"ਮੈਂ ਭੀਖ ਨਹੀਂ ਮੰਗ ਰਹੀ..!" ਆਰਥਿਕ ਤੰਗੀ ਦੀਆਂ ਅਫ਼ਵਾਹਾਂ ''ਤੇ ਭੜਕੀ ਦਿੱਗਜ ਅਦਾਕਾਰਾ
Thursday, Oct 22, 2026 - 12:22 PM (IST)
ਮੁੰਬਈ (ਏਜੰਸੀ)- ਦਿੱਗਜ ਅਦਾਕਾਰਾ ਅਨੀਤਾ ਕੰਵਲ ਨੇ ਉਨ੍ਹਾਂ ਖਬਰਾਂ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ 6 ਮਹੀਨੇ ਪਹਿਲਾਂ ਦਿੱਤੇ ਗਏ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਦੀਆਂ ਗੱਲਾਂ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ, ਜਿਸ ਨਾਲ ਅਜਿਹਾ ਪ੍ਰਭਾਵ ਪਿਆ ਜਿਵੇਂ ਉਹ ਲੋਕਾਂ ਤੋਂ ਆਰਥਿਕ ਮਦਦ ਮੰਗ ਰਹੀ ਹੋਵੇ।
ਇਹ ਵੀ ਪੜ੍ਹੋ: ਦਲੇਰ ਮਹਿੰਦੀ ਦੀ ਸਟੇਜ 'ਤੇ ਬੇਇੱਜ਼ਤੀ ਕਰ ਬੁਰੇ ਫ਼ਸੇ 'ਮੰਤਰੀ ਸਾਬ੍ਹ' ! PM ਮੋਦੀ ਤੱਕ ਪਹੁੰਚਿਆ ਮਾਮਲਾ

ਇੱਕ ਵੀਡੀਓ ਸੰਦੇਸ਼ ਵਿੱਚ, ਅਦਾਕਾਰਾ ਨੇ ਇਸ ਕਵਰੇਜ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਖਬਰਾਂ ਨੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ ਅਤੇ ਇਸ ਕਾਰਨ ਉਹ ਸੌਂ ਵੀ ਨਹੀਂ ਪਾ ਰਹੀ ਹੈ। ਅਨੀਤਾ ਨੇ ਕਿਹਾ, "ਇਸ ਵੇਲੇ ਸਵੇਰ ਦੇ 4:45 ਵੱਜੇ ਹਨ। ਅੱਜ ਕੁਝ ਨਿਊਜ਼ ਚੈਨਲਾਂ ਨੇ ਮੇਰੇ ਬਾਰੇ ਕੁਝ ਅਜਿਹਾ ਲਿਖਿਆ ਹੈ ਜਿਸ ਨਾਲ ਮੈਨੂੰ ਬਹੁਤ ਠੇਸ ਪਹੁੰਚੀ ਹੈ। 6 ਮਹੀਨੇ ਪਹਿਲਾਂ, ਮੈਂ ਇੱਕ ਮੀਡੀਆ ਕਰਮੀ ਨੂੰ ਇੰਟਰਵਿਊ ਦਿੱਤਾ ਸੀ। ਮੈਨੂੰ ਪੁੱਛਿਆ ਗਿਆ ਸੀ ਕਿ ਜੇ ਮੈਂ ਕੁਝ ਨਾ ਕਮਾਵਾਂ ਜਾਂ ਮੈਨੂੰ ਕੋਈ ਕੰਮ ਨਾ ਮਿਲੇ, ਤਾਂ ਮੈਂ ਕਿੰਨਾ ਸਮਾਂ ਆਰਥਿਕ ਤੌਰ 'ਤੇ ਆਪਣਾ ਗੁਜ਼ਾਰਾ ਕਰ ਸਕਦੀ ਹਾਂ। ਮੈਂ ਕਿਹਾ ਸੀ - ਇੱਕ ਤੋਂ ਡੇਢ ਸਾਲ ਤੱਕ।"
ਉਨ੍ਹਾਂ ਨੇ ਆਪਣੇ ਜਵਾਬ ਨੂੰ ਪੇਸ਼ ਕਰਨ ਦੇ ਤਰੀਕੇ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਨਾਲ ਅਜਿਹਾ ਪ੍ਰਭਾਵ ਪਿਆ ਜਿਵੇਂ ਉਹ ਲੋਕਾਂ ਤੋਂ ਪੈਸੇ ਮੰਗ ਰਹੀ ਹੋਵੇ। ਉਨ੍ਹਾਂ ਕਿਹਾ, "ਇਸ ਨੂੰ ਇੱਕ ਸਨਸਨੀਖੇਜ਼ ਖਬਰ ਵਜੋਂ ਪੇਸ਼ ਕੀਤਾ ਗਿਆ, ਜਿਵੇਂ ਕਿ ਲੋਕਾਂ ਨੂੰ ਲੱਗੇ ਕਿ ਮੈਂ ਉਨ੍ਹਾਂ ਤੋਂ ਪੈਸੇ ਮੰਗ ਰਹੀ ਹਾਂ। ਜਦੋਂ ਅਮਿਤਾਭ ਬੱਚਨ ਨੇ ਯਸ਼ ਚੋਪੜਾ ਕੋਲ ਜਾ ਕੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ ਅਤੇ ਉਹ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਤਾਂ ਕਿਸੇ ਨੇ ਅਜਿਹਾ ਕੁਝ ਨਹੀਂ ਕਿਹਾ ਸੀ। ਅੱਜ, ਹਰ ਕੋਈ ਕਹਿ ਰਿਹਾ ਹੈ ਕਿ ਅਭਿਨੇਤਰੀਆਂ ਤਾਂ ਅਜਿਹੀਆਂ ਹੀ ਹੁੰਦੀਆਂ ਹਨ।"
ਇਹ ਵੀ ਪੜ੍ਹੋ: ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

ਅਦਾਕਾਰਾ ਨੇ ਅੱਗੇ ਦੱਸਿਆ ਕਿ ਉਹ ਇੱਕ ਇੱਜ਼ਤਦਾਰ ਅਤੇ ਖੁਸ਼ਹਾਲ ਪਰਿਵਾਰ ਤੋਂ ਆਉਂਦੀ ਹਨ। ਉਨ੍ਹਾਂ ਕਿਹਾ, "ਮੈਂ ਇੱਕ ਬਹੁਤ ਹੀ ਇੱਜ਼ਤਦਾਰ ਅਤੇ ਖੁਸ਼ਹਾਲ ਪਰਿਵਾਰ ਨਾਲ ਸਬੰਧ ਰੱਖਦੀ ਹਾਂ। ਹਾਂ, ਕੁਝ ਗਲਤ ਨਿਵੇਸ਼ ਹੋ ਗਏ ਸਨ, ਜੋ ਕਿਸੇ ਨਾਲ ਵੀ ਹੋ ਸਕਦੇ ਹਨ। ਮੇਰੇ ਵਿੱਚ ਅਜੇ ਵੀ ਕਮਾਉਣ ਦੀ ਸਮਰੱਥਾ ਹੈ। ਮੇਰੇ ਵਿੱਚ ਇੰਨੀ ਤਾਕਤ ਹੈ ਕਿ ਮੈਂ ਅੱਜ ਵੀ ਆਪਣੇ ਅਗਲੇ 10 ਸਾਲਾਂ ਦਾ ਗੁਜ਼ਾਰਾ ਆਰਾਮ ਨਾਲ ਕਰ ਸਕਦੀ ਹਾਂ।"
ਉਨ੍ਹਾਂ ਕਿਹਾ, "ਮੈਨੂੰ ਕੋਈ ਕੰਮ ਨਹੀਂ ਮਿਲ ਰਿਹਾ ਸੀ, ਪਰ ਇਹ ਗੱਲ 6 ਮਹੀਨੇ ਪੁਰਾਣੀ ਹੈ। ਉਸ ਤੋਂ ਬਾਅਦ, ਮੈਂ ਇੰਸਟਾਗ੍ਰਾਮ 'ਤੇ 'ਰੀਲਜ਼' ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਇੱਕ ਫਿਲਮ ਵੀ ਮਿਲੀ। ਅੱਜ, ਮੈਨੂੰ ਇੰਸਟਾਗ੍ਰਾਮ 'ਤੇ ਕੋਲੈਬੋਰੇਸ਼ਨ (ਕੰਮ) ਮਿਲ ਰਹੇ ਹਨ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਇੰਸਟਾਗ੍ਰਾਮ ਲਈ ਖੁਦ ਇੱਕ 'ਮਾਈਕ੍ਰੋ-ਡਰਾਮਾ' ਰੀਲ ਸੀਰੀਜ਼ ਤਿਆਰ ਕੀਤੀ ਹੈ। ਨਿਊਜ਼ ਚੈਨਲ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ? ਭਾਰਤ ਵਿੱਚ ਪਹਿਲੀ ਵਾਰ, ਬਿਨਾਂ ਕਿਸੇ ਚੈਨਲ ਜਾਂ OTT ਪਲੇਟਫਾਰਮ ਦੇ ਸਹਿਯੋਗ ਦੇ, ਮੈਂ 25 ਐਪੀਸੋਡਾਂ ਵਾਲੀ ਇੱਕ ਰੀਲ ਡਰਾਮਾ ਸੀਰੀਜ਼ ਬਣਾਈ ਹੈ।"
