ਮਨੀ ਲਾਂਡਰਿੰਗ : ਜੈਕਲੀਨ ਹੀ ਨਹੀਂ, ਸਾਰਾ ਸਮੇਤ ਇਨ੍ਹਾਂ ਅਭਿਨੇਤਰੀਆਂ ਨੂੰ ਠੱਗ ਸੁਕੇਸ਼ ਨੇ ਦਿੱਤੇ ਸਨ ਮਹਿੰਗੇ ਤੋਹਫ਼ੇ

Thursday, Feb 24, 2022 - 01:27 PM (IST)

ਮਨੀ ਲਾਂਡਰਿੰਗ : ਜੈਕਲੀਨ ਹੀ ਨਹੀਂ, ਸਾਰਾ ਸਮੇਤ ਇਨ੍ਹਾਂ ਅਭਿਨੇਤਰੀਆਂ ਨੂੰ ਠੱਗ ਸੁਕੇਸ਼ ਨੇ ਦਿੱਤੇ ਸਨ ਮਹਿੰਗੇ ਤੋਹਫ਼ੇ

ਮੁੰਬਈ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਠੱਗ ਸੁਕੇਸ਼ ਚੰਦਰਸ਼ੇਖਰ ਦੇ ਨਾਲ ਕੁਝ ਸਮਾਂ ਪਹਿਲੇ ਨਿੱਜੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ ਜਿਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਖੂਬ ਚਰਚਾ ਹੋਈ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅਦਾਕਾਰਾ ਨੇ ਥੋੜ੍ਹੇ ਸਮੇਂ ਲਈ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਅਤੇ ਨੋਰਾ ਫਤੇਹੀ ਤੋਂ ਇਲਾਵਾ ਤਿੰਨ ਹੋਰ ਅਦਾਕਾਰਾ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।

PunjabKesari

ਰਿਪੋਰਟ ਅਨੁਸਾਰ ਠੱਗ ਸੁਕੇਸ਼ ਚੰਦਰਸ਼ੇਖਰ ਨੇ ਸਾਰਾ ਅਲੀ ਖਾਨ, ਜਾਨਹਵੀ ਕਪੂਰ ਅਤੇ ਭੂਮੀ ਪੇਡਨੇਕਰ ਨੂੰ ਵੀ ਆਪਣੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਸੁਕੇਸ਼ ਨੇ ਇਨ੍ਹਾਂ ਤਿੰਨਾਂ ਅਭਿਨੇਤਰੀਆਂ ਨੂੰ ਵੀ ਮਹਿੰਗੇ ਤੋਹਫ਼ੇ ਦਿੱਤੇ ਸਨ।  ਦੱਸ ਦੇਈਏ ਕਿ ਇਸ ਮਾਮਲੇ 'ਚ ਬੀਤੇ ਸਾਲ ਸ਼ਰਧਾ ਕਪੂਰ ਅਤੇ ਸ਼ਿਲਪਾ ਸ਼ੈੱਟੀ ਕੁੰਦਰਾ ਦਾ ਵੀ ਨਾਂ ਆਇਆ ਸੀ। ਰਿਪੋਰਟ ਮੁਤਾਬਕ ਸੁਕੇਸ਼ ਨੇ ਈ.ਡੀ. ਦੇ ਸਾਹਮਣੇ ਸਵੀਕਾਰ ਕੀਤਾ ਸੀ ਕਿ ਉਹ ਸ਼ਰਧਾ ਕਪੂਰ ਨੂੰ 2015 ਤੋਂ ਜਾਣਦਾ ਹੈ।


author

Aarti dhillon

Content Editor

Related News