‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ
Friday, Oct 23, 2026 - 11:53 AM (IST)
ਐਂਟਰਟੇਨਮੈਂਟ ਡੈਸਕ - ਪ੍ਰਭਾਸ ਦੇ ਜਨਮਦਿਨ ਦੇ ਮੌਕੇ ’ਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪ੍ਰਭਾਸ ਹੁਣ ਤੱਕ ਫਿਊਚਰਿਸਟਿਕ ਸਾਇੰਸ ਫਿਕਸ਼ਨ ਤੋਂ ਲੈ ਕੇ ਦਮਦਾਰ ਐਕਸ਼ਨ ਡਰਾਮਾ ਅਤੇ ਇਤਿਹਾਸਕ ਕਹਾਣੀਆਂ ਤੱਕ ਦੇ ਇਕ ਮੰਨੇ-ਪ੍ਰਮੰਨੇ ਚਿਹਰਾ ਬਣ ਚੁੱਕੇ ਹਨ। ਨਾਗ ਅਸ਼ਵਿਨ ਦੀ ਨਜ਼ਰ ਵਿਚ ਪ੍ਰਭਾਸ ‘ਕਲਕੀ 2898 ਏ.ਡੀ.’ ਨੂੰ ਲੀਡ ਕਰਨ ਲਈ ਬਿਲਕੁਲ ਸਹੀ ਪਸੰਦ ਸਨ। ਇਹ ਫਿਲਮ ਇਕ ਅਜਿਹੀ ਦੁਨੀਆ ’ਤੇ ਆਧਾਰਿਤ ਹੈ, ਜਿੱਥੇ ਸਾਇੰਸ ਫਿਕਸ਼ਨ ਅਤੇ ਭਾਰਤੀ ਮਿਥਿਹਾਸਕ ਕਹਾਣੀਆਂ ਇਕ ਨਾਲ ਮਿਲਦੀਆਂ ਹਨ। ਉੱਥੇ ਹੀ, ਸੰਦੀਪ ਰੈੱਡੀ ਵਾਂਗਾ ਦੀ ‘ਸਪਿਰਿਟ’ ਪ੍ਰਭਾਸ ਨੂੰ ਇਕ ਵੱਖਰੇ ਅਵਤਾਰ ਵਿਚ ਦਿਖਾਉਣ ਦਾ ਵਾਅਦਾ ਕਰਦੀ ਹੈ। ਇਹ ਫਿਲਮ ਸਭ ਤੋਂ ਵੱਧ ਇੰਤਜ਼ਾਰ ਕੀਤੇ ਜਾਣ ਵਾਲੇ ਕੋਲੈਬੋਰੇਸ਼ਨਾਂ ’ਚੋਂ ਇਕ ਹੈ।
ਪ੍ਰਸ਼ਾਂਤ ਨੀਲ ਦੀ ‘ਸਾਲਾਰ: ਪਾਰਟ 2 -ਸ਼ੌਰਯਾਂਗ ਪਰਵਮ’ ਦੀ ਗੱਲ ਕਰੀਏ ਤਾਂ ਪ੍ਰਭਾਸ ਦੀ ਮੌਜੂਦਗੀ ਦੀ ਵਜ੍ਹਾ ਕਰ ਕੇ ਇਸ ਵਿਚ ਵੀ ਦਾਅ ਓਨੇ ਹੀ ਉੱਚੇ ਅਤੇ ਵੱਡੇ ਹੋਣ ਵਾਲੇ ਹਨ। ਹਨੂ ਰਾਘਵਪੁੜੀ ਦੀ ‘ਫੌਜੀ’ ਪ੍ਰਭਾਸ ਨੂੰ ਇਤਿਹਾਸ, ਸੰਘਰਸ਼ ਅਤੇ ਦੇਸ਼ ਭਗਤੀ ਨਾਲ ਸਜੇ ਇਕ ਦਮਦਾਰ ਪਹਿਲੇ ਦੇ ਦੌਰ ਦੀ ਕਹਾਣੀ ਵਿਚ ਦਿਖਾਉਣ ਵਾਲੀ ਹੈ। ਉੱਥੇ ਹੀ, ਬਾਹੂਬਲੀ ਦੀ ਦੁਨੀਆ ਹੁਣ ‘ਬਾਹੂਬਲੀ: ਦਿ ਇਟਰਨਲ ਵਾਰ’ ਦੇ ਨਾਲ ਅੱਗੇ ਵਧ ਰਹੀ ਹੈ। ਇਸ ਨੂੰ ਈਸ਼ਾਨ ਸ਼ੁਕਲਾ ਦੇ ਡਾਇਰੈਕਸ਼ਨ ਵਿਚ ਬਣਾਇਆ ਜਾ ਰਹਾ ਹੈ।