ਇਹ ਵੀ ਪੜ੍ਹੋ: ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਗਰੋਂ ਅਦਾਕਾਰ ਭਤੀਜੇ ਨੇ ਵੀ ਤੋੜਿਆ ਦਮ ! ਇੰਡਸਟਰੀ 'ਚ ਪਸਰਿਆ ਮਾਤਮ
ਆਪਣੀ ਵਿੱਤੀ ਹਾਲਤ ਬਾਰੇ ਆਈਆਂ ਖਬਰਾਂ 'ਤੇ ਸਵਾਲ ਉਠਾਉਂਦੇ ਹੋਏ, ਅਨੀਤਾ ਨੇ ਅੱਗੇ ਕਿਹਾ, "ਤੁਸੀਂ ਲਿਖ ਰਹੇ ਹੋ ਕਿ ਮੇਰੇ ਕੋਲ ਪੈਸੇ ਨਹੀਂ ਹਨ, ਜਿਵੇਂ ਕਿ ਮੈਂ ਲੋਕਾਂ ਅੱਗੇ ਭੀਖ ਮੰਗ ਰਹੀ ਹੋਵਾਂ। ਇਹ ਗਲਤ ਹੈ। ਤੁਸੀਂ ਇਸਨੂੰ ਇੱਕ ਸਨਸਨੀਖੇਜ਼ ਖਬਰ ਕਿਉਂ ਬਣਾ ਰਹੇ ਹੋ ਕਿ ਅਨੀਤਾ ਆਰਥਿਤ ਤੰਗੀ ਨਾਲ ਜੂਝ ਰਹੀ ਹੈ? ਮੈਂ ਕਿਸੇ ਵਿੱਤੀ ਮੁਸੀਬਤ ਵਿੱਚ ਨਹੀਂ ਹਾਂ। ਮੈਂ ਬਿਲਕੁਲ ਠੀਕ ਹਾਂ। ਮੈਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।" ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਵਿੱਤੀ ਤੌਰ 'ਤੇ ਆਪਣੇ ਬੱਚਿਆਂ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ ਅਤੇ ਕਿਹਾ, "ਇਸ ਉਮਰ ਵਿੱਚ ਮੇਰਾ ਨਾਮ ਇਸ ਤਰ੍ਹਾਂ ਬਦਨਾਮ ਨਾ ਕਰੋ।"
ਇਹ ਵੀ ਪੜ੍ਹੋ: 'ਹੁਣ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ'; ਟਾਈਗਰ 'ਤੇ ਹਮਲੇ ਮਗਰੋਂ ਦਿੱਗਜ ਕਲਾਕਾਰ ਦਾ ਵੱਡਾ ਬਿਆਨ
ਦੱਸ ਦੇਈਏ ਕਿ ਅਨੀਤਾ ਕੰਵਲ ਕਈ ਦਹਾਕਿਆਂ ਤੋਂ ਭਾਰਤੀ ਟੈਲੀਵਿਜ਼ਨ 'ਤੇ ਇੱਕ ਜਾਣਿਆ-ਪਛਾਣਿਆ ਚਿਹਰਾ ਰਹੀ ਹੈ। ਉਹ 'ਚਾਣਕਿਆ', 'ਸ਼ਾਂਤੀ', 'ਬਣੇਗੀ ਅਪਨੀ ਬਾਤ', 'ਸੋਨਪਰੀ' ਅਤੇ 'ਸਸੁਰਾਲ ਗੇਂਦਾ ਫੂਲ' ਵਰਗੇ ਸ਼ੋਅਜ਼ ਲਈ ਜਾਣੀ ਜਾਂਦੀ ਹੈ। ਉਹ 'ਗੁਸਤਾਖ ਦਿਲ' ਅਤੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿੱਚ ਵੀ ਨਜ਼ਰ ਆ ਚੁੱਕੇ ਹੈ। ਵੱਡੇ ਪਰਦੇ 'ਤੇ, ਉਹ ਸ਼ਾਹਰੁਖ ਖਾਨ ਨਾਲ 'ਕਭੀ ਹਾਂ ਕਭੀ ਨਾ' ਅਤੇ ਅਜੇ ਦੇਵਗਨ ਨਾਲ 'ਗੰਗਾਜਲ' ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਨ੍ਹਾਂ ਦੀਆਂ ਹੋਰ ਫਿਲਮਾਂ ਵਿੱਚ 'ਲਾਵਾਰਿਸ', 'ਮੁਝਸੇ ਦੋਸਤੀ ਕਰੋਗੇ!' ਅਤੇ 'ਨਾ ਤੁਮ ਜਾਨੋ ਨਾ ਹਮ' ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
