫੋਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਭਰਾ ਨਾਲ 800 ਵਾਰ ਫੋਨ 'ਤੇ ਗੱਲ ਕੀਤੀ ਅਤੇ ਆਪਣੀ ਮਾਂ ਨੂੰ 890 ਫੋਨ ਕੀਤਾ। ਇੰਨ੍ਹਾਂ ਹੀ ਨਹੀਂ ਸੁਸ਼ਾਂਤ ਦੇ ਸੈਕੇਟਰੀ ਨਾਲ ਵੀ ਰਿਆ ਗੱਲ ਕਰਦੀ ਰਹਿੰਦੀ ਸੀ। ਸੂਤਰਾਂ ਮੁਤਾਬਕ ਰਿਆ ਚੱਕਰਵਰਤੀ ਨੇ ਪਿਛਲੇ ਇੱਕ ਸਾਲ 'ਚ ਸੁਸ਼ਾਂਤ ਦੀ ਸੈਕੇਟਰੀ ਨੇ 148 ਵਾਰ ਗੱਲ ਕੀਤੀ ਸੀ।

ਇਹ ਖ਼ਬਰ ਪੜ੍ਹੋ : ਹੁਣ ਇਸ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਇਕ ਦਿਨ ਪਹਿਲਾਂ ਲਾਈਵ ਹੋ ਕੇ ਕਿਹਾ ਕੁਝ ਅਜਿਹਾ 

ਸੁਪਰੀਮ ਕੋਰਟ 'ਚ ਬਿਹਾਰ ਪੁਲਸ ਨੇ ਦਾਖ਼ਲ ਕੀਤਾ ਹਲਫ਼ਨਾਮਾ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਲਗਾਤਾਰ ਹੋ ਰਹੇ ਨਵੇਂ ਖ਼ੁਲਾਸਿਆਂ 'ਚ ਹੁਣ ਬਿਹਾਰ ਪੁਲਸ ਨੇ ਸੁਪਰੀਮ ਕੋਰਟ 'ਚ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਕੀਤੇ ਜਾਣ ਦੇ ਕਾਰਨਾਂ 'ਤੇ ਹਲਫ਼ਨਾਮਾ ਦਾਖ਼ਲ ਕੀਤਾ ਹੈ। ਇਸ 'ਚ ਕਈ ਅਹਿਮ ਗੱਲਾਂ ਸਾਹਮਣੇ ਰੱਖੀਆ ਹਨ। ਕੋਰਟ 'ਚ ਦਾਖ਼ਲ ਆਪਣੇ ਐਫੀਡੇਵਿਟ 'ਚ ਦੱਸਿਆ ਗਿਆ ਹੈ ਕਿ ਸੁਸ਼ਾਂਤ ਦਾ ਪੈਸਾ ਹੱੜਪਣ ਲਈ ਹੀ ਰਿਆ ਚੱਕਰਵਰਤੀ ਉਨ੍ਹਾਂ ਦੇ ਕਰੀਬ ਆਈ। ਬਿਹਾਰ ਪੁਲਸ ਨੇ ਇਸ 'ਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸੁਸ਼ਾਂਤ ਦੀ ਮਾਨਸਿਕ ਰੋਗ ਦੀ ਝੂਠੀ ਤਸਵੀਰ ਤਿਆਰ ਕਰ ਕੀਤੀ ਸੀ। ਉੱਧਰ ਪੁਲਸ ਪ੍ਰਧਾਨ ਉਪੇਂਦਰ ਸ਼ਰਮਾ ਦੁਆਰਾ ਸੁਪਰੀਮ ਕੋਰਟ 'ਚ ਦਰਜ ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਰਿਆ ਚੱਕਰਵਰਤੀ ਸੁਸ਼ਾਂਤ ਰਾਜਪੂਤ ਨੂੰ ਆਪਣੇ ਘਰ ਲੈ ਗਈ ਅਤੇ ਉਨ੍ਹਾਂ ਨੂੰ ਦਵਾਈ ਦੀ ਮਾਤਰਾ ਨੂੰ ਓਵਰਡੋਜ 'ਚ ਦੇਣਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ


sunita

Content Editor

Related News