ਮਾਨਯਤਾ ਦੱਤ ਨੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੱਤੀ , ਪਤੀ ਸੰਜੇ ਅਤੇ ਬੱਚਿਆਂ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ

05/03/2022 5:20:12 PM

ਮੁੰਬਈ : ਅੱਜ  ਦੇਸ਼ ਭਰ ’ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਫ਼ਿਲਮੀ ਸਿਤਾਰੇ ਵੀ ਸੋਸ਼ਲ ਮੀਡੀਆ ’ਤੇ ਈਦ ਦੀਆਂ ਵਧਾਈਆਂ ਦੇ ਰਹੇ ਹਨ। ਅਦਾਕਾਰ ਸੰਜੇ ਦੱਤ ਅਤੇ ਉਸ ਦੀ ਪਤਨੀ ਮਾਨਯਤਾ ਦੱਤ ਇਨ੍ਹੀਂ ਦਿਨੀਂ ‘KGF-2’ ਦੀ ਸਫ਼ਲਤਾ ਤੋਂ ਕਾਫ਼ੀ ਖੁਸ਼ ਹਨ। ਇਸ ਖੁਸ਼ੀ ’ਤੇ ਮਾਨਯਤਾ ਨੇ ਪਰਿਵਾਰ ਨਾਲ ਤਸਵੀਰ ਸਾਂਝੀ ਕੀਤੀ ਅਤੇ ਈਦ ਦੀ ਵਧਾਈ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਮੱਕਾ-ਮਦੀਨਾ ’ਚ ਸਾਬਕਾ ਅਦਾਕਾਰਾ ਸਨਾ ਖ਼ਾਨ ਨੇ ਮਨਾਈ ਈਦ ,ਲੋਕਾਂ ਨੂੰ ਵੰਡਿਆ ਖਾਣ-ਪੀਣ ਦਾ ਸਮਾਨ

ਮਾਨਯਤਾ  ਨੇ ਇੰਸਟਾ ਸਟੋਰੀ ’ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ’ਚ ‘ਈਦ ਮੁਬਾਰਕ’ ਲਿਖਿਆ ਹੋਇਆ ਹੈ। ਦੂਸਰੀ ਤਸਵੀਰ ’ਚ ਮਾਨਯਤਾ ਪਤੀ ਸੰਜੇ ਦੱਤ ਅਤੇ ਬੱਚਿਆ ਨਾਲ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਪੀਚ ਰੰਗ ਦਾ ਸੂਟ ਪਾਇਆ ਹੋਇਆ ਸੀ। ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਦਿਲਕਸ਼ ਕੀਤਾ ਹੈ। ਇਸ ਲੁੱਕ ’ਚ ਮਾਨਯਤਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰ ਸੰਜੇ  ਸਫ਼ੇਦ ਕੁੜਤੇ ਪਜਾਮੇ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਪੁੱਤਰ ਸ਼ਾਹਰਾਨ ਦੱਤ ਚਿੱਟੇ ਕੁੜਤੇ ਪਜਾਮੇ ’ਚ ਅਤੇ ਧੀ ਇਕਰਾ ਦੱਤ ਲਾਲ ਸੂਟ ’ਚ ਨਜ਼ਰ ਆ ਰਹੇ ਹਨ।

PunjabKesari

ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਕਾਫ਼ੀ ਪਸੰਦ ਆ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ‘KGF-2’ 14 ਅਪ੍ਰੈਲ ਨੂੰ ਸਿਨੇਮਾ ਘਰਾਂ’ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਬਾਕਸ ਆਫ਼ਿਸ ’ਤੇ ਕਾਫ਼ੀ ਕਮਾਈ ਕਰ ਰਹੀ ਹੈ। ਫ਼ਿਲਮ ’ਚ ਸੰਜੇ ਦੱਤ ਨੇ ਵਿਲੇਨ ਅਧੀਰਾ ਦਾ ਕਿਰਦਾਰ ਨਿਭਾਇਆ ਹੈ। ਇਸ ਰੋਲ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਹੈ।

PunjabKesari


Anuradha

Content Editor

Related News