‘ਮਿਰਜ਼ਾਪੁਰ’ ਨੇ ਰਚਿਆ ਇਤਿਹਾਸ: IMDb ਦੀਆਂ ਸਾਲਾਨਾ TOP 10 ਭਾਰਤੀ ਵੈੱਬ ਸੀਰੀਜ਼ਾਂ ’ਚ 9ਵੀਂ ਵਾਰ ਬਣਾਈ ਜਗ੍ਹਾ

Wednesday, Oct 28, 2026 - 03:31 PM (IST)

‘ਮਿਰਜ਼ਾਪੁਰ’ ਨੇ ਰਚਿਆ ਇਤਿਹਾਸ: IMDb ਦੀਆਂ ਸਾਲਾਨਾ TOP 10 ਭਾਰਤੀ ਵੈੱਬ ਸੀਰੀਜ਼ਾਂ ’ਚ 9ਵੀਂ ਵਾਰ ਬਣਾਈ ਜਗ੍ਹਾ

ਮੁੰਬਈ - 'ਮਿਰਜ਼ਾਪੁਰ' ਪਿਛਲੇ ਇੱਕ ਦਹਾਕੇ ਵਿੱਚ IMDb ਦੀਆਂ ਸਭ ਤੋਂ ਪ੍ਰਸਿੱਧ ਭਾਰਤੀ ਵੈੱਬ ਸੀਰੀਜ਼ਾਂ ਦੀ ਸੂਚੀ ਵਿੱਚ ਲਗਾਤਾਰ ਆਪਣੀ ਥਾਂ ਬਣਾ ਕੇ ਰੱਖਣ ਵਾਲੀ ਵੈੱਬ ਸੀਰੀਜ਼ ਬਣ ਗਈ ਹੈ। ਰਿਲੀਜ਼ ਹੋਣ ਤੋਂ ਬਾਅਦ, ਇਹ ਇਸ ਮੰਚ ਦੀ ਸਾਲਾਨਾ Top 10 ਸੂਚੀ ਵਿੱਚ 9 ਵਾਰ ਸ਼ਾਮਲ ਹੋ ਚੁੱਕੀ ਹੈ। ਆਨਲਾਈਨ ਮੰਚ IMDb ਨੇ ਮੰਗਲਵਾਰ ਨੂੰ ਆਪਣੀ ਨਵੀਂ ਰਿਪੋਰਟ '10 ਈਅਰਜ਼ ਆਫ਼ ਸਟ੍ਰੀਮਿੰਗ ਇਨ ਇੰਡੀਆ — ਐਨ IMDb ਰਿਪੋਰਟ 2026' ਜਾਰੀ ਕੀਤੀ ਹੈ।

ਇਸ ਰਿਪੋਰਟ ਵਿੱਚ ਸਾਲ 2016 ਤੋਂ 2026 ਤੱਕ ਹਰ ਸਾਲ ਦੀਆਂ 10 ਸਭ ਤੋਂ ਚਰਚਿਤ ਅਤੇ ਪ੍ਰਸਿੱਧ ਭਾਰਤੀ ਸੀਰੀਜ਼ਾਂ ਦਾ ਮੁਲਾਂਕਣ ਕੀਤਾ ਗਿਆ ਹੈ। ਇਹ ਰੈਂਕਿੰਗ 'ਅਮੇਜ਼ਨ' ਦੇ ਮਾਲਕੀ ਵਾਲੇ ਮਨੋਰੰਜਨ ਡਾਟਾਬੇਸ IMDb ਉੱਤੇ ਸੀਰੀਜ਼ ਦੇ ਪੇਜ ਨੂੰ ਮਿਲੇ 'ਵਿਊਜ਼' ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪਲੇਟਫਾਰਮ 'ਤੇ ਦੁਨੀਆ ਭਰ ਤੋਂ ਹਰ ਮਹੀਨੇ 25 ਕਰੋੜ ਤੋਂ ਵੀ ਵੱਧ ਲੋਕ ਆਉਂਦੇ ਹਨ। ਜਿੱਥੇ 'ਮਿਰਜ਼ਾਪੁਰ' ਨੇ 9 ਵਾਰ ਸਾਲਾਨਾ ਸੂਚੀ ਵਿੱਚ ਜਗ੍ਹਾ ਹਾਸਲ ਕੀਤੀ, ਉੱਥੇ ਹੀ 'ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ' ਇਕਲੌਤੀ ਅਜਿਹੀ ਸੀਰੀਜ਼ ਰਹੀ, ਜਿਸ ਨੇ ਸਿਰਫ਼ ਇੱਕ ਸੀਜ਼ਨ ਹੋਣ ਦੇ ਬਾਵਜੂਦ ਵੀ 5 ਵਾਰ ਇਸ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ।


author

cherry

Content Editor

Related News