‘ਮੇਹਰ’ ਦੀ ਸਟਾਰ ਕਾਸਟ ਗੀਤਾ ਬਸਰਾ ਤੇ ਰਾਜ ਕੁੰਦਰਾ ਨੇ ਸੀ. ਟੀ. ਯੂਨੀਵਰਸਿਟੀ ’ਚ ਮਨਾਈ ਤੀਜ 2025

Saturday, Aug 23, 2025 - 06:00 PM (IST)

‘ਮੇਹਰ’ ਦੀ ਸਟਾਰ ਕਾਸਟ ਗੀਤਾ ਬਸਰਾ ਤੇ ਰਾਜ ਕੁੰਦਰਾ ਨੇ ਸੀ. ਟੀ. ਯੂਨੀਵਰਸਿਟੀ ’ਚ ਮਨਾਈ ਤੀਜ 2025

ਜਲੰਧਰ (ਬਿਊਰੋ)– ਸੀ. ਟੀ. ਯੂਨੀਵਰਸਿਟੀ ਵਲੋਂ ਡਿਵੀਜ਼ਨ ਆਫ਼ ਸਟੂਡੈਂਟ ਵੈੱਲਫੇਅਰ ਦੇ ਸਹਿਯੋਗ ਨਾਲ ਤੀਜ 2025 ਦਾ ਜਸ਼ਨ ਬੜੇ ਜੋਸ਼ ਤੇ ਸ਼ਾਨ ਨਾਲ ਮਨਾਇਆ ਗਿਆ। ਇਸ ਮੌਕੇ ਆਉਣ ਵਾਲੀ ਪੰਜਾਬੀ ਫ਼ਿਲਮ ‘ਮੇਹਰ’ ਦੀ ਸਟਾਰ ਕਾਸਟ ਵੀ ਹਾਜ਼ਰ ਰਹੀ। ਪ੍ਰੋਗਰਾਮ ’ਚ ਗੀਤ-ਸੰਗੀਤ, ਡਾਂਸ, ਮਹਿੰਦੀ ਕਲਾ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਭਾਰਤੀ ਪ੍ਰੰਪਰਾਵਾਂ ਦੀ ਰੌਣਕ ਵਿਖਾਈ। ਪੂਰਾ ਕੈਂਪਸ ਰੰਗਾਂ, ਮੁਸਕਰਾਹਟਾਂ ਤੇ ਇਕੱਠ ਦੇ ਮਾਹੌਲ ਨਾਲ ਭਰ ਗਿਆ। ਵਿਦਿਆਰਥੀਆਂ ਤੇ ਫੈਕਲਟੀ ਨੇ ਮਿਲ-ਜੁਲ ਕੇ ਤੀਜ ਦੀਆਂ ਖੁਸ਼ੀਆਂ ਨੂੰ ਮਨਾਇਆ ਤੇ ਏਕਤਾ ਤੇ ਖੁਸ਼ਹਾਲੀ ਦਾ ਸੁਨੇਹਾ ਦਿੱਤਾ।

PunjabKesari

ਇਸ ਮੌਕੇ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਸੀ. ਟੀ. ਯੂਨੀਵਰਸਿਟੀ ਦੀ ਸਰਾਹਨਾ ਕਰਦਿਆਂ ਕਿਹਾ, “ਤੀਜ ਵਰਗੇ ਤਿਉਹਾਰ ਸਿਰਫ਼ ਮਨੋਰੰਜਨ ਲਈ ਨਹੀਂ, ਇਹ ਸੱਭਿਆਚਾਰਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ ਤੇ ਏਕਤਾ ਨੂੰ ਵਧਾਉਂਦੇ ਹਨ। ਨੌਜਵਾਨਾਂ ਨੂੰ ਇੰਨੀ ਲਗਨ ਨਾਲ ਪ੍ਰੰਪਰਾਵਾਂ ਨੂੰ ਮਨਾਉਂਦੇ ਵੇਖਣਾ ਖੁਸ਼ੀ ਦੀ ਗੱਲ ਹੈ।”

PunjabKesari

ਇਸ ਵਾਰ ਤੀਜ ਹੋਰ ਵੀ ਖ਼ਾਸ ਬਣੀ ਕਿਉਂਕਿ ਪੰਜਾਬੀ ਫ਼ਿਲਮ ‘ਮੇਹਰ’ ਦੀ ਸਟਾਰ ਕਾਸਟ ਗੀਤਾ ਬਸਰਾ ਤੇ ਰਾਜ ਕੁੰਦਰਾ ਨੇ ਸ਼ਿਰਕਤ ਕੀਤੀ। ਗੀਤਾ ਬਸਰਾ ਨੇ ਵਿਦਿਆਰਥੀਆਂ ਨਾਲ ਮਿਲ ਕੇ ਡਾਂਸ ਕੀਤਾ ਤੇ ਪੂਰੀ ਟੀਮ ਨੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਬਹੁਤ ਆਨੰਦ ਲਿਆ।

PunjabKesari

ਸ਼ਾਮ ਦੇ ਸਮੇਂ ਲੋਕ ਨਾਚ, ਸੁਰੀਲੇ ਗੀਤ, ਮਹਿੰਦੀ ਕਲਾ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਤੀਜ 2025 ਨੂੰ ਯਾਦਗਾਰ ਬਣਾ ਦਿੱਤਾ। ਮੇਅਰ ਤੇ ਫ਼ਿਲਮੀ ਸਿਤਾਰਿਆਂ ਦੀ ਹਾਜ਼ਰੀ ਨੇ ਇਸ ਜਸ਼ਨ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਤੇ ਏਕਤਾ, ਸੱਭਿਆਚਾਰ ਤੇ ਖੁਸ਼ੀਆਂ ਦਾ ਸੁਨੇਹਾ ਦਿੱਤਾ।


author

Rahul Singh

Content Editor

Related News