ਪੰਜਾਬੀ ਸੰਗੀਤ ਜਗਤ ਨੇ ਜਸਪਿੰਦਰ ਨਰੂਲਾ ਦੇ ਪਿਤਾ ਦੀ ਮੌਤ 'ਤੇ ਜਤਾਇਆ ਦੁੱਖ, ਇੰਝ ਦਿੱਤੀ ਸ਼ਰਧਾਂਜਲੀ
Saturday, Oct 10, 2020 - 01:55 PM (IST)
ਜਲੰਧਰ (ਬਿਊਰੋ) - ਪਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ‘ਚ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ । ਸਰਦਾਰ ਕੇਸਰ ਸਿੰਘ ਦੇ ਦਿਹਾਂਤ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ।
Lost our beloved father this morning!
A post shared by Dr. Jaspinder Narula (@jaspinder_narula) on Oct 8, 2020 at 9:46pm PDT
ਗਾਇਕ ਹਰਭਜਨ ਮਾਨ ਨੇ ਵੀ ਵੀ ਉਨ੍ਹਾਂ ਦੇ ਪਿਤਾ ਕੇਸਰ ਸਿੰਘ ਨਰੂਲਾ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਜਸਪਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ ਜੋ ਕਿ ਮਹਾਨ ਸੰਗੀਤਕਾਰ ਸਨ ਅਕਾਲ ਚਲਾਣਾ ਕਰ ਗਏ ਹਨ। ਐੱਚ. ਐੱਮ. ਵੀ. ਵਿਚ ਸਾਡੇ ਲੀਜੇਂਡਰੀ ਗਾਇਕਾਂ ਦੇ ਯਾਦਗਾਰੀ ਗੀਤਾਂ ਦੇ ਸੰਗੀਤਕਾਰ ਸਰਦਾਰ ਕੇਸਰ ਸਿੰਘ ਨਰੂਲਾ ਜੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਹਨ। ਮਾਲਕ ਆਪਣੇ ਚਰਨਾਂ ‘ਚ ਨਿਵਾਸ ਦੇਵੇ ‘ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ੇ’।
ਉਥੇ ਹੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਕੇਸਰ ਸਿੰਘ ਨਰੂਲਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਦੱਸਣਯੋਗ ਹੈ ਕਿ ਸੰਗੀਤ ਨਿਰਦੇਸ਼ਨ ‘ਚ ਮਹਾਰਤ ਰੱਖਣ ਵਾਲੇ ਸਰਦਾਰ ਕੇਸਰ ਸਿੰਘ ਭਾਈ ਗੋਪਾਲ ਸਿੰਘ ਰਾਗੀ, ਸੰਤ ਅਨੂਪ ਸਿੰਘ ਅਤੇ ਸੰਤ ਮਸਕੀਨ ਜੀ ਵਰਗੀਆਂ ਹਸਤੀਆਂ ਦੀ ਸੁਹਬਤ ‘ਚ ਰਹੇ ਸਨ। ਸਾਲ 1956 ਵਿਚ ਐੱਚ. ਐੱਮ. ਵੀ. ਕੰਪਨੀ ਨੇ ਕੇਸਰ ਸਿੰਘ ਨੂੰ ਬਤੌਰ ਸੰਗੀਤ ਨਿਰਦੇਸ਼ਕ ਪੱਕੇ ਤੌਰ ’ਤੇ ਤਾਇਨਾਤ ਕਰ ਦਿੱਤਾ। ਕੇਸਰ ਸਿੰਘ ਨੇ ਲਗਾਤਾਰ ਚਾਰ ਦਹਾਕੇ ਕੰਪਨੀ ਦੀ ਰਿਕਾਰਡਿੰਗ ਲਈ ਸੰਗੀਤ ਦਿੱਤਾ। ਇਸ ਲੰਬੇ ਅਰਸੇ ਵਿਚ ਨਰੂਲਾ ਨੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ। ਇਨ੍ਹਾਂ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਮੋਹਣੀ ਨਰੂਲਾ, ਯਮਲਾ ਜੱਟ, ਸ਼ਾਦੀ ਬਖਸ਼ੀ ਭਰਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਸਵਰਨ ਲਤਾ, ਚਾਂਦੀ ਰਾਮ, ਕਰਮਜੀਤ ਧੂਰੀ, ਮੁਹੰਮਦ ਸਦੀਕ, ਰਣਜੀਤ ਕੌਰ, ਜਗਮੋਹਨ ਕੌਰ, ਦੀਦਾਰ ਸੰਧੂ, ਕੁਲਦੀਪ ਮਾਣਕ ਤੋਂ ਇਲਾਵਾ ਅਣਗਿਣਤ ਕਲਾਕਾਰਾਂ ਦੇ ਨਾਂ ਸ਼ਾਮਲ ਹਨ।